ਕਿਸੇ ਹੋਰ ਦੀ ਥਾਂ ਆਈਲੈਟਸ ਦਾ ਪੇਪਰ ਦਿੰਦੇ 14 ਗ੍ਰਿਫਤਾਰ
Monday, May 07, 2018 - 10:21 AM (IST)

ਅੰਮ੍ਰਿਤਸਰ (ਅਰੁਣ) : ਲਾਰੈਂਸ ਰੋਡ 'ਤੇ ਸਥਿਤ ਇਕ ਹੋਟਲ 'ਚ ਚੱਲ ਰਹੇ ਆਈਲੈਟਸ ਦੇ ਪੇਪਰ ਦੌਰਾਨ ਅਸਲ ਵਿਦਿਆਰਥੀਆਂ ਦੀ ਥਾਂ ਪੇਪਰ ਦੇ ਰਹੇ 14 ਨੌਜਵਾਨਾਂ ਨੂੰ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ।
ਮਨੋਜ ਸਿੰਘ ਪਲੈਨੇਟ ਐਗਜ਼ਾਮ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਦੀ ਸ਼ਿਕਾਇਤ 'ਤੇ ਹੋਰ ਵਿਦਿਆਰਥੀਆਂ ਦੀ ਜਗ੍ਹਾ ਆਈਲੈਟਸ ਦਾ ਪੇਪਰ ਦੇਣ ਪੁੱਜੇ ਪ੍ਰਭਜੋਤ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਚੰਬਾ ਹਾਲ ਵਾਸੀ ਹਾਊਸਿੰਗ ਬੋਰਡ ਕਾਲੋਨੀ, ਹਿਰਦੇਮੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਟਿਆਲਾ, ਪੁਨੀਤ ਸਿੰਘ ਪੁੱਤਰ ਸੁਸ਼ੀਲ ਸਿੰਘ ਵਾਸੀ ਜਲੰਧਰ, ਅਮਿਤ ਗੋਇਲ ਪੁੱਤਰ ਰਜਿੰਦਰ ਗੋਇਲ ਵਾਸੀ ਪਟਿਆਲਾ, ਬਲਿਹਾਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਖਿਆਲਾ ਕਲਾਂ, ਮਾਨਵ ਪੁੱਤਰ ਮਦਨ ਮੋਹਨ ਵਾਸੀ ਰਾਣੀ ਕਾ ਬਾਗ ਅੰਮ੍ਰਿਤਸਰ, ਯਾਦਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਫਿਰੋਜ਼ਪੁਰ, ਪ੍ਰਭਸਿਮਰਨ ਪੁੱਤਰ ਜੁਗਰਾਜ ਸਿੰਘ ਵਾਸੀ ਮੋਗਾ, ਖੁਸ਼ਮਦਾਨ ਪੁੱਤਰ ਹਰਪ੍ਰੀਤ ਸਿੰਘ ਵਾਸੀ ਤਰਨਤਾਰਨ, ਰੋਸ਼ਨ ਮਹਾਜਨ ਪੁੱਤਰ ਰਾਕੇਸ਼ ਮਹਾਜਨ ਵਾਸੀ ਮੰਡੀ ਗੋਬਿੰਦਗੜ੍ਹ, ਸ਼ਿਆਮ ਸ਼ਰਮਾ ਪੁੱਤਰ ਗੋਬਿੰਦ ਸ਼ਰਮਾ ਵਾਸੀ ਢਾਬ ਖਟੀਕਾ ਅੰਮ੍ਰਿਤਸਰ ਤੇ ਮੀਤ ਭਗਤ ਪੁੱਤਰ ਨੀਰਜ ਭਗਤ ਵਾਸੀ ਸੁਜਾਨਪੁਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਜਾਅਲਸਾਜ਼ੀ ਦੇ ਦੋਸ਼ ਤਹਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।