ਸਾਬਕਾ ਕੌਂਸਲਰ ਦੀ ਪੁਲਸ ਨੇ ਕੀਤੀ ਕੁੱਟ-ਮਾਰ

Friday, Apr 03, 2020 - 01:05 AM (IST)

ਸਾਬਕਾ ਕੌਂਸਲਰ ਦੀ ਪੁਲਸ ਨੇ ਕੀਤੀ ਕੁੱਟ-ਮਾਰ

ਬਰੇਟਾ, (ਸਿੰਗਲਾ)- ਸਥਾਨਕ ਕ੍ਰਿਸ਼ਨਾ ਮੰਦਰ ਚੌਕ ’ਚ ਲੱਗੇ ਪੁਲਸ ਦੇ ਨਾਕੇ ’ਤੇ ਇਥੇ ਦੇ ਇਕ ਸਾਬਕਾ ਕੌਂਸਲਰ ਵਿਨੋਦ ਸਿੰਗਲਾ ਦੀ ਪੁਲਸ ਵੱਲੋਂ ਕੁੱਟ-ਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਜ਼ਖਮੀ ਹੋਏ ਵਿਨੋਦ ਸਿੰਗਲਾ ਨੂੰ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਸ ਨੂੰ ਦਿੱਤੇ ਬਿਆਨਾਂ ’ਚ ਵਿਨੋਦ ਸਿੰਗਲਾ ਨੇ ਦੱਸਿਆ ਕਿ ਉਹ ਮੰਦਰ ’ਚ ਮੱਥਾ ਟੇਕਣ ਗਿਆ ਸੀ, ਜਿਥੇ ਪੁਲਸ ਕਰਮਚਾਰੀ ਨੇ ਉਸ ਰੋਕ ਕੇ ਉਸ ਦੀ ਕੁੱਟ-ਮਾਰ ਕੀਤੀ । ਉਨ੍ਹਾਂ ਸਬੰਧਤ ਕਰਮਚਾਰੀ ’ਤੇ ਬਣਦੀ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਥਾਣਾ ਮੁਖੀ ਸੁਰਜਨ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰਫਿਊ ਤੋਡ਼ਨ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ।


author

Bharat Thapa

Content Editor

Related News