ਜਲੰਧਰ: 35 ਘੰਟੇ ਬਾਅਦ ਵੀ ਬੋਰ ’ਚ ਫਸੇ ਵਿਅਕਤੀ ਤੱਕ ਨਹੀਂ ਪਹੁੰਚ ਸਕੀ ਟੀਮ, NDRF ਨੇ ਸਾਂਭਿਆ ਹੈ ਮੋਰਚਾ

Monday, Aug 14, 2023 - 10:55 AM (IST)

ਜਲੰਧਰ: 35 ਘੰਟੇ ਬਾਅਦ ਵੀ ਬੋਰ ’ਚ ਫਸੇ ਵਿਅਕਤੀ ਤੱਕ ਨਹੀਂ ਪਹੁੰਚ ਸਕੀ ਟੀਮ, NDRF ਨੇ ਸਾਂਭਿਆ ਹੈ ਮੋਰਚਾ

ਕਰਤਾਰਪੁਰ (ਸਾਹਨੀ)- ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਦੌਰਾਨ ਕਰਤਾਰਪੁਰ-ਕਪੂਰਥਲਾ ਰੋਡ 'ਤੇ ਸਥਿਤ ਪਿੰਡ ਬਸਰਾਮਪੁਰ ’ਚ ਪੁਲ ਬਣਾਉਣ ਲਈ ਚੱਲ ਰਹੇ ਨਿਰਮਾਣ ਕਾਰਜ ’ਚ ਜ਼ਮੀਨ ’ਚ ਕਰੀਬ 20 ਮੀਟਰ ਤੱਕ ਦੀ ਡੂੰਘਾਈ ਦੌਰਾਨ ਬੋਰਿੰਗ ਦੇ ਕੰਮ ਦੌਰਾਨ ਉਸਾਰੀ ਕੰਪਨੀ ਦੀ ਬੋਰਿੰਗ ਮਸ਼ੀਨ ਫਸ ਗਈ ਸੀ, ਜਿਸ ਨੂੰ ਕੱਢਣ ਲਈ ਦਿੱਲੀ ਤੋਂ 2 ਤਕਨੀਕੀ ਮਾਹਿਰਾਂ ਪਵਨ ਅਤੇ ਸੁਰੇਸ਼ ਸੱਦੇ ਗਏ। ਇਸ ਸਬੰਧੀ ਸ਼ਨੀਵਾਰ ਦੀ ਰਾਤ ਕਰੀਬ 8 ਵਜੇ ਦੇ ਦਰਮਿਆਨ ਬੋਰ ’ਚ ਕੰਮ ਕਰ ਰਹੇ 2 ਵਿਅਕਤੀਆਂ 'ਚੋਂ ਥੋੜ੍ਹੇ ਸਮੇਂ ਬਾਅਦ ਹੀ ਟੋਏ ਦੇ ਅੰਦਰ ਦੀ ਮਿੱਟੀ ਅਚਾਨਕ ਡਿੱਗਣੀ ਸ਼ੁਰੂ ਹੋ ਗਈ ਅਤੇ ਇਸ ਨੂੰ ਵੇਖਦਿਆਂ ਹੀ ਇਕ ਸੁਰੇਸ਼ ਯਾਦਵ (55) ਮਿੱਟੀ ਤੋਂ ਡਿੱਗ ਕੇ ਹੇਠਾਂ ਦੱਬਿਆ ਗਿਆ। ਸੁਰੇਸ਼ ਯਾਦਵ ਕਰੀਬ 60 ਫੁੱਟ ਡੂੰਘੇ ਬੋਰਵੈੱਲ ਵਿਚ ਫਸਿਆ ਹੋਇਆ ਹੈ। 

PunjabKesari

ਹੁਣ ਕਰੀਬ 35 ਘੰਟੇ ਬੀਤ ਜਾਣ ਤੋਂ ਬਾਅਦ ਵੀ ਕੰਪਨੀ ਦੇ ਕਰਮਚਾਰੀ ਮਿੱਟੀ ’ਚ ਫਸੇ ਵਿਅਕਤੀ ਬਾਰੇ ਕੁਝ ਵੀ ਪਤਾ ਨਹੀਂ ਲਗਾ ਸਕੇ ਹਨ ਅਤੇ ਖੁਦਾਈ ਦਾ ਕੰਮ ਲਗਾਤਾਰ ਜਾਰੀ ਹੈ। ਜਾਣਕਾਰੀ ਮੁਤਾਬਕ ਕੰਪਨੀ ਦਾ ਟੈਕਨੀਕਲ ਸਟਾਫ਼ ਪੂਰੇ ਬਚਾਅ ਯੰਤਰਾਂ ਨਾਲ ਲੈਸ ਹੋ ਕੇ ਬੋਰ ’ਚ ਗਏ ਸਨ। ਬੋਰ ਦੀ ਸਫ਼ਾਈ ਕਰਦੇ ਸਮੇਂ ਅਚਾਨਕ ਹੋਏ ਹਾਦਸੇ ’ਚ ਮੁਲਾਜ਼ਮ ਸੁਰੇਸ਼ ਯਾਦਵ ਕਰੀਬ 20 ਮੀਟਰ ਹੇਠਾਂ ਫਸ ਗਿਆ ਸੀ, ਜਿਸ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਰਾਹਤ ਕਾਰਜਾਂ ਲਈ ਐੱਨ. ਡੀ. ਆਰ. ਐੱਫ਼. ਦੀ ਟੀਮ ਨੂੰ ਤਾਇਨਾਤ ਕੀਤਾ ਗਿਆ। 

ਇਹ ਵੀ ਪੜ੍ਹੋ-ਜਲੰਧਰ ਤੋਂ ਵੱਡੀ ਖ਼ਬਰ, ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਮੌਕੇ 60 ਫੁੱਟ ਡੂੰਘੇ ਬੋਰ ’ਚ ਡਿੱਗਿਆ ਇੰਜੀਨੀਅਰ

PunjabKesari

ਇਸ ਤੋਂ ਇਲਾਵਾ ਮਿੱਟੀ ਹਟਾਉਣ ਲਈ ਭਾਰੀ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਸਿਹਤ ਵਿਭਾਗ ਵੱਲੋਂ ਐਂਬੂਲੈਂਸ ਅਤੇ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਕੈਬਨਿਟ ਮੰਤਰੀ ਬਲਕਾਰ ਸਿੰਘ ਬੀਤੀ ਰਾਤ ਅਤੇ ਐਤਵਾਰ ਸ਼ਾਮ ਮੁੜ ਮੌਕੇ ’ਤੇ ਪੁੱਜੇ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕੰਪਨੀ ਨੂੰ ਕੰਮ ’ਚ ਹੋਰ ਤੇਜ਼ੀ ਲਿਆਉਣ ਲਈ ਕਿਹਾ ਹੈ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਲੰਧਰ ਜਸਬੀਰ ਸਿੰਘ ਸਮੁੱਚੇ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ। ਸਿਵਲ, ਪੁਲਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ।

PunjabKesari

ਇਹ ਵੀ ਪੜ੍ਹੋ-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜਲੰਧਰ 'ਚ ਬੰਦ ਰਹਿਣਗੇ ਇਹ ਰਸਤੇ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News