ਗੈਸ ਲੀਕ ਹੋਣ ਕਾਰਨ ਹੋਇਆ ਧਮਾਕਾ, ਇਕੋ ਪਰਿਵਾਰ ਦੇ 4 ਮੈਂਬਰ ਝੁਲਸੇ

06/23/2023 9:08:44 PM

ਨਾਭਾ (ਖੁਰਾਣਾ, ਪੁਰੀ) : ਨਾਭਾ ਦੇ ਕਰਤਾਰਪੁਰ ਮੁਹੱਲੇ ਦੇ ਇਕ ਘਰ ’ਚ ਘਰੇਲੂ ਗੈਸ ਸਿਲੰਡਰ ’ਚ ਲੀਕੇਜ ਹੋਣ ਨਾਲ ਧਮਾਕਾ ਹੋ ਗਿਆ। ਇਸ ਦੌਰਾਨ ਰਸੋਈ ’ਚ ਖੜ੍ਹੇ ਪਰਿਵਾਰ ਦੇ 4 ਮੈਂਬਰ ਬੁਰੀ ਤਰ੍ਹਾਂ ਝੁਲਸ ਹੋ ਗਏ, ਜਿਨ੍ਹਾਂ 2 ਔਰਤਾਂ ਤੇ 2 ਬੱਚੇ ਸ਼ਾਮਲ ਹਨ। ਗੁਆਂਢੀਆਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਨਾਭਾ ਦੇ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ।

ਇਹ ਵੀ ਪੜ੍ਹੋ : ਲਾਂਬੜਾ ਇਲਾਕੇ 'ਚ ਚੋਰਾਂ ਨੇ ਇਕ ਵਾਰ ਫਿਰ ਦਿੱਤੀ ਦਸਤਕ, ਦਹਿਸ਼ਤ 'ਚ ਲੋਕ

ਇਸ ਮੌਕੇ ਪੀੜਤ ਪਰਿਵਾਰ ਦੇ ਮੈਂਬਰ ਪ੍ਰਿੰਸ ਨੇ ਦੱਸਿਆ ਕਿ ਘਰ ’ਚ ਗੈਸ ਸਿਲੰਡਰ ਦੀ ਲੀਕੇਜ ਨਾਲ ਧਮਾਕਾ ਹੋਣ ਕਾਰਨ ਰਸੋਈ ’ਚ ਅੱਗ ਫੈਲ ਗਈ। ਇਹ ਸਿਲੰਡਰ ਕੱਲ੍ਹ ਹੀ ਗੈਸ ਏਜੰਸੀ ਦੇ ਮੁਲਾਜ਼ਮ ਵੱਲੋਂ ਸਾਨੂੰ ਦਿੱਤਾ ਗਿਆ ਸੀ। ਪਰਿਵਾਰ ਦੇ 4 ਮੈਂਬਰ ਬੁਰੀ ਤਰ੍ਹਾਂ ਝੁਲਸ ਗਏ ਹਨ।

ਇਸ ਮੌਕੇ ਨਾਭਾ ਦੇ ਸਰਕਾਰੀ ਹਸਪਤਾਲ ਦੇ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਅੱਗ ਨਾਲ ਝੁਲਸਣ ਕਾਰਨ ਸਾਡੇ ਕੋਲ 2 ਬੱਚੇ ਤੇ 2 ਔਰਤਾਂ ਆਈਆਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News