ਪੁਲਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਕਾਬੂ
Tuesday, Aug 29, 2023 - 08:20 PM (IST)
ਜ਼ੀਰਕਪੁਰ (ਮੇਸ਼ੀ) : ਅੱਜ ਬਾਅਦ ਦੁਪਹਿਰ ਜ਼ੀਰਕਪੁਰ ਵਿਖੇ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਇਕ ਗੈਂਗਸਟਰ ਦੇ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬੰਧਤ ਜਾਣਕਾਰੀ ਅਨੁਸਾਰ ਮੁਹਾਲੀ ਪੁਲਸ ਜੋ ਇਰਾਦਾ ਕਤਲ ਦੇ ਮਾਮਲੇ ਵਿਚ ਸ਼ਾਮਲ ਅਨਿਲ ਬਿਸ਼ਨੋਈ ਨੂੰ ਫੜਨ ਗਈ ਸੀ। ਇਸ ਦੌਰਾਨ ਦੋਵੇਂ ਪਾਸਿਓਂ ਹੋਈ ਗੋਲ਼ੀਬਾਰੀ ਵਿਚ ਗੈਂਗਸਟਰ ਬਿਸ਼ਨੋਈ ਦੇ ਪੈਰ ਵਿਚ ਗੋਲ਼ੀ ਲੱਗ ਗਈ। ਜ਼ਖ਼ਮੀ ਬਿਸ਼ਨੋਈ ਨੂੰ ਦੇਰ ਸ਼ਾਮ ਸੈਕਟਰ 6 ਮੋਹਾਲੀ ਦੇ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਸਖ਼ਤ ਸੁਰੱਖਿਆ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਰਿਸ਼ਤਾ ਨਾ ਹੋਣ ਤੋਂ ਖ਼ਫ਼ਾ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਨਾਬਾਲਗ ਕੁੜੀ ਨੂੰ ਮਾਰੀ ਗੋਲ਼ੀ
ਵਿਸਥਾਰਪੂਰਵਕ ਜਾਣਕਾਰੀ ’ਚ ਸਾਹਮਣੇ ਆਇਆ ਹੈ ਕਿ ਇਹ ਪੁਲਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਜ਼ੀਰਕਪੁਰ ਮੈਕਡੀ ਚੌਕ ਕੋਲ 200 ਫੁੱਟ ਰੋਡ ’ਤੇ ਹੋਇਆ। ਅਨਿਲ ਬਿਸ਼ਨੋਈ ਖਿਲਾਫ਼ ਜ਼ੀਰਕਪੁਰ ਪੁਲਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਅਨਿਲ ਬਿਸ਼ਨੋਈ ਡੱਬਵਾਲੀ ਦਾ ਰਹਿਣ ਵਾਲਾ ਹੈ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਏ ਨਾਲ ਕੰਮ ਕਰਦਾ ਹੈ। ਮੰਗਲਵਾਰ ਨੂੰ ਉਹ ਜ਼ੀਰਕਪੁਰ ਵਿਖੇ ਇਕ ਵਪਾਰੀ ਦੀ ਰੇਕੀ ਕਰ ਰਿਹਾ ਸੀ। ਸੀ.ਆਈ.ਏ. ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਪੱਕੀ ਸੂਚਨਾ ਮਿਲੀ, ਜਿਸ ਕਾਰਨ ਪੁਲਸ ਨੇ ਟਰੈਪ ਲਗਾਇਆ।
ਇਹ ਖ਼ਬਰ ਵੀ ਪੜ੍ਹੋ : ਪੁਲਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਕਾਬੂ
ਮੁਲਜ਼ਮ ਨੂੰ 200 ਫੁੱਟੀ ਏਅਰਪੋਰਟ ਰੋਡ ’ਤੇ ਸਰੰਡਰ ਕਰਨ ਲਈ ਕਿਹਾ ਗਿਆ ਪਰ ਅਨਿਲ ਨੇ ਫਾਇਰਿੰਗ ਕਰ ਦਿੱਤੀ। ਬਚਾਅ ਰਿਹਾ ਕਿ ਗੋਲੀ ਕਿਸੇ ਪੁਲਸ ਮੁਲਾਜ਼ਮ ਨੂੰ ਨਹੀਂ ਲੱਗੀ। ਜਦੋਂ ਦੂਜੇ ਪਾਸੇ ਪੁਲਸ ਨੇ ਕਰਾਸ ਫਾਇਰਿੰਗ ਕੀਤੀ ਅਤੇ ਇਕ ਗੋਲ਼ੀ ਅਨਿਲ ਬਿਸ਼ਨੋਈ ਦੇ ਪੈਰ ਵਿਚ ਵੱਜੀ। ਮੁਲਜ਼ਮ ਕੋਲੋਂ 30 ਬੋਰ ਦੀ ਪਿਸਟਲ ਬਰਾਮਦ ਕੀਤੀ ਗਈ ਹੈ। ਡੀ.ਐੱਸ.ਪੀ. ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਬਿਸ਼ਨੋਈ ਤੇ ਰਾਜਸਥਾਨ ਵਿਚ ਇਕ ਮਾਮਲਾ ਅਤੇ ਹਰਿਆਣਾ ਵਿਚ ਤਿੰਨ ਮਾਮਲੇ ਦਰਜ ਹਨ।
ਇਹ ਖ਼ਬਰ ਵੀ ਪੜ੍ਹੋ : ਪੁਲਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਕਾਬੂ