ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰੋਂ 2 ਨਕਲੀ ਨਿਹੰਗ ਕਾਬੂ (ਵੀਡੀਓ)

11/08/2021 10:05:25 PM

ਅੰਮ੍ਰਿਤਸਰ (ਸੁਮਿਤ ਖੰਨਾ)-ਸ੍ਰੀ ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰੋਂ  2 ਨਕਲੀ ਨਿਹੰਗ ਸਿੰਘਾਂ ਨੂੰ ਕਾਬੂ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਇਨ੍ਹਾਂ ਨੂੰ ਇਕ ਨਿਹੰਗ ਸਿੰਘ ਜਥੇਬੰਦੀ ਦੇ ਨਿਹੰਗ ਸਿੰਘ ਨੇ ਕਾਬੂ ਕਰਕੇ ਸਵਾਲ-ਜਵਾਬ ਕੀਤੇ ਪਰ ਅੱਗੋਂ ਨਕਲੀ ਨਿਹੰਗ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਸ ਦੌਰਾਨ ਕੁਲਜੀਤ ਸਿੰਘ ਸੋਢੀ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਨੇ ਦੱਸਿਆ ਕਿ ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਜਲ੍ਹਿਆਂਵਾਲਾ ਬਾਗ ਨੇੜੇ ਪੰਜ-ਸੱਤ ਵਿਅਕਤੀਆਂ ਦਾ ਗਰੁੱਪ ਬੈਠਾ ਸੀ। ਜਦੋਂ ਉਸ ਨੇ ਇਨ੍ਹਾਂ ਨੂੰ ਫਤਿਹ ਬੁਲਾਈ ਤਾਂ ਇਨ੍ਹਾਂ ਨੇ ਫਤਿਹ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਅੱਗੋਂ ਇਹ ਯੂ. ਪੀ., ਬਿਹਾਰ ਤੇ ਹੋਰਾਂ ਦੀਆਂ ਗੱਲਾਂ ਕਰਨ ਲੱਗੇ।

ਇਹ ਵੀ ਪੜ੍ਹੋ : ਕਾਂਗਰਸ ਨੂੰ ਵੱਡਾ ਝਟਕਾ, SSS ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਅਹੁਦੇ ਤੇ ਪਾਰਟੀ ’ਚੋਂ ਦਿੱਤਾ ਅਸਤੀਫ਼ਾ

ਇਸ ਦੌਰਾਨ ਜਦੋਂ ਸੰਗਤ ਨੇ ਇਨ੍ਹਾਂ ਨੂੰ ਸਵਾਲ ਕੀਤੇ ਤਾਂ ਇਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਨ੍ਹਾਂ ਨੂੰ ਚੈੱਕ ਕੀਤਾ ਗਿਆ ਤਾਂ ਇਨ੍ਹਾਂ ਦੀ ਰਹਿਤ ਮਰਿਆਦਾ ਵੀ ਨਹੀਂ ਸੀ। ਕੁਲਜੀਤ ਸਿੰਘ ਸੋਢੀ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਇਨ੍ਹਾਂ ਲੋਕਾਂ ’ਤੇ ਨਿਗਾਹ ਰੱਖਣੀ ਚਾਹੀਦੀ ਹੈ। 


Manoj

Content Editor

Related News