ਐਕਸਰਸਾਈਜ਼ ਕਰਦੇ ਸਮੇਂ ਡੀ. ਸੀ. ਪੀ. ਰਾਜਿੰਦਰ ਸਿੰਘ ਚੱਕਰ ਖਾ ਕੇ ਡਿੱਗੇ
Sunday, Mar 04, 2018 - 06:58 AM (IST)
ਜਲੰਧਰ, (ਮਹੇਸ਼)- ਸ਼ੁੱਕਰਵਾਰ ਨੂੰ ਸਵੇਰੇ ਪੀ. ਏ. ਪੀ. ਸਟੇਡੀਅਮ 'ਚ ਐਕਸਰਸਾਈਜ਼ ਕਰਦੇ ਸਮੇਂ ਡਿਪਟੀ ਕਮਿਸ਼ਨਰ ਆਫ ਪੁਲਸ ਜਲੰਧਰ (ਡੀ. ਸੀ. ਪੀ.) ਰਾਜਿੰਦਰ ਸਿੰਘ ਚੱਕਰ ਖਾ ਕੇ ਅਚਾਨਕ ਜ਼ਮੀਨ 'ਤੇ ਡਿੱਗ ਗਏ, ਜਿਸ ਨਾਲ ਉਨ੍ਹਾਂ ਦੇ ਸਿਰ ਤੇ ਗਰਦਨ 'ਤੇ ਸੱਟ ਲੱਗੀ ਅਤੇ ਗੰਭੀਰ ਹਾਲਤ 'ਚ ਉਨ੍ਹਾਂ ਨੂੰ ਰਾਮਾ ਮੰਡੀ ਦੇ ਜੌਹਲ ਮਲਟੀਸਪੈਸ਼ਲਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਮੁਖੀ ਡਾ. ਬੀ. ਐੱਸ. ਜੌਹਲ ਨੇ ਦੱਸਿਆ ਕਿ ਡੀ. ਸੀ. ਪੀ. ਰਾਜਿੰਦਰ ਸਿੰਘ ਦੀ ਪਹਿਲਾਂ ਹਾਲਤ ਗੰਭੀਰ ਸੀ ਪਰ ਹੁਣ ਲਗਾਤਾਰ ਉਨ੍ਹਾਂ ਦੀ ਹਾਲਤ 'ਚ ਸੁਧਾਰ ਆ ਰਿਹਾ ਹੈ। ਡੀ. ਸੀ. ਪੀ. ਦੇ ਅਚਾਨਕ ਹਸਪਤਾਲ 'ਚ ਭਰਤੀ ਹੋਣ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਸਣੇ ਉੱਚ ਅਧਿਕਾਰੀ ਜੌਹਲ ਹਸਪਤਾਲ ਪਹੁੰਚੇ ਅਤੇ ਡੀ. ਸੀ. ਪੀ. ਦਾ ਹਾਲ-ਚਾਲ ਜਾਣਨ ਤੋਂ ਇਲਾਵਾ ਡਾਕਟਰਾਂ ਨਾਲ ਵੀ ਉਨ੍ਹਾਂ ਦੀ ਹਾਲਤ ਨੂੰ ਲੈ ਕੇ ਗੱਲਬਾਤ ਕੀਤੀ। ਪਤਾ ਲੱਗਾ ਹੈ ਕਿ ਰਾਜਿੰਦਰ ਸਿੰਘ ਰੁਟੀਨ 'ਚ ਹੀ ਪੀ. ਏ. ਪੀ. 'ਚ ਐਕਸਰਸਾਈਜ਼ ਕਰਨ ਲਈ ਆਉਂਦੇ ਹਨ। ਉਨ੍ਹਾਂ ਨੂੰ ਅਚਾਨਕ ਚੱਕਰ ਆ ਜਾਣ ਦਾ ਕਾਰਨ ਡਾਕਟਰਾਂ ਨੇ ਨਹੀਂ ਦੱਸਿਆ ਹੈ।
