ਫਸੇ ਹੋਏ ਮਜ਼ਦੂਰਾਂ ਲਈ ਜਾਅਲੀ ਕਰਫਿਊ ਪਾਸ ਬਣਾਉਣ ਵਾਲਾ ਗਿਰੋਹ ਗ੍ਰਿਫਤਾਰ

Friday, Apr 24, 2020 - 07:19 PM (IST)

ਫਸੇ ਹੋਏ ਮਜ਼ਦੂਰਾਂ ਲਈ ਜਾਅਲੀ ਕਰਫਿਊ ਪਾਸ ਬਣਾਉਣ ਵਾਲਾ ਗਿਰੋਹ ਗ੍ਰਿਫਤਾਰ

ਜਲੰਧਰ, (ਧਵਨ)— ਕੋਵਿਡ/ਕਰਫਿਊ ਲਾਕਡਾਊਨ ਦੇ ਮੱਦੇਨਜ਼ਰ ਪੰਜਾਬ ਪੁਲਸ ਨੇ ਫਸੇ ਹੋਏ ਮਜ਼ਦੂਰਾਂ ਨੂੰ ਜਾਅਲੀ ਕਰਫਿਊ ਪਾਸ ਬਣਾ ਕੇ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਨੇ 3.5 ਲੱਖ ਰੁਪਏ ਲੈ ਕੇ ਕੁੱਲ 71 ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਤੇ ਬਿਹਾਰ ਭੇਜਿਆ ਸੀ। ਇਸ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਟਾਂਡਾ ਪੁਲਸ ਥਾਣੇ 'ਚ ਇਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ 5 ਜਾਅਲੀ ਪਾਸ, ਐੱਸ. ਡੀ. ਐੱਮ. ਟਾਂਡਾ ਦੀ ਸਟੈਂਪ, ਕੰਪਿਊਟਰ, ਸੀ. ਪੀ. ਯੂ. ਪ੍ਰਿੰਟਰ, 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਗੈਂਗ ਦਾ ਇਕ ਮੈਂਬਰ ਅਜੇ ਫਰਾਰ ਹੈ।

ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਦੋਸ਼ੀਆਂ ਵਲੋਂ ਟੈਂਪੂ ਟ੍ਰੈਵਲ ਲਈ 60 ਹਜ਼ਾਰ ਰੁਪਏ ਤੇ ਇਨੋਵਾ ਲਈ 30 ਹਜ਼ਾਰ ਰੁਪਏ ਲਈ ਜਾਂਦੇ ਸਨ। ਜਾਅਲੀ ਕਰਫਿਊ ਪਾਸ ਨਾਲ ਪੰਜਾਬ ਤੋਂ 71 ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਭੇਜਿਆ ਗਿਆ। 13 ਨੂੰ ਇਕ ਟਰੱਕ 'ਚ, 20 ਨੂੰ 2 ਟੈਂਪੂ ਟ੍ਰੈਵਲ ਤੇ 6 ਨੂੰ 3 ਇਨੋਵਾ ਗੱਡੀਆਂ 'ਚ ਭੇਜੀਆਂ ਗਈਆਂ ਸਨ। 12 ਅਪ੍ਰੈਲ ਤੋਂ ਬਾਅਦ ਵੱਖ-ਵੱਖ ਵਾਹਨਾਂ 'ਚ 4 ਰਾਉਂਡ 'ਚ ਇਨ੍ਹਾਂ ਮਜ਼ਦੂਰਾਂ ਨੂੰ ਬਿਹਾਰ ਦੇ ਗੌਂਡਾ ਜ਼ਿਲ੍ਹਾ ਤੇ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਸਹਾਰਨਪੁਰ 'ਚ ਭੇਜਿਆ ਗਿਆ।

ਡੀ. ਜੀ. ਪੀ. ਨੇ ਦੱਸਿਆ ਕਿ ਹੁਸ਼ਿਆਰਪੁਰ ਪਲ, ਦੇ ਨੋਟਿਸ 'ਚ ਇਹ ਗੱਲ ਆਈ ਕਿ ਕੁਝ ਜਾਅਲੀ ਤੇ ਗੈਰ-ਕਾਨੂੰਨੀ ਕਰਫਿਊ ਪਾਸ ਬਣਾਏ ਜਾ ਰਹੇ ਹਨ, ਜਿਸ ਦੀ ਮਦਦ ਨਾਲ ਮਜ਼ਦੂਰਾਂ ਨੂੰ ਪੰਜਾਬ ਤੋਂ ਹਰਿਆਣਾ ਅਤੇ ਯੂ. ਪੀ. ਭੇਜਿਆ ਜਾ ਰਿਹਾ ਹੈ। ਗਿਰੋਹ ਦੇ ਸਾਹਮਣੇ ਉਸ ਸਮੇਂ ਸੰਕਟ ਖੜ੍ਹਾ ਹੋ ਗਿਆ ਜਦੋਂ ਸ਼ੰਭੂ ਬੈਰੀਅਰ (ਰਾਜਪੁਰਾ) 'ਚ ਤਾਇਨਾਤ ਅਧਿਕਾਰੀਆਂ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਨੇ ਮਜ਼ਦੂਰਾਂ ਨਾਲ ਭਰੇ ਇਕ ਵਾਹਨ ਨੂੰ ਵਾਪਸ ਟਾਂਡਾ ਭੇਜਿਆ। ਟਾਂਡਾ ਪਹੁੰਚਣ 'ਤੇ ਮਜ਼ਦੂਰਾਂ ਨੇ ਦੋਸ਼ੀਆਂ ਤੋਂ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਅਖੀਰ ਮਾਮਲਾ ਪੁਲਸ ਕੋਲ ਪਹੁੰਚਿਆ।

ਐੱਸ. ਡੀ. ਐੱਮ. ਹੁਸ਼ਿਆਰਪੁਰ ਗੌਰਵ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਕੰਪਿਊਟਰ ਸਾਫਟਵੇਅਰ ਦੀ ਵਰਤੋਂ ਕਰ ਕੇ ਜਾਅਲੀ ਕਰਫਿਊ ਪਾਸ ਤਿਆਰ ਕੀਤੇ ਤੇ ਉਨ੍ਹਾਂ ਦੇ ਵਾਹਨਾਂ ਦੇ ਸ਼ੀਸ਼ੇ 'ਤੇ ਚਿਪਕਾਇਆ ਗਿਆ। ਵਾਹਨ ਦੇ ਡਰਾਈਵਰ ਤੇ ਸਹਿਯੋਗੀ ਕਲੀਨਰ ਨੂੰ ਜਾਅਲੀ ਪਾਸ ਦਿੱਤੇ ਗਏ, ਜੋ ਕਿ ਬਟਾਲਾ ਦੇ ਐੱਸ. ਡੀ. ਐੱਮ. ਨਵੇਂ ਟੈਕਲਸ ਟੈਕਸੀ ਡਰਾਈਵਰਾਂ ਨੂੰ ਕੌਮਾਂਤਰੀ ਏਅਰਪੋਰਟ ਦਿੱਲੀ ਜਾਣ ਲਈ ਦਿੱਤੇ ਗਏ, ਅਸਲ ਪਾਸ ਦੀ ਫੋਟੋ ਕਾਪੀ ਸੀ। ਦੋਸ਼ੀਆਂ ਨੇ ਸ਼ੰਭੂ ਬਾਰਡਰ ਦੇ ਪੈਟਰੋਲ ਪੰਪ 'ਤੇ ਡਰਾਈਵਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾਧਾ ਸੀ।


author

KamalJeet Singh

Content Editor

Related News