ਅਸਟੇਟ ਅਫਸਰ ਭਾਟੀਆ ’ਤੇ ਡਿੱਗੀ ਗਾਜ, ਬਠਿੰਡਾ ਤਬਾਦਲਾ
Saturday, Aug 25, 2018 - 01:27 AM (IST)

ਅੰਮ੍ਰਿਤਸਰ, (ਰਮਨ)- ਨਗਰ ਨਿਗਮ ਅਸਟੇਟ ਅਫਸਰ ਸੈਕਟਰੀ ਸੁਸ਼ਾਂਤ ਭਾਟੀਆ ਦਾ ਸਥਾਨਕ ਸਰਕਾਰਾਂ ਵਿਭਾਗ ਦੇ ਆਦੇਸ਼ ਅਨੁਸਾਰ ਬਠਿੰਡਾ ਤਬਾਦਲਾ ਕਰ ਦਿੱਤਾ ਗਿਆ ਹੈ। ਉਥੇ ਹੀ ਸੈਕਟਰੀ ਵਿਸ਼ਾਲ ਵਦਾਵਨ ਦਾ ਤਬਾਦਲਾ ਬਠਿੰਡਾ ਤੋਂ ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। ਵਦਾਵਨ ਦਾ ਰਾਜਨੀਤੀ ਕਾਰਨ ਕੁਝ ਮਹੀਨੇ ਪਹਿਲਾਂ ਬਠਿੰਡਾ ਤਬਾਦਲਾ ਹੋਇਆ ਸੀ। ਮੰਗਲਵਾਰ ਨੂੰ ਅਸਟੇਟ ਵਿਭਾਗ ਵੱਲੋਂ ਬੱਸ ਸਟੈਂਡ ਕੋਲ ਉਲੰਘਣਾ ਨੂੰ ਲੈ ਕੇ ਸਾਮਾਨ ਜ਼ਬਤ ਕੀਤਾ ਗਿਆ ਸੀ, ਜਿਸ ਨਾਲ ਮੌਕੇ ’ਤੇ ਪੂਰਬੀ ਹਲਕੇ ਦੇ ਕਾਂਗਰਸੀ ਕੌਂਸਲਰ ਦੇ ਪੁੱਤਰ ਸੌਰਭ ਮਦਾਨ ਮਿੱਠੂ ਉਥੇ ਪੁੱਜੇ ਅਤੇ ਉਨ੍ਹਾਂ ਨਿਗਮ ਦੀ ਗੱਡੀ ’ਚੋਂ ਜ਼ਬਤ ਕੀਤਾ ਸਾਮਾਨ ਵੀ ਉਤਰਵਾ ਦਿੱਤਾ, ਜਿਸ ਨਾਲ ਉਨ੍ਹਾਂ ਦੀ ਅਸਟੇਟ ਵਿਭਾਗ ਦੇ ਕਰਮਚਾਰੀਆਂ ਨਾਲ ਕਿਹਾ-ਸੁਣੀ ਵੀ ਹੋਈ ਸੀ। ਇਸ ਮੁੱਦੇ ਨੂੰ ਲੈ ਕੇ ਸੈਕਟਰੀ ਸੁਸ਼ਾਂਤ ਭਾਟੀਆ ਕਮਿਸ਼ਨਰ ਨੂੰ ਮਿਲੇ ਸਨ ਅਤੇ ਅਗਲੀ ਕਾਰਵਾਈ ਲਈ ਰਣਨੀਤੀ ਬਣਾਈ ਜਾ ਰਹੀ ਸੀ ਪਰ ਸ਼ੁੱਕਰਵਾਰ ਸ਼ਾਮ ਨੂੰ ਭਾਟੀਆ ਦੇ ਟਰਾਂਸਫਰ ਆਰਡਰ ਆ ਗਏ।