ਪੰਜਾਬ ''ਚ ਦਾਖਲ ਹੋਣ ਵਾਲੇ ਲੋਕਾਂ ਨੂੰ ਹੋਈ ਸੌਖ, ਵੈੱਬਸਾਈਟ ''ਤੇ ਸਾਰੀ ਜਾਣਕਾਰੀ ਅਪਲੋਡ

07/08/2020 11:07:36 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਦਾਖਲ ਹੋਣ ਵਾਲੇ ਸਾਰੇ ਮੁਸਾਫਰਾਂ ਲਈ 6-7 ਜੁਲਾਈ ਦੀ ਅੱਧੀ ਰਾਤ ਤੋਂ ਈ-ਰਜਿਸਟ੍ਰੇਸ਼ਨ ਦੀ ਪ੍ਰੀਕਿਰਿਆ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਬਾਬਤ ਆਮ ਲੋਕਾਂ ਵੱਲੋਂ ਬਹੁਤ ਸਾਰੀਆਂ ਸ਼ੰਕਾਵਾਂ ਅਤੇ ਸਵਾਲ ਕੀਤੇ ਜਾ ਰਹੇ ਸਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਖੌਫਨਾਕ ਵਾਰਦਾਤ, ਮੁੰਡੇ ਦੀ ਲਾਸ਼ ਦੇਖ ਕੰਬ ਗਿਆ ਹਰ ਕਿਸੇ ਦਾ ਕਲੇਜਾ

ਲੋਕਾਂ ਦੀਆਂ ਇਨ੍ਹਾਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੈੱਬਸਾਈਟ ’ਤੇ ਵਿਸਥਾਰ 'ਚ ਜਾਣਕਾਰੀ ਅਪਲੋਡ ਕਰ ਦਿੱਤੀ ਗਈ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਪੁੱਛ ਰਹੇ ਸਨ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਸਫਰ ਕਰਨ ਲਈ ਕੀ ਈ-ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ ਜਾਂ ਨਹੀਂ ਅਤੇ ਜੇਕਰ ਕੋਈ ਬਾਹਰਲੇ ਸੂਬੇ ਦਾ ਵਿਅਕਤੀ ਪੰਜਾਬ 'ਚ ਆ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਵਾਪਸ ਜਾਣਾ ਚਾਹੁੰਦਾ ਹੈ ਤਾਂ ਇਸ ਦੀ ਕੀ ਪ੍ਰਕਿਰਿਆ ਹੈ।

ਇਹ ਵੀ ਪੜ੍ਹੋ : ...ਤੇ ਹੁਣ ਘਰ ਬੈਠੇ ਸਮਾਰਟਫੋਨ ਰਾਹੀਂ ਮਿਲਣਗੀਆਂ OPD ਸਬੰਧੀ ਸੇਵਾਵਾਂ

ਬੁਲਾਰੇ ਨੇ ਦੱਸਿਆ ਕਿ ਅਜਿਹੀਆਂ ਸ਼ੰਕਾਵਾਂ ਅਤੇ ਸਵਾਲਾਂ ਦੇ ਵਿਸਥਾਰ 'ਚ ਜਵਾਬ ਉਪਰੋਕਤ ਵੈੱਬਲਿੰਕ ’ਤੇ ਪਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਮ ਪੁੱਛੇ ਜਾਣ ਵਾਲੇ 13 ਅਜਿਹੇ ਸਵਾਲਾਂ ਦੇ ਜਵਾਬ ਅਪਲੋਡ ਕੀਤੇ ਗਏ ਹਨ, ਜਿਨ੍ਹਾਂ ਬਾਰੇ ਲੋਕਾਂ ਦੇ ਮਨਾਂ 'ਚ ਕੋਈ ਸ਼ੰਕਾ ਹੈ।
ਇਹ ਵੀ ਪੜ੍ਹੋ : ਨੱਢਾ ਵੱਲੋਂ ਰਾਹੁਲ 'ਤੇ ਹਮਲੇ ਦਾ ਕੈਪਟਨ ਨੇ ਲਿਆ ਸਖਤ ਨੋਟਿਸ, ਜਾਣੋ ਕੀ ਬੋਲੇ
ਇਹ ਵੀ ਪੜ੍ਹੋ : 'ਭਗਵੰਤ ਮਾਨ' ਨੇ ਛੱਡਿਆ ਤਿੱਖਾ ਸਿਆਸੀ ਤੀਰ, 'ਤੱਕੜੀ' ਦੀਆਂ ਰੱਸੀਆਂ ਬਚਾ ਲਵੇ ਸੁਖਬੀਰ


Babita

Content Editor

Related News