''ਵਾਤਾਵਰਣ ਦਿਵਸ'' ''ਤੇ ਕੈਪਟਨ ਨੇ ਲਾਏ ਬੂਟੇ, ਅਕਾਲੀ ਦਲ ਨੇ ਦਿੱਤਾ ਸੰਦੇਸ਼
Wednesday, Jun 05, 2019 - 04:34 PM (IST)

ਚੰਡੀਗੜ੍ਹ : 'ਵਾਤਾਵਰਣ ਦਿਵਸ' ਮੌਕੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੌਦੇ ਲਾਏ ਗਏ। ਯਾਦ ਰਹੇ ਕਿ ਪਿਛਲੇ ਸਾਲ ਇਸੇ ਦਿਨ ਕੈਪਟਨ ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਦਾ ਆਗਾਜ਼ ਕੀਤਾ ਗਿਆ ਸੀ।
ਇਸ ਮੁਹਿੰਮ ਦੇ ਇਕ ਸਾਲ ਪੂਰਾ ਹੋਣ ਅਤੇ ਲੋਕਾਂ ਵਲੋਂ ਪਾਏ ਯੋਗਦਾਨ ਦਾ ਕੈਪਟਨ ਵਲੋਂ ਸ਼ੁਕਰੀਆ ਕੀਤਾ ਗਿਆ। ਇਸ ਮੌਕੇ ਰੋਪੜ ਵਿਖੇ ਕੈਪਟਨ ਅਮਰਿੰਦਰ ਸਿੰਘ ਵਲੋਂ 'ਨਾਨਕ ਬਗੀਚੀ' ਦਾ ਉਦਘਾਟਨ ਵੀ ਕੀਤਾ ਗਿਆ।
ਉੱਥੇ ਹੀ ਅਕਾਲੀ ਦਲ ਵਲੋਂ ਪਾਰਟੀ ਦੇ ਦਫਤਰ 'ਚ ਬੂਟੇ ਲਾਏ ਗਏ ਅਤੇ ਲੋਕਾਂ ਨੂੰ ਵਾਤਾਵਰਣ ਨੂੰ ਸ਼ੁੱਧ ਰੱਖਣ ਦੀ ਅਪੀਲ ਕੀਤੀ ਗਈ।
ਅਕਾਲੀ ਨੇਤਾਵਾਂ ਨੇ ਇਸ ਮੌਕੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਇਸ ਲਈ ਸਾਨੂੰ ਸਮੇਂ ਦੀ ਲੋੜ ਨੂੰ ਵਿਚਾਰਦੇ ਹੋਏ ਵਾਤਾਵਰਣ ਨੂੰ ਸਵੱਛ ਰੱਖਦੇ ਹੋਏ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ।