ਪ੍ਰਦੂਸ਼ਿਤ ਧੂੰਏਂ ਤੇ ਕੋਹਰੇ ਨੂੰ ਲੈ ਕੇ ਲੋਕਾਂ ''ਚ ਦਹਿਸ਼ਤ ਦਾ ਮਾਹੌਲ

Friday, Nov 10, 2017 - 12:16 AM (IST)

ਪ੍ਰਦੂਸ਼ਿਤ ਧੂੰਏਂ ਤੇ ਕੋਹਰੇ ਨੂੰ ਲੈ ਕੇ ਲੋਕਾਂ ''ਚ ਦਹਿਸ਼ਤ ਦਾ ਮਾਹੌਲ

ਫਿਰੋਜ਼ਪੁਰ(ਕੁਮਾਰ)-ਫਿਰੋਜ਼ਪੁਰ-ਫਾਜ਼ਿਲਕਾ ਸੜਕ 'ਤੇ ਤੇ ਬਠਿੰਡਾ ਆਦਿ ਸ਼ਹਿਰਾਂ 'ਚ ਹੋਏ ਸੜਕ ਹਾਦਸਿਆਂ ਨੂੰ ਲੈ ਕੇ ਪ੍ਰਦੂਸ਼ਿਤ ਧੂੰਏਂ ਤੇ ਧੁੰਦ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਮਜਬੂਰੀ ਦੇ ਆਲਮ 'ਚ ਸਿਰਫ ਜ਼ਰੂਰੀ ਕੰਮਾਂ ਲਈ ਹੀ ਸਫਰ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਬਠਿੰਡਾ ਤੇ ਹੋਰਨਾਂ ਸ਼ਹਿਰਾਂ 'ਚ ਧੁੰਦ ਤੇ ਪ੍ਰਦੂਸ਼ਿਤ ਧੂੰਏਂ ਕਾਰਨ ਹੋਏ ਦਰਦਨਾਕ ਹਾਦਸਿਆਂ ਦੀ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਦੇ ਦਿਲਾਂ 'ਚ ਡਰ ਬੈਠ ਗਿਆ ਹੈ। ਜਿਥੇ ਇਹ ਪ੍ਰਦੂਸ਼ਿਤ ਧੂੰਏਂ ਤੋਂ ਮਿਲਿਆ ਕੋਹਰਾ ਇਸ ਵਾਰ ਲੋਕਾਂ ਲਈ ਜਾਨਲੇਵਾ ਬੀਮਾਰੀਆਂ ਦਾ ਕਾਰਨ ਬਣਿਆ ਹੋਇਆ ਹੈ, ਉਥੇ ਹੀ ਇਸ ਨਾਲ ਸਾਰਾ ਦਿਨ ਲੋਕਾਂ ਦੀਆਂ ਅੱਖਾਂ 'ਚੋਂ ਪਾਣੀ ਨਿਕਲਦਾ ਰਹਿੰਦਾ ਹੈ ਤੇ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਪ੍ਰਦੂਸ਼ਿਤ ਧੂੰਏਂ ਤੇ ਕੋਹਰੇ ਕਰ ਕੇ ਰੇਲ-ਗੱਡੀਆਂ ਤੇ ਬੱਸਾਂ ਦੇਰੀ ਨਾਲ ਪਹੁੰਚ ਰਹੀਆਂ ਹਨ ਅਤੇ ਜ਼ਿੰਦਗੀ ਇਕ ਤਰ੍ਹਾਂ ਰੁਕ ਗਈ ਹੈ। 
ਕੁਝ ਕਿਸਾਨਾਂ ਨੇ ਕਿਹਾ ਕਿ ਇਸ ਗੱਲ ਦੀ ਖਬਰ ਨਹੀਂ ਸੀ 
ਕੁਝ ਕਿਸਾਨਾਂ ਨੇ ਪਰਾਲੀ ਸਾੜਨ ਦੇ ਮੁੱਦੇ 'ਤੇ ਮੰਨਿਆ ਕਿ ਪਰਾਲੀ ਸਾੜਨਾ ਇੰਨਾ ਘਾਤਕ ਹੋਵੇਗਾ, ਸਾਨੂੰ ਇਸ ਗੱਲ ਦੀ ਖਬਰ ਨਹੀਂ ਸੀ। ਆਪਣਾ ਨਾਂ ਨਾ ਪ੍ਰਕਾਸ਼ਿਤ ਕਰਵਾਉਣ ਦੀ ਸ਼ਰਤ 'ਤੇ ਉਨ੍ਹਾਂ ਕਿਹਾ ਕਿ ਕਿਸਾਨ ਵੀ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਪਰ ਸਰਕਾਰ ਉਨ੍ਹਾਂ ਨੂੰ ਸਹਿਯੋਗ ਨਹੀਂ ਕਰਦੀ ਅਤੇ ਪਰਾਲੀ ਨੂੰ ਅੱਗ ਲਾਉਣਾ ਉਨ੍ਹਾਂ ਦੀ ਮਜਬੂਰੀ ਬਣ ਜਾਂਦੀ ਹੈ। 


Related News