ਲੁਧਿਆਣਾ 'ਚ ਰਾਤ ਵੇਲੇ ਵੱਡੀ ਵਾਰਦਾਤ : ਫੈਕਟਰੀ ਵਰਕਰ ਨੂੰ ਚਾਕੂ ਮਾਰ ਬੇਰਹਿਮੀ ਨਾਲ ਕੀਤਾ ਕਤਲ

Tuesday, Aug 08, 2023 - 09:27 AM (IST)

ਲੁਧਿਆਣਾ 'ਚ ਰਾਤ ਵੇਲੇ ਵੱਡੀ ਵਾਰਦਾਤ : ਫੈਕਟਰੀ ਵਰਕਰ ਨੂੰ ਚਾਕੂ ਮਾਰ ਬੇਰਹਿਮੀ ਨਾਲ ਕੀਤਾ ਕਤਲ

ਲੁਧਿਆਣਾ (ਰਾਜ) : ਇੱਥੇ ਫੋਕਲ ਪੁਆਇੰਟ ਇਲਾਕੇ 'ਚ ਬਾਈਕ ਸਵਾਰ ਲੁਟੇਰਿਆਂ ਨੇ ਫੈਕਟਰੀ ਵਰਕਰ ਦਾ ਚਾਕੂ ਮਾਰ ਦੇ ਕਤਲ ਕਰ ਦਿੱਤਾ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਸਿੱਧਾਰਥ ਯਾਦਵ ਫੇਜ਼-8 'ਚ ਲੋਹੇ ਦੀ ਫੈਕਟਰੀ 'ਚ ਕੰਮ ਕਰਦਾ ਸੀ। ਉਹ ਸੋਮਵਾਰ ਦੇਰ ਰਾਤ ਘਰ ਵਾਪਸ ਜਾ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਹਿਰਾਸਤ 'ਚ 31 ਲੋਕਾਂ ਦੀ ਮੌਤ, ਪਿਛਲੇ 5 ਸਾਲਾਂ ਦੇ ਅੰਕੜੇ ਆਏ ਸਾਹਮਣੇ

ਇਸ ਦੌਰਾਨ ਬਾਈਕ ਸਵਾਰ ਬਦਮਾਸ਼ ਉੱਥੇ ਆਏ ਅਤੇ ਉਸ ਤੋਂ ਮੋਬਾਇਲ ਅਤੇ ਕੈਸ਼ ਖੋਹਣ ਲੱਗੇ। ਇਸ ਦੌਰਾਨ ਫੈਕਟਰੀ ਵਰਕਰ ਅਤੇ ਲੁਟੇਰਿਆਂ ਦੀ ਹੱਥੋਪਾਈ ਹੋ ਗਈ। ਸਿੱਧਾਰਥ ਖੂਨ ਨਾਲ ਲੱਥਪਥ ਉੱਥੇ ਹੀ ਜ਼ਮੀਨ 'ਤੇ ਡਿੱਗ ਗਿਆ। ਲੁਟੇਰੇ ਉਸ ਦਾ ਮੋਬਾਇਲ ਅਤੇ ਪਰਸ ਖੋਹ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਹੁੰਮਸ ਭਰੀ ਗਰਮੀ ਝੱਲ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਇਸ ਘਟਨਾ ਬਾਰੇ ਰਾਹਗੀਰਾਂ ਨੇ ਫੈਕਟਰੀ 'ਚ ਜਾ ਕੇ ਸੂਚਿਤ ਕੀਤਾ। ਫਿਰ ਐਂਬੂਲੈਂਸ ਦੀ ਮਦਦ ਨਾਲ ਸਿੱਧਾਰਥ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News