ਐਕਸਾਈਜ਼ ਵਿਭਾਗ ਨੇ 1500 ਲੀਟਰ ਲਾਹਣ ਕੀਤੀ ਬਰਾਮਦ
Thursday, Oct 17, 2024 - 04:45 AM (IST)
ਬਟਾਲਾ/ਨੌਸ਼ਹਿਰਾ ਮੱਝਾ ਸਿੰਘ/ਘੁਮਾਣ (ਗੋਰਾਇਆ) : ਐਕਸਾਈਜ਼ ਵਿਭਾਗ ਅਤੇ ਪੁਲਸ ਦੀ ਸਾਂਝੀ ਰੇਡ ਟੀਮ ਨੇ 1500 ਲੀਟਰ ਲਾਹਣ ਬਰਾਮਦ ਕੀਤੀ। ਐਕਸਾਈਜ਼ ਇੰਸਪੈਕਟਰ ਪੰਕਜ ਮਲਹੋਤਰਾ ਤੇ ਆਰ. ਕੇ. ਇੰਟਰਪ੍ਰਾਈਜ਼ਿਜ਼ ਦੇ ਜੀ. ਐੱਮ. ਗੁਰਪ੍ਰੀਤ ਗੋਪੀ ਉੱਪਲ ਨੇ ਦੱਸਿਆ ਕਿ ਐਕਸਾਈਜ਼ ਈ. ਟੀ. ਓ. ਹੇਮੰਤ ਸ਼ਰਮਾ, ਐਕਸਾਈਜ਼ ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ, ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਸਰੂਪ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਸਰਕਲ ਇੰਚਾਰਜ ਸਾਬੀ ’ਤੇ ਆਧਾਰਿਤ ਰੇਡ ਟੀਮ ਨੇ ਗੁਪਤ ਸੂਚਨਾ ’ਤੇ ਪਿੰਡ ਭੇਟ ਪਤਨ ਨੇੜੇ ਦਰਿਆ ਦੇ ਕੰਢੇ ਤੋਂ ਤਲਾਸ਼ੀ ਦੌਰਾਨ 1 ਪਲਾਸਟਿਕ ਦੇ ਛੋਟੇ ਡਰੱਮ, 1 ਲੋਹੇ ਦਾ ਡਰੱਮ, 3 ਪੀਪਿਆਂ, 4 ਤਰਪਾਲਾਂ ਤੇ 1 ਸਿਲਵਰ ਕੰਟੇਨਰ ’ਚੋਂ 1500 ਲਿਟਰ ਲਾਹਣ ਬਰਾਮਦ ਕੀਤੀ। ਇਸ ਦੌਰਾਨ ਬਰਾਮਦ ਲਾਹਣ ਨੂੰ ਨਸ਼ਟ ਕੀਤਾ ਗਿਆ। ਇਸ ਮੌਕੇ ਦਲਜੀਤ, ਹਰਜੀਤ, ਸਿਪਾਹੀ ਮਨਦੀਪ, ਹੌਲਦਾਰ ਗਗਨ, ਹੌਲਦਾਰ ਨਰਿੰਦਰ, ਬਲਜੀਤ, ਮਾਸਟਰ, ਅਜੇ ਸਿੰਘ, ਅਮਰਜੀਤ ਖੰਡੋ, ਮੇਵਾ, ਅਮਰ, ਰਾਜਬੀਰ, ਗੋਲਡੀ ਆਦਿ ਹਾਜ਼ਰ ਸਨ।
50 ਬੋਤਲਾਂ ਦੇਸੀ ਸ਼ਰਾਬ ਮਿਲੀ
ਐਕਸਾਈਜ਼ ਵਿਭਾਗ ਨੇ 50 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਈ. ਟੀ. ਓ. ਐਕਸਾਈਜ਼ ਨਵਜੋਤ ਭਾਰਤੀ ਦੀ ਅਗਵਾਈ ਹੇਠ ਐਕਸਾਈਜ਼ ਇੰਸ. ਅਮਰੀਕ ਸਿੰਘ, ਥਾਣੇਦਾਰ ਨਰਿੰਦਰ ਸਿੰਘ, ਆਰ. ਕੇ. ਇੰਟਰਪ੍ਰਾਈਜ਼ਿਜ਼ ਜੀ. ਐੱਮ. ’ਤੇ ਆਧਾਰਿਤ ਰੇਡ ਪਾਰਟੀ ਨੇ ਗਗੜੇਵਾਲੀ ਪਿੰਡ ਦੇ ਬਿਆਸ ਦਰਿਆ ਕੰਢੇ ਝਾੜੀਆਂ ’ਚੋਂ ਤਲਾਸ਼ੀ ਦੌਰਾਨ 1 ਪਲਾਸਟਿਕ ਕੈਨਾਂ ’ਚੋਂ 50 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਸਮੇਂ ਬਰਾਮਦ ਨਾਜਾਇਜ਼ ਸ਼ਰਾਬ ਨੂੰ ਨਸ਼ਟ ਕਰ ਦਿੱਤਾ। ਇਸ ਮੌਕੇ ਸਰਕਲ ਇੰਚਾਰਜ ਜੱਗੀ, ਹਵਲਦਾਰ ਬਲਦੇਵ ਸਿੰਘ, ਸਿਪਾਹੀ ਕਰਮਜੀਤ, ਸਰਕਲ ਇੰਚ ਪਰਮਜੀਤ ਤੁੜ, ਜਿੰਦਾ ਪੱਟੀ, ਕਾਕੂ, ਬਾਉ, ਭਿੰਡਰ, ਭੋਲਾ, ਰਣਜੀਤ ਤੇ ਗਾਮਾ ਆਦਿ ਹਾਜ਼ਰ ਸਨ।