ਪੰਜਾਬ ਵਿਚਲੇ ਐਕਸਪ੍ਰੈੱਸਵੇਅ ਵਿਵਾਦ ''ਚ ਐਕਸ਼ਨ ''ਚ ਕੇਂਦਰ ਸਰਕਾਰ, ਇਹ ਵੱਡਾ ਕਦਮ ਚੁੱਕਣ ਜਾ ਰਹੇ PM ਮੋਦੀ

Friday, Aug 23, 2024 - 06:20 PM (IST)

ਪੰਜਾਬ ਵਿਚਲੇ ਐਕਸਪ੍ਰੈੱਸਵੇਅ ਵਿਵਾਦ ''ਚ ਐਕਸ਼ਨ ''ਚ ਕੇਂਦਰ ਸਰਕਾਰ, ਇਹ ਵੱਡਾ ਕਦਮ ਚੁੱਕਣ ਜਾ ਰਹੇ PM ਮੋਦੀ

ਚੰਡੀਗੜ੍ਹ : ਪੰਜਾਬ ਅੰਦਰ ਕੌਮੀ ਮਾਰਗਾਂ ਦੇ ਨਿਰਮਾਣ ਵਿਚ ਆ ਰਹੇ ਅੜਿੱਕਿਆਂ ਨੂੰ ਦੂਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਮਾਨ ਆਪਣੇ ਹੱਥ ਵਿਚ ਲੈ ਲਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਅੜਿੱਕਿਆਂ ਨੂੰ ਦੂਰ ਕਰਨ ਲਈ ਪ੍ਰਧਾਨ ਮੰਤਰੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨਗੇ। ਇਸ ਮੀਟਿੰਗ ਵਿਚ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਸਣੇ ਉਹ ਅੱਠ ਪ੍ਰਾਜੈਕਟ ਸ਼ਾਮਲ ਹਨ ਜਿਨ੍ਹਾਂ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰੱਦ ਕਰਨ ਦੀ ਧਮਕੀ ਦਿੱਤੀ ਹੈ। ਇਹ ਮੀਟਿੰਗ 28 ਅਗਸਤ ਨੂੰ ਦਿੱਲੀ ਵਿਚ ਹੋਣ ਦੀ ਸੰਭਾਵਨਾ ਹੈ ਜਿਸ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਕੇਂਦਰ ਸਰਕਾਰ ਦੀਆਂ ਮੁੱਖ ਯੋਜਨਾਵਾਂ ਵਿਚੋਂ ਇਕ ਹੈ ਜਿਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਨਜ਼ਰ ਰੱਖ ਰਹੇ ਹਨ। ਇਹ ਪ੍ਰਾਜੈਕਟ ਦਿੱਲੀ, ਹਰਿਆਣਾ, ਪੰਜਾਬ ਤੇ ਜੰਮੂ ਵਿਚੋਂ ਲੰਘਣਾ ਹੈ ਜਿਸ ਲਈ ਸਭ ਤੋਂ ਵੱਧ ਸਮੱਸਿਆਵਾਂ ਪੰਜਾਬ ਵਿਚ ਆ ਰਹੀਆਂ ਹਨ। ਇਹ ਪ੍ਰਾਜੈਕਟ ਤਕਰੀਬਨ 670 ਕਿਲੋਮੀਟਰ ਲੰਮਾ ਹੈ ਤੇ ਇਸ ਪ੍ਰਾਜੈਕਟ ’ਤੇ ਬਾਕੀ ਸੂਬਿਆਂ ਵਿਚ ਤਾਂ ਕੰਮ ਕਾਫ਼ੀ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਪੰਜਾਬ ਵਿਚਲੇ 396 ਕਿਲੋਮੀਟਰ ਦਾ ਕੰਮ ਫਿਲਹਾਲ ਲਟਕਿਆ ਪਿਆ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਲੱਗੀਆਂ ਮੌਜਾਂ, ਲਗਾਤਾਰ ਆਈਆਂ ਤਿੰਨ ਛੁੱਟੀਆਂ

ਇਸ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਸੀ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਵਿਗੜਨ ਕਾਰਨ ਉਨ੍ਹਾਂ ਦੇ ਪ੍ਰਾਜੈਕਟ ਬੰਦ ਹੋ ਰਹੇ ਹਨ। ਇੱਥੇ ਕੋਈ ਕੰਪਨੀ ਕੰਮ ਨਹੀਂ ਕਰਨਾ ਚਾਹੁੰਦੀ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ਜੇ ਮਾਹੌਲ ਠੀਕ ਨਾ ਹੋਇਆ ਤਾਂ ਉਹ ਪੰਜਾਬ ਵਿਚ ਚੱਲ ਰਹੇ ਕੌਮੀ ਹਾਈਵੇਅ ਦੇ ਅੱਠ ਪ੍ਰਾਜੈਕਟਾਂ ਨੂੰ ਰੱਦ ਕਰ ਦੇਣਗੇ। ਇਸ ਪ੍ਰਾਜੈਕਟ ਨੂੰ ਸ਼ੁਰੂ ਹੋਏ 8 ਸਾਲ ਹੋ ਗਏ ਹਨ ਪਰ ਹਾਲੇ ਵੀ ਇਹ ਪ੍ਰਾਜੈਕਟ ਪੂਰਾ ਨਹੀਂ ਹੋ ਰਿਹਾ ਜਿਸ ਦਾ ਬੋਝ ਖਜ਼ਾਨੇ ’ਤੇ ਪੈ ਰਿਹਾ ਹੈ। ਸੂਤਰਾਂ ਮੁਤਾਬਕ ਜਦੋਂ ਇਹ ਪ੍ਰਾਜੈਕਟ ਸ਼ੁਰੂ ਹੋਇਆ ਸੀ ਤਾਂ 25 ਹਜ਼ਾਰ ਕਰੋੜ ਰੁਪਏ ਵਿਚ ਮੁਕੰਮਲ ਹੋਣਾ ਸੀ, ਹੁਣ 8 ਸਾਲਾਂ ਬਾਅਦ ਇਹ ਪ੍ਰਾਜੈਕਟ ਮਹਿੰਗਾਈ ਵਧਣ ਕਾਰਨ 35 ਹਜ਼ਾਰ 406 ਕਰੋੜ ਰੁਪਏ ਦਾ ਹੋ ਗਿਆ ਹੈ। ਸਮੀਖਿਆ ਮੀਟਿੰਗ ਵਿਚ ਦਿੱਲੀ-ਕਟੜਾ ਐਕਸਪ੍ਰੈੱਸਵੇਅ ਪੰਜਾਬ ਵਿਚੋਂ ਲੰਘਣ ਬਾਰੇ ਚਰਚਾ ਹੋਵੇਗੀ ਜਿਸ ਵਿਚ ਜਲੰਧਰ ਵਿਚੋਂ ਲੰਘਣ ਵਾਲਾ 72 ਕਿਲੋਮੀਟਰ, ਲੁਧਿਆਣਾ ਵਿਚ 39.95 ਕਿਲੋਮੀਟਰ, ਗੁਰਦਾਸਪੁਰ ਵਿਚ 43 ਕਿਲੋਮੀਟਰ, ਮਾਲੇਰਕੋਟਲਾ ਵਿੱਚ 27 ਕਿਲੋਮੀਟਰ, ਸੰਗਰੂਰ ਵਿਚ 47 ਕਿਲੋਮੀਟਰ, ਪਟਿਆਲਾ ਵਿਚ ਪੰਜ ਕਿਲੋਮੀਟਰ ਤੇ ਕਪੂਰਥਲਾ ਵਿੱਚ 28 ਕਿਲੋਮੀਟਰ ਵਾਲਾ ਖੇਤਰ ਸ਼ਾਮਲ ਹੈ। ਇਸ ਵਿਚ ਸਿਰਫ਼ ਪਟਿਆਲਾ ਨੂੰ ਛੱਡ ਬਾਕੀ ਸਾਰੀਆਂ ਥਾਵਾਂ ’ਤੇ 50 ਫੀਸਦੀ ਕੰਮ ਬਕਾਇਆ ਪਿਆ ਹੈ। ਇਸ ਤੋਂ ਇਲਾਵਾ ਲੁਧਿਆਣਾ-ਬਠਿੰਡਾ ਹਾਈਵੇਅ, ਲੁਧਿਆਣਾ-ਰੋਪੜ ਹਾਈਵੇਅ ਪ੍ਰਾਜੈਕਟ ਤੇ ਅੰਮ੍ਰਿਤਸਰ-ਬਠਿੰਡਾ ਹਾਈਵੇਅ ਪ੍ਰਾਜੈਕਟ ’ਤੇ ਵੀ ਚਰਚਾ ਕੀਤੀ ਜਾਏਗੀ। ਇਸ ਦਾ ਕੰਮ ਵੀ ਪੰਜਾਬ ਵਿੱਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ : CM ਮਾਨ ਨਾਲ ਮੁਲਾਕਾਤ ਤੋਂ ਬਾਅਦ ਹਿੰਦੂ ਜਥੇਬੰਦੀਆਂ ਦਾ ਵੱਡਾ ਬਿਆਨ

ਪੰਜਾਬ ਵਿਚ ਸਭ ਤੋਂ ਵੱਧ ਕੰਮ ਅਧੂਰਾ

ਦਿੱਲੀ-ਕੱਟੜਾ ਗ੍ਰੀਨਫੀਲਡ ਐਕਸਪ੍ਰੈੱਸਵੇਅ 670 ਕਿਲੋਮੀਟਰ ਦਾ ਹੈ, ਜਿਸ ਵਿਚ ਸਭ ਤੋਂ ਵੱਧ ਹਿੱਸਾ ਪੰਜਾਬ ਦਾ ਹੈ। ਪੰਜਾਬ ਵਿਚ ਇਹ ਐਕਸਪ੍ਰੈੱਅ ਵੇਅ ਤਕਰੀਬਨ 396 ਕਿਲੋਮੀਟਰ ਖੇਤਰ ਵਿਚੋਂ ਲੰਘੇਗਾ ਜਿਸ ਵਿਚ ਸਿੱਧੇ ਤੌਰ ’ਤੇ 297 ਕਿਲੋਮੀਟਰ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਦਾ ਸਿੱਧਾ ਹਿੱਸਾ ਤੇ 99 ਕਿਲੋਮੀਟਰ ਇਸ ਨੂੰ ਅੰਮ੍ਰਿਤਸਰ ਤੱਕ ਜੋੜਨ ਦਾ ਹਿੱਸਾ ਸ਼ਾਮਲ ਹੈ। ਇਹ ਪ੍ਰਾਜੈਕਟ ਦਾ ਐਂਟਰੀ ਪੁਆਇੰਟ ਪਾਤੜਾਂ ਹੋਵੇਗਾ। ਇਹ ਕਈ ਪਿੰਡਾਂ ਤੇ ਸ਼ਹਿਰਾਂ ਵਿਚ ਨਿਕਲੇਗਾ ਜਿਸ ਲਈ ਵੱਡੇ ਸ਼ਹਿਰਾਂ ਵਿਚ ਐਂਟਰੀ ਤੇ ਐਗਜ਼ਿਟ ਪੁਆਇੰਟ ਬਣਾਏ ਜਾ ਰਹੇ ਹਨ। ਇਸ ਪ੍ਰਾਜੈਕਟ ਦਾ 50 ਫੀਸਦੀ ਕੰਮ ਹਾਲੇ ਬਕਾਇਆ ਹੈ। ਇਸ ਸਬੰਧੀ ਬਹੁਤ ਸਾਰੀਆਂ ਥਾਵਾਂ ’ਤੇ ਜ਼ਮੀਨ ਐਕੁਆਇਰ ਹੋ ਗਈ ਹੈ ਪਰ ਕਿਸਾਨਾਂ ਨੇ ਹਾਲੇ ਕਬਜ਼ਾ ਨਹੀਂ ਛੱਡਿਆ ਹੈ। ਕਿਸਾਨਾਂ ਤੇ ਸਰਕਾਰ ਵਿਚਾਲੇ ਜ਼ਮੀਨ ਐਕੁਆਇਰ ਕਰਨ ਦੇ ਰੇਟ ਨੂੰ ਲੈ ਕੇ ਵਿਵਾਦ ਹੈ। ਪਟਿਆਲਾ ਵਿਚ ਕੰਮ ਪੂਰਾ ਹੋ ਗਿਆ ਹੈ ਪਰ ਬਾਕੀ ਥਾਵਾਂ ’ਤੇ ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਨੂੰ 2013 ਵਿਚ ਜ਼ਮੀਨ ਐਕੁਆਇਰ ਕਰਨ ਲਈ ਬਣੇ ਐਕਟ ਤਹਿਤ ਜ਼ਮੀਨ ਦੀ ਕੀਮਤ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਮੁੜ ਵਸੇਬਾ ਕਰ ਸਕਣ।

ਇਹ ਵੀ ਪੜ੍ਹੋ : ਪੰਜਾਬ ਦਾ ਧਾਕੜ ਐੱਸ. ਐੱਚ. ਓ., ਗੱਡੀ 'ਤੇ ਸਪੀਕਰ ਲਗਾ ਕੇ ਗਲੀ-ਗਲੀ ਘੁੰਮ ਕੀਤਾ ਵੱਡਾ ਐਲਾਨ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News