ਸ਼ਹਿਰ ਦੀ ਹਰ ਸਮੱਸਿਆ ਦੇ ਹੱਲ ਲਈ ਪੂਰੇ ਸ਼ਹਿਰ ''ਤੇ ਬਾਜ਼ ਅੱਖ ਰੱਖੀ ਜਾਵੇਗੀ : ਗੋਰਾ

01/15/2018 7:03:52 PM

ਮਾਨਸਾ (ਸੰਦੀਪ ਮਿੱਤਲ)— ਆਖਿਰ ਨਗਰ ਕੌਂਸਲ, ਮਾਨਸਾ ਦੀ ਪ੍ਰਧਾਨਗੀ ਲਈ ਪਹਿਲਾ ਚੁਣੇ ਗਏ ਪ੍ਰਧਾਨ ਮਨਦੀਪ ਸਿੰਘ ਗੋਰਾ ਲਈ ਨੋਟੀਫੀਕੇਸ਼ਨ ਜਾਰੀ ਹੋਣ 'ਤੇ ਪ੍ਰਧਾਨਗੀ ਨੂੰ ਲੈ ਕੇ ਛਿੱੜੇ ਸਭ ਵਿਵਾਦਾਂ 'ਤੇ ਫੁੱਲ ਸਟਾਪ ਲੱਗ ਗਿਆ ਹੈ, ਕਿਉਂਕਿ ਭ੍ਰਿਸ਼ਟਾਚਾਰ ਰਹਿਤ ਨਗਰ ਕੌਂਸਲ ਦੇ ਕੰਮਾਂ ਅਤੇ ਸ਼ਹਿਰ ਦੇ ਵਿਕਾਸ 'ਚ ਤੇਜ਼ੀ ਲਿਆਉਣ ਦੇ ਵਿਸਵਾਸ਼ ਨਾਲ ਨਗਰ ਕੌਂਸਲ ਮਾਨਸਾ ਦੇ ਪ੍ਰਧਾਨਗੀ ਦਾ ਅਹੁਦਾ ਮਨਦੀਪ ਸਿੰਘ ਗੋਰਾ ਨੇ ਸੰਭਾਲ ਲਿਆ ਹੈ। ਉਨ੍ਹਾਂ ਨਾਲ ਗੁਰਦੀਪ ਸਿੰਘ ਦੀਪਾ ਦੀ ਨਗਰ ਕੌਂਸਲ ਦੇ ਮੀਤ ਪ੍ਰਧਾਨ ਵਜੋਂ ਤਾਜਪੋਸ਼ੀ ਹੋਈ। 
ਤਾਜਪੋਸ਼ੀ ਸਮਾਰੋਹ ਦੌਰਾਨ ਵਿਸ਼ੇਸ ਤੌਰ 'ਤੇ ਪਹੁੰਚੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾ. ਮਨੋਜ ਬਾਲਾ ਬਾਂਸਲ ਅਤੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਨੇ ਕਿਹਾ ਕਿ ਪੰਜਾਬ ਅੰਦਰ ਕਾਗਰਸ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਵੱਧ ਹੈ ਪਰ ਮਾਨਸਾ ਸ਼ਹਿਰ ਅੰਦਰ ਨਗਰ ਕੌਂਸਲ 'ਚ ਪ੍ਰਧਾਨਗੀ ਤਾ ਮਾਮਲਾ ਉਲਝਣ 'ਤੇ ਸ਼ਹਿਰ ਅੰਦਰ ਕਾਫੀ ਸਮੇਂ ਤੋਂ ਵਿਕਾਸ ਪ੍ਰਭਾਵਿਤ ਸੀ। ਹੁਣ ਇਹ ਮਸਲਾ ਹੱਲ ਹੋਣ ਨਾਲ ਸ਼ਹਿਰ ਅੰਦਰ ਵਿਕਾਸ 'ਚ ਹਨੇਰੀ ਲਿਆਂਦੀ ਜਾਵੇਗੀ। 
ਉਨ੍ਹਾਂ ਨੇ ਕਿਹਾ ਕਿ ਹੁਣ ਇਹ ਅਹੁਦਾ ਭਰਨ ਨਾਲ ਸ਼ਹਿਰ ਵਾਸੀਆਂ ਨੂੰ ਨਵੀ ਆਸ ਬੱਝ ਗਈ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਵਿਭਾਗ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਸਮੂਹ ਕਾਂਗਰਸ ਲੀਡਰਸ਼ਿਪ ਦਾ ਮਾਨਸਾ ਦੇ ਵਿਕਾਸ ਲਈ ਸ੍ਰੀ ਮਨਦੀਪ ਸਿੰਘ ਗੋਰਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ 'ਤੇ ਧੰਨਵਾਦ ਕੀਤਾ।
ਨਵ-ਨਿਯੁਕਤ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਸ਼ਹਿਰ ਵਾਸੀਆਂ ਨੂੰ ਵਿਸਵਾਸ਼ ਦਿੱਤਾ ਕਿ ਸ਼ਹਿਰ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ  ਸਮੁੱਚੇ ਸ਼ਹਿਰ ਸਟਰੀਟ ਲਾਇਟਾਂ ਅਤੇ  ਸਾਫ ਸਫਾਈ ਦੇ ਕੰਮਾਂ ਕੀਤੀ ਜਾਵੇਗੀ ਅਤੇ ਮਿਉਂਸਪਲ ਮੁਲਾਜ਼ਮਾਂ ਤੋਂ ਸਹਿਯੋਗ ਦੀ ਮੰਗ ਨਾਲ ਵਾਅਦਾ ਕੀਤਾ ਕਿ ਇਕ ਮਹੀਨੇ ਅੰਦਰ ਉਹ ਨਗਰ ਕੌਂਸਲ ਦੇ ਦਫਤਰ ਦੀ ਬਿਲਡਿੰਗ ਦਾ ਨੀਂਹ ਪੱਥਰ ਰੱਖਣਗੇ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਗੋਰਾ ਨੇ ਸ਼ਹਿਰ ਵਾਸੀਆਂ ਨੂੰ ਵਿਸਵਾਸ਼ ਦਿੱਤਾ ਕਿ ਉਹ ਸ਼ਹਿਰ ਦੇ ਸਾਰੇ ਵਾਰਡਾਂ ਦਾ ਵਿਕਾਸ ਬਰੋਬਰ ਕਰਨਗੇ। ਜਿਸ ਦੀ ਸ਼ੁਰੂਆਤ ਸ਼ਹਿਰ ਦੇ ਹਰ ਵਾਰਡ ਅੰਦਰ ਸੜਕਾਂ ਅਤੇ ਗਲੀਆਂ 'ਚ ਸਫਾਈ ਅਤੇ ਸਟਰੀਟ ਲਾਈਟਾਂ ਦੀ ਮੁਰੰਮਤ ਨਾਲ ਕੀਤੀ ਜਾਵੇਗੀ ਅਤੇ ਸ਼ਹਿਰ ਦੀ ਹਰ ਸਮੱਸਿਆਂ ਦੇ ਹੱਲ ਲਈ ਪੂਰੇ ਸ਼ਹਿਰ ਤੇ ਬਾਜ਼ ਅੱਖ ਰੱਖੀ ਜਾਵੇਗੀ। ਗੁਰਦੀਪ ਸਿੰਘ ਦੀਪਾ ਜੂਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਨਗਰ ਕੌਂਸਲ, ਮਾਨਸਾ ਦਾ ਰੈਗੂਲਰ ਪ੍ਰਧਾਨ ਨਾ ਹੋਣ ਕਾਰਨ ਸ਼ਹਿਰ ਦੇ ਵਿਕਾਸ ਕੰਮਾਂ ਅਤੇ ਸਟਰੀਟ ਲਾਇਟ ਕੰਮ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਏ ਹਨ ਅਤੇ ਇੰਨਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। 
ਇਸ ਮੌਕੇ ਸਮਾਰੋਹ 'ਚ ਕਾਰਜ ਸਾਧਕ ਅਫਸਰ ਸੁਰੇਸ਼ ਕੁਮਾਰ, ਲੇਖਾਕਾਰ ਅਮ੍ਰਿਤ ਪਾਲ ਬਾਂਸਲ, ਜੇ ਈ (ਸਿਵਲ) ਜਤਿੰਦਰ ਸਿੰਘ, ਜੇ ਈ (ਬਿਜਲੀ) ਕੁਲਵੰਤ ਸਿੰਘ , ਸੁਰਿੰਦਰ ਨਿਭੋਰੀਆ, ਪ੍ਰੇਮ ਸਾਗਰ ਭੋਲਾ, ਆਯੂਸ਼ੀ ਸ਼ਰਮਾਂ, ਕਿਰਨਾ ਰਾਣੀ, ਸੁਰੇਸ਼ ਰਾਣੀ, ਸੌਰਵ ਜਿੰਦਲ, ਕਰਨੈਲ ਕੌਰ, ਮਹਿੰਦਰ ਕੌਰ ਆਦਿ ਕੌਸਲਰਾਂ ਤੋ ਇਲਾਵਾ ਚੰਦਰ ਸ਼ੇਖਰ ਨੰਦੀ , ਕ੍ਰਿਸ਼ਨ ਚੌਹਾਨ, ਸੀਤਾ ਰਾਮ ਚੁੰਨੀਆ, ਮੱਘਰ ਸਿੰਘ ਕੁਲਦੀਪ ਸਿੰਘ ਢਿੱਲੋਂ, ਸ਼ਿੰਦਰਪਾਲ ਸਿੰਘ ਚਕੇਰੀਆਂ, ਜਸਵੰਤ ਸਿੰਘ ਔਲਖ ਆਦਿ ਸ਼ਹਿਰ ਦੀਆਂ ਸਖਸ਼ੀਅਤਾਂ ਮੌਜੂਦ ਸਨ।


Related News