ਹੁਣ ਸ਼ਾਤਰ ਲੋਕ ਨਹੀਂ ਬਣਾ ਸਕਣਗੇ ਫਰਜ਼ੀ 'ਡਰਾਈਵਿੰਗ ਲਾਈਸੈਂਸ', ਨਵੀਂ ਯੋਜਨਾ ਲਿਆ ਰਹੀ ਸਰਕਾਰ
Wednesday, Feb 10, 2021 - 09:32 AM (IST)
ਲੁਧਿਆਣਾ (ਸੰਨੀ) : ਸੜਕਾਂ ’ਤੇ ਟ੍ਰੈਫਿਕ ਇਨਫੋਰਸਮੈਂਟ ਦੀ ਡਿਊਟੀ ਦੇਣ ਵਾਲੇ ਪੁਲਸ ਮੁਲਾਜ਼ਮਾਂ ਲਈ ਚੰਗੀ ਖ਼ਬਰ ਹੈ। ਹੁਣ ਸੜਕਾਂ ਖ਼ਾਸ ਕਰਕੇ ਹਾਈਵੇਅ ’ਤੇ ਚੈਕਿੰਗ ਜਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਰੋਕੇ ਜਾਣ ਵਾਲੇ ਵਾਹਨ ਚਾਲਕਾਂ ਕੋਲ ਫਰਜ਼ੀ ਡਰਾਈਵਿੰਗ ਲਾਈਸੈਂਸ ਅਤੇ ਆਰ. ਸੀ. ਨਹੀਂ ਹੋਣਗੇ। ਕੇਂਦਰ ਸਰਕਾਰ ਦਾ ਟਰਾਂਪੋਰਟ ਮਹਿਕਮਾ ਪੂਰੇ ਦੇਸ਼ 'ਚ ਇਕ ਹੀ ਰੰਗ ਅਤੇ ਕਿਸਮ ਦੇ ਡਰਾਈਵਿੰਗ ਲਾਈਸੈਂਸ ਅਤੇ ਆਰ. ਸੀ. ਦੀ ਯੋਜਨਾ ਲਿਆ ਰਿਹਾ ਹੈ।
ਇਹ ਵੀ ਪੜ੍ਹੋ : ਬਹਿਬਲ ਗੋਲੀਕਾਂਡ ਮਾਮਲੇ 'ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੇ ਜ਼ਮਾਨਤੀ ਵਾਰੰਟ ਜਾਰੀ
ਯੋਜਨਾ ਤਹਿਤ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕੋ ਛਤਰੀ ਥੱਲੇ ਲਿਆਉਂਦੇ ਹੋਏ ਟਰਾਂਸਪੋਰਟ ਮਹਿਕਮੇ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਡਰਾਈਵਿੰਗ ਲਾਈਸੈਂਸ ਜਾਰੀ ਕਰਨ ਅਤੇ ਉਨ੍ਹਾਂ ਦੇ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਕੇਂਦਰ ਸਰਕਾਰ ਦੇ ਹੀ ਇਕ ਸਾਫਟਵੇਅਰ ਦਾ ਸਹਾਰਾ ਲਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੂੰ ਇਸ ਦਾ ਦੁੱਗਣਾ ਫਾਇਦਾ ਹੈ। ਇਕ ਤਾਂ ਕੇਂਦਰ ਸਰਕਾਰ ਕੋਲ ਦੇਸ਼ ਦੇ ਸਾਰੇ ਨਾਗਰਿਕਾਂ ਦਾ ਡਾਟਾ ਜਾ ਰਿਹਾ ਹੈ, ਜਿਸ ਨਾਲ ਭਵਿੱਖ 'ਚ ਲਾਭਕਾਰੀ ਯੋਜਨਾਵਾਂ ਬਣਾਉਣ 'ਚ ਮਦਦ ਮਿਲੇਗੀ, ਦੂਜਾ ਸਾਰੇ ਸੂਬੇ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਲਈ ਇਕ ਹੀ ਰੰਗ ਅਤੇ ਇੱਕ ਹੀ ਤਰ੍ਹਾਂ ਦੇ ਡਰਾਈਵਿੰਗ ਲਾਈਸੈਂਸ ਅਤੇ ਆਰ. ਸੀ. ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਚੋਣਾਂ ਸਬੰਧੀ ਸੰਵੇਦਨਸ਼ੀਲ ਤੇ ਅਤਿ-ਸੰਵੇਦਨਸ਼ੀਲ ਬੂਥ ਐਲਾਨੇ, ਪੜ੍ਹੋ ਪੂਰੀ ਸੂਚੀ
ਪੰਜਾਬ 'ਚ ਨਵੇਂ ਤਰ੍ਹਾਂ ਦੀ ਆਰ. ਸੀ. ਦੀ ਪ੍ਰਿੰਟਿੰਗ ਸ਼ੁਰੂ ਕਰਕੇ ਬਿਨੈਕਾਰਾਂ ਨੂੰ ਡਲਿਵਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਨਿੱਜੀ ਕੰਪਨੀਆਂ ਕੋਲ ਡਰਾਈਵਿੰਗ ਲਾਈਸੈਂਸ ਅਤੇ ਆਰ. ਸੀ. ਦੇ ਪ੍ਰਿੰਟ ਜਾਰੀ ਕਰਨ ਦੇ ਅਧਿਕਾਰ ਹਨ, ਜਿਸ ਕਾਰਨ ਹਰ ਸੂਬੇ ਦੀ ਆਰ. ਸੀ. ਅਤੇ ਡਰਾਈਵਿੰਗ ਲਾਈਸੈਂਸ ਦਾ ਰੰਗ ਅਤੇ ਕਿਸਮ ਵੱਖਰੀ ਹੈ ਪਰ ਹੁਣ ਪੂਰੇ ਦੇਸ਼ 'ਚ ਇਕ ਹੀ ਤਰ੍ਹਾਂ ਦੇ ਆਰ. ਸੀ. ਅਤੇ ਡਰਾਈਵਿੰਗ ਲਾਈਸੈਂਸ ਜਾਰੀ ਹੋਣਗੇ, ਜਿਸ ਕਾਰਨ ਫਰਜ਼ੀ ਡਰਾਈਵਿੰਗ ਲਾਈਸੈਂਸ ਅਤੇ ਆਰ. ਸੀ. ’ਤੇ ਰੋਕ ਲੱਗੇਗੀ।
ਇਹ ਵੀ ਪੜ੍ਹੋ : ਹਾਈਕੋਰਟ ਦਾ ਫ਼ੈਸਲਾ, ਮੁਸਲਿਮ ਵਿਅਕਤੀ ਬਿਨਾਂ ਤਲਾਕ ਕਰ ਸਕਦਾ ਹੈ ਦੂਜਾ ਵਿਆਹ ਪਰ ਜਨਾਨੀ ਨਹੀਂ
ਕੇਂਦਰ ਸਰਕਾਰ ਦਾ ਚੰਗਾ ਕਦਮ : ਸੋਈ
ਨੈਸ਼ਨਲ ਰੋਡ ਸੇਫਟੀ ਕੌਂਸਲ ਦੇ ਮੈਂਬਰ ਡਾ. ਕਮਲਜੀਤ ਸੋਈ ਨੇ ਇਸ ਨੂੰ ਕੇਂਦਰ ਸਰਕਾਰ ਦਾ ਇਕ ਚੰਗਾ ਕਦਮ ਦੱਸਿਆ ਹੈ। ਪੂਰੇ ਦੇਸ਼ 'ਚ ਇਕ ਹੀ ਤਰ੍ਹਾਂ ਦੇ ਡਰਾਈਵਿੰਗ ਲਾਈਸੈਂਸ ਅਤੇ ਆਰ. ਸੀ. ਹੋਣ ਕਾਰਨ ਫਰਜ਼ੀਵਾੜੇ ’ਤੇ ਰੋਕ ਲੱਗੇਗੀ। ਡਰਾਈਵਿੰਗ ਲਾਈਸੈਂਸ ਅਤੇ ਆਰ. ਸੀ. ਦੀ ਨਵੇਂ ਰੂਪ 'ਚ ਕਈ ਹੋਰ ਸੇਫਟੀ ਫੀਚਰ ਵੀ ਦਿੱਤੇ ਗਏ ਹਨ।
ਨੋਟ : ਕੇਂਦਰ ਸਰਕਾਰ ਦੀ ਇਕ ਹੀ ਰੰਗ ਤੇ ਇਕ ਹੀ ਕਿਸਮ ਦੇ ਡਰਾਈਵਿੰਗ ਲਾਈਸੈਂਸ, ਆਰ. ਸੀ. ਯੋਜਨਾ ਬਾਰੇ ਦਿਓ ਆਪਣੀ ਰਾਏ