ਲੁਧਿਆਣਾ ਤੇ ਮੋਹਾਲੀ ਤੋਂ ਬਾਅਦ ਹੁਣ ਦਿਲੀ ’ਚ ਵੀ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼

Thursday, Jul 08, 2021 - 02:59 PM (IST)

ਲੁਧਿਆਣਾ ਤੇ ਮੋਹਾਲੀ ਤੋਂ ਬਾਅਦ ਹੁਣ ਦਿਲੀ ’ਚ ਵੀ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼

ਲੁਧਿਆਣਾ (ਰਾਜ) : ਫਰਜ਼ੀ ਕਾਲ ਸੈਂਟਰ ਦੇ ਮਾਮਲਿਆਂ ’ਚ ਲੁਧਿਆਣਾ ਪੁਲਸ ਵੱਲੋਂ ਪੱਖੋਵਾਲ ਰੋਡ ਤੇ ਮੋਹਾਲੀ ਦੇ ਖਰੜ ’ਚ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਗਿਆ। ਹੁਣ ਲੁਧਿਆਣਾ ਦੀ ਤਰਜ਼ ’ਤੇ ਦਿੱਲੀ ਪੁਲਸ ਨੇ ਵੀ ਰੋਹਿਨੀ ਇਲਾਕੇ ’ਚ ਇਕ ਇਸੇ ਤਰ੍ਹਾਂ ਦੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਕਈ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਸ ਨੇ ਕਾਲ ਸੈਂਟਰ ਫੜ੍ਹਨ ਤੋਂ ਬਾਅਦ ਲੁਧਿਆਣਾ ਪੁਲਸ ਨਾਲ ਸੰਪਰਕ ਕੀਤਾ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਇਹ ਕਾਲ ਸੈਂਟਰ ਆਪਸ ’ਚ ਲਿੰਕਡ ਹੋਣ। ਇਸ ਲਈ ਉਨ੍ਹਾਂ ਨੇ ਲੁਧਿਆਣਾ ਪੁਲਸ ਤੋਂ ਮਦਦ ਮੰਗੀ ਹੈ ਅਤੇ ਸਾਰੀ ਜਾਣਕਾਰੀ ਸਾਂਝੀ ਕਰਨੀ ਲਈ ਕਿਹਾ ਹੈ। ਉਥੇ ਲੁਧਿਆਣਾ ਪੁਲਸ ਰਿਮਾਂਡ ’ਤੇ ਚੱਲ ਰਹੇ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।


author

Babita

Content Editor

Related News