ਐਕਸਾਈਜ਼ ਵਿਭਾਗ ਵੱਲੋਂ ਛਾਪੇ, 2500 ਲੀਟਰ ਲਾਹਣ ਬਰਾਮਦ

Wednesday, Nov 01, 2017 - 01:37 AM (IST)

ਐਕਸਾਈਜ਼ ਵਿਭਾਗ ਵੱਲੋਂ ਛਾਪੇ, 2500 ਲੀਟਰ ਲਾਹਣ ਬਰਾਮਦ

ਬਟਾਲਾ,  (ਬੇਰੀ)-  ਅੱਜ ਐਕਸਾਈਜ਼ ਵਿਭਾਗ ਬਟਾਲਾ ਵੱਲੋਂ ਵੱਖ-ਵੱਖ ਪਿੰਡਾਂ ਵਿਚ ਛਾਪੇਮਾਰੀ ਕਰਦਿਆਂ 2500 ਲੀਟਰ ਲਾਹਣ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਵਿਭਾਗ ਦੀ ਇੰਸਪੈਕਟਰ ਨਰਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਈ. ਟੀ. ਓ ਐੱਸ. ਐੱਸ. ਚਾਹਲ ਦੇ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਅੱਜ ਆਪਣੀ ਟੀਮ ਸਮੇਤ ਸਰਕਲ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਚੰਦੂਸੂਜਾ, ਜੀਵਨ ਨੰਗਲ, ਮਹਿਮੇਚੱਕ, ਸੱਖੋਵਾਲ ਆਦਿ ਪਿੰਡਾਂ ਵਿਚ ਛਾਪੇਮਾਰੀ ਕਰਦਿਆਂ ਗੁਪਤ ਸੂਚਨਾ ਦੇ ਆਧਾਰ 'ਤੇ 2500 ਲੀਟਰ ਲਾਹਣ ਬਰਾਮਦ ਕੀਤੀ ਹੈ। ਇੰਸਪੈਕਟਰ ਮੈਡਮ ਵਾਲੀਆ ਨੇ ਅੱਗੇ ਦੱਸਿਆ ਕਿ ਬਰਾਮਦ ਕੀਤੀ ਗਈ ਲਾਹਣ ਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ ਹੈ ਜੋ ਖੇਤਾਂ ਵਿਚੋਂ ਬਰਾਮਦ ਹੋਈ ਸੀ।
ਇਸ ਮੌਕੇ ਏ. ਐੱਸ. ਆਈ. ਜਸਪਿੰਦਰ ਸਿੰਘ, ਏ. ਐੱਸ. ਆਈ. ਹਰਿੰਦਰ ਸਿੰਘ, ਹੌਲਦਾਰ ਹਰਜੀਤ ਸਿੰਘ, ਸੁਰਜੀਤ ਸਿੰਘ ਤੇ ਜੋਗਿੰਦਰ ਮਸੀਹ ਆਦਿ ਮੌਜੂਦ ਸਨ।


Related News