ਐਕਸਾਈਜ਼ ਵਿਭਾਗ ਦਾ ਇੰਸਪੈਕਟਰ 40 ਹਜ਼ਾਰ ਦੀ ਰਿਸ਼ਵਤ ਸਣੇ ਕਾਬੂ

Tuesday, Mar 26, 2019 - 05:10 PM (IST)

ਐਕਸਾਈਜ਼ ਵਿਭਾਗ ਦਾ ਇੰਸਪੈਕਟਰ 40 ਹਜ਼ਾਰ ਦੀ ਰਿਸ਼ਵਤ ਸਣੇ ਕਾਬੂ

ਫਿਰੋਜ਼ਪੁਰ (ਸੰਨੀ ਚੋਪੜਾ)— ਫਿਰੋਜ਼ਪੁਰ ਵਿਜੀਲੈਂਸ ਨੇ ਗਿੱਦੜਬਾਹਾ ਦੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਦੀਪ ਦੀਦਾਰ ਸਿੰਘ ਨੂੰ 40 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ਼ ਦੇ ਐੱਸ. ਐੱਸ. ਪੀ. ਹਰਗੋਬਿੰਦ ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਠੇਕੇਦਾਰ ਗੁਰਮੀਤ ਸਿੰਘ ਕੋਲੋਂ ਇੰਸਪੈਕਟਰ ਨੇ 60 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਗੁਰਮੀਤ ਨੂੰ ਡਰਾ ਧਮਕਾ ਕੇ ਉਸ ਦੇ ਕੋਲੋਂ ਪਹਿਲਾਂ ਉਕਤ ਇੰਸਪੈਕਟਰ 20 ਹਜ਼ਾਰ ਰੁਪਏ ਹਾਸਲ ਕਰ ਚੁੱਕਾ ਸੀ ਅਤੇ ਬਾਕੀ ਦੇ 40 ਹਜ਼ਾਰ ਜਦੋਂ ਅੱਜ ਲੈਣ ਆਇਆ ਤਾਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।


author

shivani attri

Content Editor

Related News