ਦੇਰ ਰਾਤ ਫੇਸਬੁਕ ''ਤੇ ਲਾਈਵ ਹੋ ਕੇ ਹਮਲਾਵਰਾਂ ਨੇ ਗਾਲ੍ਹਾਂ ਕੱਢਦੇ ਹੋਏ ਦਿਖਾਈ ਪੱਗੜੀ

03/09/2018 6:11:49 AM

ਲੁਧਿਆਣਾ(ਰਿਸ਼ੀ)-ਬੁੱਧਵਾਰ ਸ਼ਾਮ ਲਗਭਗ 8 ਵਜੇ ਕਲਗੀਧਰ ਗੁਰਦੁਆਰਾ ਰੋਡ 'ਤੇ ਆਪਣੇ ਬੇਟਿਆਂ ਨਾਲ ਗਏ ਵਾਰਡ ਨੰ. 52 ਦੇ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਪੁੱਤਰ ਜਤਿੰਦਰਪਾਲ ਸਿੰਘ 'ਤੇ ਹਮਲਾ ਕਰਨ ਵਾਲੇ 4 ਨੌਜਵਾਨਾਂ 'ਚੋਂ ਇਕ ਨੌਜਵਾਨ ਰਿੰਕਲ ਦੇਰ ਰਾਤ ਫੇਸਬੁਕ 'ਤੇ ਲਾਈਵ ਹੋ ਕੇ ਕੌਂਸਲਰ ਦੇ ਪੁੱਤਰ ਨੂੰ ਗਾਲ੍ਹਾਂ ਕੱਢਦੇ ਹੋਏ ਕੁੱਟ-ਮਾਰ 'ਚ ਸਿਰ ਤੋਂ ਪੱਗ ਲਾਹ ਕੇ ਨਾਲ ਲੈ ਗਏ ਸੀ, ਜੋ ਦਿਖਾਉਣ ਲੱਗ ਪਿਆ। ਇਸ ਗੱਲ ਦਾ ਪਤਾ ਲੱਗਦੇ ਹੀ ਪੁਲਸ ਵਿਭਾਗ 'ਚ ਭੱਜ-ਦੌੜ ਮਚ ਗਈ। ਵੀਰਵਾਰ ਸਵੇਰੇ ਕੌਂਸਲਰ ਵਲੋਂ ਉੱਚ ਅਧਿਕਾਰੀਆਂ ਦੇ ਧਿਆਨ 'ਚ ਸਾਰਾ ਮਾਮਲਾ ਲਿਆਂਦਾ ਗਿਆ, ਜਿਸ ਦੇ ਬਾਅਦ ਪੁਲਸ ਦੀਆਂ ਕਈ ਟੀਮਾਂ ਦਿਨ ਭਰ ਫਰਾਰ ਦੋਸ਼ੀਆਂ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕਰਦੀਆਂ ਦਿਖੀਆਂ। ਪੁਲਸ ਵੱਲੋਂ ਪੂਰਾ ਇਲਾਕਾ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ। ਦੇਰ ਰਾਤ ਸਮਾਚਾਰ ਲਿਖੇ ਜਾਣ ਤੱਕ ਪੁਲਸ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸੀ ਕੌਂਸਲਰ ਦੇ ਪੁੱਤਰ 'ਤੇ ਹਮਲਾ ਕਰਨ ਵਾਲੇ ਦੇ ਚਿਹਰੇ 'ਤੇ ਲਾਈਵ ਹੁੰਦੇ ਸਮੇਂ ਪੁਲਸ ਦਾ ਬਿਲਕੁਲ ਵੀ ਡਰ ਨਹੀਂ ਸੀ ਦਿਖਾਈ ਦੇ ਰਿਹਾ। ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਦੇ ਪਿੱਛੇ ਕਈ ਲੋਕਾਂ ਦਾ ਹੱਥ ਹੋ ਸਕਦਾ ਹੈ। ਵਰਨਣਯੋਗ ਹੈ ਕਿ ਕੌਂਸਲਰ ਪੁੱਤਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਪੁਲਸ ਨੇ ਰਿੰਕਲ, ਸਿੰਕੀ, ਜੋਤਾ ਅਤੇ ਨਾਨੂ ਨੂੰ ਨਾਮਜ਼ਦ ਕੀਤਾ ਸੀ। ਨਾਨੂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਨਿਗਮ ਚੋਣਾਂ ਦੌਰਾਨ ਸੈਕਟਰ 32 'ਚ ਹੋਈ ਫਾਇਰਿੰਗ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੂੰ ਤਲਾਸ਼ ਹੈ। 
ਫਾਈਨਾਂਸ ਕਰਨ ਵਾਲਾ ਨੇਤਾ ਇਨ੍ਹਾਂ ਤੱਕ ਪਹੁੰਚਣ ਦੀ ਇਕੋ-ਇਕ ਪੌੜੀ
ਸ਼ਹਿਰ 'ਚ ਇਕ ਦੇ ਬਾਅਦ ਇਕ ਵਾਰਦਾਤ ਕਰ ਰਹੇ ਇਸ ਗੈਂਗ ਨੇ ਪੁਲਸ ਦੇ ਨੱਕ 'ਚ ਦਮ ਕਰ ਰੱਖਿਆ ਹੈ। ਇਨ੍ਹਾਂ ਤੱਕ ਪੁਲਸ ਦੇ ਚਾਹ ਕੇ ਵੀ ਨਾ ਪਹੁੰਚ ਪਾਉਣ ਦਾ ਕਾਰਨ ਸਿਆਸੀ ਦਬਾਅ ਹੈ। ਇਨ੍ਹਾਂ ਸਾਰਿਆਂ ਦਾ ਖਰਚਾ ਹਰਗੋਬਿੰਦ ਨਗਰ ਦਾ ਰਹਿਣ ਵਾਲਾ ਇਕ ਛੋਟਾ ਨੇਤਾ ਚੁੱਕਦਾ ਹੈ। ਉਕਤ ਨੇਤਾ ਕਈ ਵੱਡੇ ਨੇਤਾਵਾਂ ਦਾ ਚਮਚਾ ਹੈ, ਜਿਨ੍ਹਾਂ ਦੇ ਜ਼ਰੀਏ ਪੁਲਸ ਨਾਲ ਸੈਟਿੰਗ ਕਰ ਕੇ ਇਨ੍ਹਾਂ ਨੂੰ ਕਾਫੀ ਸਮੇਂ ਤੋਂ ਬਚਾ ਰਿਹਾ ਹੈ। ਜੋ ਇਨ੍ਹਾਂ ਤੱਕ ਪਹੁੰਚਣ ਦੀ ਇਕੋ-ਇਕ ਪੌੜੀ ਹੈ। ਸੂਤਰਾਂ ਦੀ ਮੰਨੀਏ ਤਾਂ ਉਕਤ ਨੇਤਾ ਫਰਾਰ ਇਕ ਦੋਸ਼ੀ ਦੇ ਜ਼ਰੀਏ ਸ਼ਹਿਰ ਦੇ ਕਈ ਸੱਟੇਬਾਜ਼ਾਂ ਨੂੰ ਧਮਕਾ ਕੇ ਪੈਸੇ ਵੀ ਵਸੂਲਦਾ ਹੈ।


Related News