ICP ਅਟਾਰੀ 'ਤੇ 11 ਸਾਲ ਬਾਅਦ ਵੀ ਨਹੀਂ ਲੱਗਿਆ ਟਰੱਕ ਸਕੈਨਰ, ਗ੍ਰਹਿ ਮੰਤਰੀ ਸ਼ਾਹ ਅੱਗੇ ਵਪਾਰੀ ਚੁੱਕਣਗੇ ਮੁੱਦਾ

Monday, Sep 25, 2023 - 04:22 PM (IST)

ਅੰਮ੍ਰਿਤਸਰ (ਨੀਰਜ) : 13 ਅਪ੍ਰੈਲ 2012 ਨੂੰ ਉਸ ਸਮੇਂ ਦੇ ਮੌਜੂਦਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਵੱਲੋਂ 150 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਆਈ. ਸੀ. ਪੀ. ਅਟਾਰੀ ਦਾ ਉਦਘਾਟਨ ਕੀਤਾ ਗਿਆ ਸੀ ਪਰ 11 ਸਾਲ ਬੀਤਣ ਮਗਰੋਂ ਵੀ ਆਈ. ਸੀ. ਪੀ. ’ਤੇ ਫੁੱਲ ਬਾਡੀ ਟਰੱਕ ਸਕੈਨਰ ਨਹੀਂ ਲੱਗ ਸਕਿਆ ਹੈ। ਪਾਕਿਸਤਾਨੀ ਸਮੱਗਲਰਾਂ ਨੇ ਟਰੱਕ ਸਕੈਨਰ ਨਾ ਹੋਣ ਦਾ ਪੂਰਾ ਫਾਇਦਾ ਉਠਾਉਣ ਦਾ ਕਈ ਵਾਰ ਯਤਨ ਕੀਤਾ ਹੈ।

ਇਸ ਵਾਰ 532 ਕਿਲੋ ਹੈਰੋਇਨ ਤੇ ਮਿਕਸਡ ਨਾਰਕੋਟਿਕਸ ਭੇਜਿਆ ਗਿਆ ਤਾਂ ਦੂਜੀ ਵਾਰ 107 ਕਿਲੋ ਹੈਰੋਇਨ ਵੀ ਭੇਜੀ ਗਈ। ਇੰਨਾ ਸਭ ਕੁਝ ਹੋਣ ਦੇ ਬਾਅਦ ਵੀ ਟਰੱਕ ਸਕੈਨਰ ਦਾ ਕੋਈ ਪਤਾ ਨਹੀਂ ਹੈ, ਜਦਕਿ ਕਸਟਮ ਵਿਭਾਗ ਸਹਿਤ ਆਈ. ਸੀ. ਪੀ. ’ਤੇ ਦਰਾਮਦ-ਬਰਾਮਦ ਕਰਨ ਵਾਲੇ ਵਪਾਰੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਆਈ.ਸੀ.ਪੀ. ’ਤੇ ਟਰੱਕ ਸਕੈਨਰ ਲਗਾਇਆ ਜਾਵੇ। ਇਸ ਬਾਰੇ ਦਿ ਫੈੱਡਰੇਸ਼ਨ ਆਫ ਕਰਿਆਨਾ ਐਂਡ ਡ੍ਰਾਈਫਰੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਭਾਜਪਾ ਵਪਾਰ ਸੈੱਲ ਦੇ ਉਪ ਪ੍ਰਧਾਨ ਅਨਿਲ ਮਹਿਰਾ ਵੱਲੋਂ ਪੰਜਾਬ ਭਾਜਪਾ ਇੰਚਾਰਜ ਸੁਨੀਲ ਜਾਖੜ ਦੇ ਸਾਹਮਣੇ ਆਈ.ਸੀ.ਪੀ. ਦੇ ਟਰੱਕ ਸਕੈਨਰ ਤੇ ਹੋਰ ਸਮੱਸਿਆਵਾਂ ਦਾ ਮੁੱਦਾ ਚੁੱਕਿਆ ਗਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਦੌਰਾਨ ਵੀ ਇਹ ਮੁੱਦਾ ਉਨ੍ਹਾਂ ਦੇ ਸਾਹਮਣੇ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ-  ਪੰਜਾਬ 'ਤੇ ਵਧਿਆ ਟੀ.ਬੀ. ਦਾ ਖ਼ਤਰਾ, ਮਰੀਜ਼ਾਂ ਦੀ ਗਿਣਤੀ ਹੋਈ 50,000 ਤੋਂ ਪਾਰ

21 ਕਰੋੜ ਦੀ ਲਾਗਤ ਨਾਲ ਤਿਆਰ ਟਰੱਕ ਸਕੈਨਰ ਖਰਾਬ
ਆਈ.ਸੀ.ਪੀ. ’ਤੇ ਰਸਮੀ ਕਾਰਵਾਈ ਪੂਰੀ ਕਰਨ ਲਈ ਐੱਲ.ਪੀ.ਏ.ਆਈ. ਵੱਲੋਂ 21 ਕਰੋੜ ਰੁਪਏ ਦੀ ਲਾਗਤ ਨਾਲ ਇਕ ਟਰੱਕ ਸਕੈਨਰ ਲਗਾਇਆ ਗਿਆ ਸੀ ਪਰ ਇਹ ਸਕੈਨਰ ਕਦੇ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਿਆ। ਕਸਟਮ ਵਿਭਾਗ ਵੱਲੋਂ ਕਈ ਵਾਰ ਇਸ ਸਕੈਨਰ ਦਾ ਇਸਤੇਮਾਲ ਕਰਨ ਦਾ ਯਤਨ ਕੀਤਾ ਗਿਆ ਪਰ ਸਕੈਨਰ ਆਪਣਾ ਕੰਮ ਕਰਨ ’ਚ ਅਸਫ਼ਲ ਸਾਬਿਤ ਹੋਇਆ। ਇੰਨਾ ਹੀ ਨਹੀਂ, ਇਸ ਸਕੈਨਰ ਨੂੰ ਲਗਾਉਣ ਵਾਲੀ ਪ੍ਰਾਈਵੇਟ ਕੰਪਨੀ ਦੀ ਪੇਮੈਂਟ ਵੀ ਰੋਕ ਦਿੱਤੀ ਗਈ ਪਰ ਸਕੈਨਰ ਦਾ ਮਾਮਲਾ ਉੱਥੇ ਦਾ ਉੱਥੇ ਹੀ ਖੜ੍ਹਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 22 ਸਾਲਾ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਕਿਹਾ- ਸਾਡੀ ਧੀ ਦਾ ਕਤਲ ਹੋਇਆ

ਸਮੱਗਲਿੰਗ ਦੀ ਫਿਰਾਕ ’ਚ ਰਹਿੰਦਾ ਹੈ ਪਾਕਿਸਤਾਨ
ਪੁਲਵਾਮਾ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਪਾਕਿਸਤਾਨ ਨਾਲ ਦਰਾਮਦ-ਬਰਾਮਦ ਕਰਨ ’ਤੇ ਪਾਬੰਦੀ ਲਗਾ ਦਿੱਤੀ ਅਤੇ ਪਾਕਿਸਤਾਨ ਤੋਂ ਦਰਾਮਦ ਵਸਤਾਂ ’ਤੇ 200 ਫੀਸਦੀ ਡਿਊਟੀ ਲਗਾ ਦਿੱਤੀ ਗਈ ਪਰ ਦਰਾਮਦ-ਬਰਾਮਦ ਬੰਦ ਹੋਣ ਦੇ ਬਾਵਜੂਦ ਪਾਕਿਸਤਾਨੀ ਸਮੱਗਲਰ ਹੈਰੋਇਨ ਜਾਂ ਹੋਰ ਇਤਰਾਜ਼ਯੋਗ ਸਮੱਗਰੀ ਭੇਜਣ ਦੀ ਫਿਰਾਕ ’ਚ ਰਹਿੰਦੇ ਹਨ। ਅਫਗਾਨਿਸਤਾਨ ਤੋਂ ਦਰਾਮਦ ਵਸਤਾਂ ਨੂੰ ਵੀ ਸਮੱਗਲਿੰਗ ਲਈ ਕਈ ਵਾਰ ਇਸਤੇਮਾਲ ਕੀਤਾ ਜਾ ਚੁੱਕਾ ਹੈ ਅਤੇ ਅਫਗਾਨੀ ਵਸਤਾਂ ਨਾਲ ਵੀ ਕਈ ਵਾਰ ਹੈਰੋਇਨ ਤੇ ਹੋਰ ਇਤਰਾਜ਼ਯੋਗ ਸਮੱਗਰੀ ਫੜੀ ਜਾ ਚੁੱਕੀ ਹੈ।

ਕਸਟਮ ਵਿਭਾਗ ਨੂੰ ਕਰਨੀ ਪੈਂਦੀ ਹੈ ਮੈਨੂਅਲ ਰੈਮੇਜਿੰਗ
ਟਰੱਕ ਸਕੈਨਰ ਨਾ ਹੋਣ ਕਾਰਨ ਤੇ ਸਮੱਗਲਿੰਗ ਦਾ ਖਤਰਾ ਹੋਣ ਕਾਰਨ ਅਫ਼ਗਾਨਿਸਤਾਨ ਤੋਂ ਦਰਾਮਦ ਵਸਤਾਂ ਦੀ ਕਸਟਮ ਵਿਭਾਗ ਨੂੰ ਮੈਨੂਅਲੀ ਚੈਕਿੰਗ ਕਰਨੀ ਪੈ ਰਹੀ ਹੈ, ਜਿਸ ਵਿਚ ਕਾਫੀ ਸਮਾਂ ਬਰਬਾਦ ਹੁੰਦਾ ਹੈ ਅਤੇ ਵਪਾਰੀਆਂ ਨੂੰ ਵੀ ਨੁਕਸਾਨ ਸਹਿਣਾ ਪੈਂਦਾ ਹੈ, ਕਿਉਂਕਿ ਕਸਟਮ ਵਿਭਾਗ ਸਾਰੀਆਂ ਬੋਰੀਆਂ ਤੇ ਡੱਬਿਆਂ ਨੂੰ ਫਾੜ ਕੇ ਚੈਕਿੰਗ ਕਰਦਾ ਹੈ। ਸਕੈਨਰ ਦੇ ਸਬੰਧ ’ਚ ਖੁਦ ਕਸਟਮ ਵਿਭਾਗ ਨੇ ਵੀ ਕਈ ਵਾਰ ਕੇਂਦਰ ਸਰਕਾਰ ਨੂੰ ਲਿਖਤੀ ਰੂਪ ’ਚ ਪੱਤਰ ਲਿਖੇ ਹਨ ਅਤੇ ਨਵਾਂ ਟਰੱਕ ਸਕੈਨਰ ਲਗਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ: ਹੁਣ ਦਫ਼ਤਰ ਜਾਣ ਦੀ ਨਹੀਂ ਪਵੇਗੀ ਲੋੜ

ਵਪਾਰੀ ਹੁੰਦੇ ਹਨ ਪ੍ਰੇਸ਼ਾਨ
ਜਦੋਂ ਕਿਸੇ ਵਪਾਰੀ ਦੇ ਦਰਾਮਦ ਸਾਮਾਨ ’ਚ ਹੈਰੋਇਨ ਜਾਂ ਕੋਈ ਹੋਰ ਇਤਰਾਜ਼ਯੋਗ ਸਮੱਗਰੀ ਫੜੀ ਜਾਂਦੀ ਹੈ ਤਾਂ ਵਪਾਰੀ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਰੱਖਿਆ ਏਜੰਸੀਆਂ ਵੱਲੋਂ ਵਪਾਰੀਆਂ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਜਾਂਚ ’ਚ ਸ਼ਾਮਲ ਕੀਤਾ ਜਾਂਦਾ ਹੈ। ਅਜਿਹੇ ਹਾਲਾਤਾਂ ’ਚ ਵਪਾਰੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਵਪਾਰੀ ਦਾ ਸਮੱਗਲਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਹੈ।

ਆਈ. ਸੀ. ਪੀ. ਦੇ ਮੁੱਖ ਮੁੱਦੇ
ਕਰੋੜਾਂ ਦੀ ਲਾਗਤ ਨਾਲ ਆਈ. ਸੀ. ਪੀ. ’ਤੇ ਜੋ ਟਰੱਕ ਸਕੈਨਰ ਲਗਾਇਆ ਗਿਆ ਹੈ, ਉਹ ਕੰਮ ਨਹੀਂ ਕਰਦਾ ਹੈ, ਜਿਸ ਨਾਲ ਸਮੱਗਲਿੰਗ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਆਈ. ਸੀ. ਪੀ. ’ਤੇ ਦਰਾਮਦ ਵਸਤਾਂ ਨੂੰ ਰੱਖਣ ਲਈ ਬਣਾਏ ਗਏ ਵੱਡੇ ਗੋਦਾਮਾਂ ’ਚ ਬਾਰਿਸ਼ ਦੇ ਦਿਨੀਂ ਪਾਣੀ ਟਪਕਦਾ ਹੈ, ਜਿਸ ਨਾਲ ਸਾਮਾਨ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਆਈ. ਸੀ. ਪੀ. ’ਤੇ ਕੰਮ ਕਰਨ ਵਾਲੇ ਸੀ. ਐੱਚ. ਏ. ਤੇ ਹੋਰ ਕਰਮਚਾਰੀਆਂ ਨੂੰ ਦਿੱਤੇ ਗਏ ਚੈਂਬਰ ਖ਼ਰਾਬ ਹਾਲਤ ’ਚ ਹਨ, ਉਨ੍ਹਾਂ ਦੀ ਰਿਪੇਅਰਿੰਗ ਨਹੀਂ ਕਰਵਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News