ਜਾਅਲੀ ਸਰਟੀਫਿਕੇਟ ਦੇ ਆਧਾਰ 'ਤੇ ਅਧਿਆਪਕ ਬਣਨ ਵਾਲਿਆਂ 'ਤੇ ਵੱਡੀ ਕਾਰਵਾਈ

Saturday, Aug 03, 2024 - 07:34 PM (IST)

ਚੰਡੀਗੜ੍ਹ : ਜਾਅਲੀ ਸਰਟੀਫਿਕੇਟ ਦੇ ਆਧਾਰ 'ਤੇ ਸਰਕਾਰੀ ਅਧਿਆਪਕ ਬਣਨ ਵਾਲੇ 27 ਵਿਅਕਤੀਆਂ ਖ਼ਿਲਾਫ ਵੱਡੀ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ 15 ਸਾਲਾਂ ਬਾਅਦ ਕੀਤੀ ਗਈ ਹੈ। ਜਾਅਲੀ ਸਰਟੀਫਿਕੇਟ ਦੇ ਆਧਾਰ 'ਤੇ ਅਧਿਆਪਕ ਬਣਨ ਵਾਲਿਆਂ ਵਿਚ 12 ਔਰਤਾਂ ਅਤੇ 15 ਪੁਰਸ਼ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿਚੋਂ ਕਈਆਂ ਨੇ ਜਾਅਲੀ ਤਜ਼ਰਬਾ ਸਰਟੀਫਿਕੇਟ ਦੇ ਕੇ ਨੌਕਰੀ ਹਾਸਲ ਕੀਤੀ ਅਤੇ ਕਈਆਂ ਨੇ ਪੇਂਡੂ ਖੇਤਰ ਦਾ ਗਲਤ ਸਰਟੀਫਿਕੇਟ ਦੇ ਕੇ ਨੌਕਰੀ ਹਾਸਲ ਕੀਤੀ। ਹਾਈਕੋਰਟ ਦੀਆਂ ਹਦਾਇਤਾਂ 'ਤੇ ਵਿਜੀਲੈਂਸ ਨੇ 3 ਮੈਂਬਰੀ ਕਮੇਟੀ ਬਣਾ ਕੇ ਜਾਂਚ ਕੀਤੀ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਧੋਖਾਧੜੀ ਕਰਨ ਵਾਲੇ ਸਭ ਤੋਂ ਵੱਧ 17 ਅਧਿਆਪਕ ਮੋਗਾ ਜ਼ਿਲ੍ਹੇ ਦੇ ਹਨ।

ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਦਫ਼ਤਰ 'ਚ ਮੁਲਾਜ਼ਮਾਂ ਵਿਚਾਲੇ ਚੱਲੀਆਂ ਤਲਵਾਰਾਂ, ਇਕ ਸੇਵਾਦਾਰ ਦੀ ਮੌਤ

ਦਰਅਸਲ 17 ਜੁਲਾਈ, 2023 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਵਿਜੀਲੈਂਸ ਬਿਊਰੋ, ਚੰਡੀਗੜ੍ਹ ਨੂੰ 3 ਮੈਂਬਰੀ ਐੱਸ.ਆਈ.ਟੀ ਗਠਿਤ ਕਰਨ ਅਤੇ ਜਾਅਲੀ ਸਰਟੀਫਿਕੇਟ ਦੇ ਕੇ ਸਰਕਾਰੀ ਅਧਿਆਪਕ ਬਣਨ ਵਾਲੇ 27 ਵਿਅਕਤੀਆਂ ਵਿਰੁੱਧ 15 ਸਾਲਾਂ ਬਾਅਦ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 20 ਜ਼ਿਲ੍ਹਿਆਂ ਵਿਚ 9,998 ਟੀਚਿੰਗ ਫੈਲੋਜ਼ ਦੀ ਨਿਯੁਕਤੀ ਲਈ 5 ਸਤੰਬਰ 2007 ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਭਰਤੀ ਪ੍ਰਕਿਰਿਆ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਚੇਅਰਮੈਨਸ਼ਿਪ ਦਿੱਤੀ ਗਈ। ਟੀਚਿੰਗ ਫੈਲੋ ਦੀ ਨਿਯੁਕਤੀ ਸਿੱਖਿਆ ਅਧਿਕਾਰੀ ਵੱਲੋਂ ਕੀਤੀ ਜਾਣੀ ਸੀ। 

ਇਹ ਵੀ ਪੜ੍ਹੋ : ਨਾਕੇ 'ਤੇ ਮਹਿਲਾ ਐੱਸ. ਐੱਚ. ਓ. 'ਤੇ ਦਾਤਰ ਨਾਲ ਹਮਲਾ ਕਰਨ ਦੇ ਮਾਮਲੇ 'ਚ ਨਵਾਂ ਮੋੜ

ਵਿਭਾਗ ਵੱਲੋਂ ਤਜ਼ਰਬਾ ਸਰਟੀਫਿਕੇਟ 'ਤੇ ਵੱਧ ਤੋਂ ਵੱਧ 7 ਅੰਕ ਦਿੱਤੇ ਜਾਣੇ ਸਨ। ਇਹ ਧੋਖਾਧੜੀ 6 ਅਗਸਤ 2009 ਨੂੰ ਸਾਹਮਣੇ ਆਈ ਸੀ। ਅਕਤੂਬਰ 2009 ਵਿਚ ਨੌਕਰੀ ਤੋਂ ਕੱਢੇ ਗਏ ਮੁਲਜ਼ਮਾਂ ਨੇ ਸਿੱਖਿਆ ਵਿਭਾਗ ਖ਼ਿਲਾਫ਼ ਅਦਾਲਤ ਵਿਚ ਪਹੁੰਚ ਕੀਤੀ ਸੀ। ਜਾਂਚ ਕਮੇਟੀ ਨੇ ਪਟੀਸ਼ਨ ਦਾਇਰ ਕਰਨ ਵਾਲਿਆਂ ਨੂੰ 4 ਮੌਕੇ ਦਿੱਤੇ ਸਨ। ਜਾਂਚ ਦੌਰਾਨ 563 ਉਮੀਦਵਾਰਾਂ ਵਿੱਚੋਂ 457 ਦੇ ਤਜ਼ਰਬੇ ਸਰਟੀਫਿਕੇਟ ਜਾਅਲੀ ਪਾਏ ਗਏ। ਜਾਂਚ ਵਿਚ ਮੋਗਾ ਜ਼ਿਲ੍ਹੇ ਨਾਲ ਸਬੰਧਤ 17 ਅਤੇ ਹੋਰ ਜ਼ਿਲ੍ਹਿਆਂ ਨਾਲ ਸਬੰਧਤ 10 ਵਿਅਕਤੀਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਨੇ ਜਾਅਲੀ ਤਜ਼ਰਬੇ ਦੇ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀਆਂ ਹਾਸਲ ਕੀਤੀਆਂ ਸਨ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਐੱਸ. ਐੱਚ. ਓ. ਅਮਨਜੋਤ ਕੌਰ 'ਤੇ ਡਿਊਟੀ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


Gurminder Singh

Content Editor

Related News