ਕਾਰਜਕਾਰੀ ਇੰਜੀਨੀਅਰ ਸਰਵਿਸ ਬੋਰਡ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Saturday, May 05, 2018 - 01:03 AM (IST)

ਗੁਰਦਾਸਪੁਰ, (ਦੀਪਕ, ਵਿਨੋਦ, ਹਰਮਨ)- ਅੱਜ ਪੀ. ਡਬਲਯੂ. ਡੀ. ਫੀਲਡ ਅਤੇ ਵਰਕਸ਼ਾਪ ਯੂਨੀਅਨ ਪੰਜਾਬ ਸਟੇਟ ਸੁਬਾਰਡੀਨੇਟਰ ਫੈੱਡਰੇਸ਼ਨ ਵੱਲੋਂ ਸਾਂਝੇ ਤੌਰ 'ਤੇ ਪ੍ਰੇਮ ਕੁਮਾਰ, ਅਨਿਲ ਕੁਮਾਰ, ਨੇਕ ਰਾਜ, ਸਰੰਗਲ, ਕੁਲਦੀਪ ਪੁਰੇਵਾਲ, ਕੁਲਵੰਤ ਸਿੰਘ ਦੀ ਅਗਵਾਈ ਹੇਠ ਦਫਤਰ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸਾਹਮਣੇ ਅੱਜ ਰੋਸ ਰੈਲੀ ਕਰ ਕੇ ਪ੍ਰਦਸ਼ਨ ਕੀਤਾ ਗਿਆ। 
ਆਗੂਆਂ ਨੇ ਕਿਹਾ ਇਸ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਰਮਚਾਰੀਆਂ ਪ੍ਰਤੀ ਰਵੱਈਆ ਬੇਹੱਦ ਨਿਦਣਯੋਗ ਹੈ। ਉਨ੍ਹਾਂ ਕਿਹਾ ਕਿ ਤਨਖਾਹਾਂ ਵਿਚ ਹਮੇਸ਼ਾ ਦੇਰੀ, ਸੇਵਾ ਮੁਕਤ ਅਤੇ ਰੈਗੂਲਰ ਕਰਮਚਾਰੀਆਂ ਦੇ ਮੈਡੀਕਲ ਬਿੱਲ 4/9/2014 ਦੇ ਬਕਾਏ ਇਕ ਸਾਲ ਤੋਂ ਪੈਂਡਿੰਗ ਹਨ। ਆਗੂਆਂ ਨੇ ਕਿਹਾ ਕਿ ਆਊਟਸੋਰਸਿੰਗ ਕਰਮਾਚੀਆਂ ਦੀ ਤਨਖਾਹ ਪਿਛਲੇ 2 ਮਹੀਨਿਆਂ ਤੋਂ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਤਨਖਾਹ ਖਾਤਿਆਂ ਵਿਚ ਪਾਉਣ ਦੀ ਥਾਂ ਨਕਦ ਭੁਗਤਾਨ ਦੇਰੀ ਨਾਲ ਕਰਦਾ ਹੈ। ਅਧਿਕਾਰੀਆਂ ਨੂੰ ਡੀ. ਸੀ. ਰੇਟ ਨਿਰਧਾਰਿਤ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ। ਜਿਸ ਤੋਂ ਦੁਖੀ ਕਰਮਚਾਰੀਆਂ ਨੇ ਅੱਜ ਸਰਕਾਰੀ ਇੰਜੀਨੀਅਰ ਦੇ ਨਾ-ਪੱਖੀ ਵਤੀਰੇ ਖਿਲਾਫ ਅਤੇ ਹੱਕੀ ਮੰਗਾਂ ਦੇ ਹੱਕ ਲਈ ਦਫਤਰ ਤੋਂ ਲੈ ਕੇ ਜਹਾਜ਼ ਚੌਕ ਤਕ ਰੋਸ ਮਾਰਚ ਕਰ ਕੇ ਸਰਕਾਰ ਦਾ ਪੁਤਲਾ ਫੂਕਿਆ। 
ਇਸ ਮੌਕੇ ਰਮੇਸ਼ ਕੁਮਾਰ, ਮਾਨ ਸਿੰਘ, ਤਰਸੇਮ ਰਾਜ, ਜੀਵਨ ਕੁਮਾਰ, ਤਰਸੇਮ ਲਾਲ, ਲਖਬੀਰ ਸਿੰਘ, ਕਾਲਾ ਮਸੀਹ, ਹਰਜਿੰਦਰ ਸਿੰਘ, ਸਲਵਿੰਦਰ ਕੁਮਾਰ, ਬਲਦੇਵ ਰਾਜ, ਬਲਵੰਤ ਸਿੰਘ, ਨਰੇਸ਼ ਕੁਮਾਰ, ਰਛਪਾਲ ਭੱਟੀ, ਬੱਬੂ ਰਾਮ, ਤਿਲਕ ਰਾਜ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।


Related News