ਜਲੰਧਰ ਤੋਂ ਵੱਡੀ ਖ਼ਬਰ, ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਮੌਕੇ 60 ਫੁੱਟ ਡੂੰਘੇ ਬੋਰ ’ਚ ਡਿੱਗਿਆ ਇੰਜੀਨੀਅਰ
Sunday, Aug 13, 2023 - 06:43 PM (IST)
ਕਰਤਾਰਪੁਰ (ਸਾਹਨੀ, ਸੋਨੂੰ)-ਕਰਤਾਰਪੁਰ ਕਪੂਰਥਲਾ ਰੋਡ ਪਿੰਡ ਬਸਰਾਮਪੁਰ ਨੇੜੇ ਬਣ ਰਹੀ ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਅਧੀਨ ਸੜਕ ਲਈ ਪੁੱਟੇ ਗਏ ਡੂੰਘੇ ਟੋਏ ’ਚ ਦੇਰ ਸ਼ਾਮ ਤੋਂ ਇਕ ਇੰਜੀਨੀਅਰ ਦੇ ਫਸੇ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਉਕਤ ਬੋਰਵੈੱਲ ਕਰੀਬ 60 ਫੁੱਟ ਦੱਸਿਆ ਜਾ ਰਿਹਾ ਹੈ।ਕਰੀਬ 21 ਘੰਟਿਆਂ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਇੰਜੀਨੀਅਰ ਸੁਰੇਸ਼ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾ ਕੇ ਭਾਲ ਕਰ ਰਹੀਆਂ ਹਨ। ਉਥੇ ਹੀ ਜੇ.ਸੀ.ਬੀ. ਮਸ਼ੀਨ ਰਾਹੀਂ ਸਿਰਫ਼ ਅਜੇ ਤੱਕ ਕਰੀਬ 35 ਫੁੱਟ ਦੀ ਹੀ ਖੁਦਾਈ ਹੋਈ ਹੈ। ਉਥੇ ਹੀ ਬੋਰਵੈੱਲ ਵਿਚ ਫਸੇ ਇੰਜੀਨੀਅਰ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਡਾਕਟਰਾਂ ਦੀਆਂ ਟੀਮਾਂ ਵਿਚ ਮੌਕੇ ਉਤੇ ਪਹੁੰਚ ਚੁੱਕੀਆਂ ਹਨ।
ਕੰਮ ਕਰਦੇ ਸਮੇਂ ਸੁਰੇਸ਼ ਯਾਦਵ ਨਾਂ ਦਾ ਵਿਅਕਤੀ ਹੇਠਾਂ ਲਿਆਇਆ ਗਿਆ ਤਾਂ ਟੋਏ ਦੇ ਆਲੇ-ਦੁਆਲੇ ਦੀ ਮਿੱਟੀ ਅਚਾਨਕ ਧਸਣ ਲੱਗੀ ਅਤੇ ਵੇਖਿਦਆਂ-ਵੇਖਦਿਆਂ ਕਾਫ਼ੀ ਮਿੱਟੀ ਕੰਮ ਕਰਦੇ ਵਿਅਕਤੀ ’ਤੇ ਡਿੱਗਣ ਕਾਰਨ ਉਕਤ ਵਿਅਕਤੀ ਮਿੱਟੀ ’ਚ ਦੱਬ ਗਿਆ, ਜਿਸ ਦਾ ਕਾਫ਼ੀ ਸਮਾਂ ਬੀਤ ਜਾਣ ’ਤੇ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਹ ਘਟਨਾ ਰਾਤ ਕਰੀਬ 8 ਵਜੇ ਦੀ ਦੱਸੀ ਜਾ ਰਹੀ ਹੈ। ਰਾਤ ਭਰ ਤੋਂ ਇਥੇ ਰਾਹਤ ਕਾਰਜ ਜਾਰੀ ਹੈ।
ਇਹ ਵੀ ਪੜ੍ਹੋ-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜਲੰਧਰ 'ਚ ਬੰਦ ਰਹਿਣਗੇ ਇਹ ਰਸਤੇ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
ਸੂਚਨਾ ਮਿਲਣ ’ਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਸਮੇਤ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ, ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰਪਾਲ ਵੀ ਆਪਣੇ ਸਾਥੀਆਂ ਸਮੇਤ ਰਾਹਤ ਕਾਰਜਾਂ ਲਈ ਪਹੁੰਚ ਗਏ ਅਤੇ ਵਿਅਕਤੀ ਨੂੰ ਬਚਾਉਣ ਲਈ ਬਚਾਅ ਕਾਰਜ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਕੈਬਿਨਟ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਇਹ ਕੰਮ ਲਈ 2 ਲੋਕ ਟੋਏ ’ਚ ਸਨ, ਜਿਨ੍ਹਾਂ ’ਚੋਂ ਇਕ ਬਚ ਗਿਆ ਅਤੇ ਦੂਜਾ ਅਜੇ ਵੀ ਫਸਿਆ ਹੋਇਆ ਹੈ।
ਇਹ ਵੀ ਪੜ੍ਹੋ-ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ, ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਇਸ ਆਗੂ ਦੀ ਗੋਲ਼ੀ ਲੱਗਣ ਨਾਲ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ