ਸਾਬਕਾ ਫ਼ੌਜੀਆਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ, ਰੱਖੀ ਇਹ ਮੰਗ
Saturday, Jul 06, 2024 - 03:24 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਭਾਰਤ ਦੇ ਟਰਾਂਸਪੋਰਟ, ਰੋਡ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੂੰ ਭਾਜਪਾ ਸੈਨਿਕ ਸੈੱਲ ਦਾ ਵਫ਼ਦ ਭਾਜਪਾ ਹਲਕਾ ਇੰਚਾਰਜ ਭਦੌੜ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਿਲਿਆ। ਉਨ੍ਹਾਂ ਨਾਲ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿਚ ਹੋਈ। ਸਿੱਧੂ ਨੇ ਦੋ ਮੰਗ ਪੱਤਰ ਉਨ੍ਹਾਂ ਨੂੰ ਸੌਪੇ। ਇਕ ਵਿਚ ਮੰਗ ਕੀਤੀ ਗਈ ਕਿ ਦੇਸ਼ ਦੀਆ ਸਰਹੱਦਾਂ ਦੀ ਰਾਖੀ ਕਰਨ ਵਾਲੀ ਜਮਾਤ ਸਾਬਕਾ ਫ਼ੌਜੀਆਂ ਨੂੰ ਜਿੰਨ੍ਹਾਂ ਨੇ ਆਪਣੇ ਜੀਵਨ ਦੇ ਸੁਨਹਿਰੇ ਪਲ਼ ਦੇਸ ਦੀ ਰਾਖੀ ਕਰਦਿਆਂ ਕੁਰਬਾਨ ਕੀਤੇ ਹਨ, ਉਨ੍ਹਾਂ ਨੂੰ ਸੜਕਾਂ 'ਤੇ ਲੱਗੇ ਹੋਏ ਟੋਲ ਪਲਾਜ਼ੀਆਂ ਤੋਂ ਛੋਟ ਦਿੱਤੀ ਜਾਵੇ। ਇਸ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਉਨ੍ਹਾਂ ਭਰੋਸਾ ਦਿੱਤਾ। ਸਿੱਧੂ ਨੇ ਦੱਸਿਆ ਕਿ ਦੂਸਰੇ ਮੰਗ ਪੱਤਰ ਰਾਹੀਂ ਪੰਜਾਬ ਦੇ ਸਾਰੇ ਹੀ ਹਾਈਵੇਅ ਉੱਪਰ ਬਣੇ ਡਿਵਾਈਡਰਾਂ 'ਤੇ ਲੋਕਾਂ ਨੇ ਤੋੜ ਕੇ ਰਸਤੇ ਬਣਾ ਲਏ ਹਨ, ਜਿਸ ਕਰਕੇ ਭਿਆਨਕ ਹਾਦਸੇ ਵਾਪਰ ਸਕਦੇ ਹਨ। ਇਨ੍ਹਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਰੱਖੀ ਗਈ ਤਾਂ ਕਿ ਭਿਆਨਕ ਹਾਦਸੇ ਨਾ ਵਾਪਰਨ। ਇਸੇ ਮੰਗ ਪੱਤਰ ਵਿਚ ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾ ਰਹੇ ਹਾਈਵੇਅ 'ਤੇ ਪੈਂਦੇ ਕਸਬੇ ਭਵਾਨੀਗੜ੍ਹ ਅਤੇ ਚੰਨੋਂ ਵਿਚ ਵੀ ਉਵਰਬ੍ਰਿਜ ਬਣਾਉਣ ਦੀ ਮੰਗ ਰੱਖੀ, ਕਿਉਕਿ ਇਨ੍ਹਾਂ ਕਸਬਿਆਂ ਵਿਚ ਵੀ ਬਹੁਤ ਹਾਦਸੇ ਵਾਪਰਦੇ ਹਨ ਅਤੇ ਟਰੈਫਿਕ ਕਰਕੇ ਸਮਾਂ ਨਸ਼ਟ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮਸ਼ਹੂਰ ਮੂਸਾ ਪਿੰਡ 'ਚ ਛਾਪੇਮਾਰੀ ਮਗਰੋਂ ਵੱਡਾ ਐਕਸ਼ਨ
ਨਿਤਿਨ ਗਡਕਰੀ ਨੇ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਇਨ੍ਹਾਂ ਨੁਕਤਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਅਖ਼ੀਰ 'ਤੇ ਸਿੱਧੂ ਨੇ ਮੰਤਰੀ ਦਾ ਸਮਾਂ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸੂਬੇਦਾਰ ਅਵਤਾਰ ਸਿੰਘ, ਹੌਲਦਾਰ ਵਿੱਕੀ ਫਿਰੋਜ਼ਪੁਰ, ਹੌਲਦਾਰ ਬਸੰਤ ਸਿੰਘ ਅਤੇ ਗੁਰਦੇਵ ਸਿੰਘ ਮੱਕੜ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8