ਪੰਜਾਬ 'ਚ ਹੋ ਗਿਆ ਵੱਡਾ ਐਨਕਾਊਂਟਰ !
Wednesday, Feb 05, 2025 - 06:10 AM (IST)

ਅੰਮ੍ਰਿਤਸਰ- ਗੁਰੂਨਗਰੀ ਅੰਮ੍ਰਿਤਸਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਸ ਦੀ ਗ੍ਰਿਫ਼ਤ 'ਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਤੇ ਪੁਲਸ ਮੁਲਾਜ਼ਮਾਂ ਵਿਚਾਲੇ ਮੁਕਾਬਲਾ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਥਾਣਾ ਛੇਹਰਟਾ ਵਿਖੇ ਦਰਜ ਇਕ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਨੂੰ ਪੁਲਸ ਪਾਰਟੀ ਵਲੋਂ ਨਿਸ਼ਾਨਦੇਹੀ ਲਈ ਪੱਟੀ ਤੋਂ ਹਥਿਆਰ ਦੀ ਬਰਾਮਦਗੀ ਕਰ ਕੇ ਵਾਪਸ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਗ੍ਰਿਫ਼ਤਾਰ ਮੁਲਜ਼ਮ ਜਗਰੂਪ ਸਿੰਘ ਵਾਸੀ ਤਲਵੰਡੀ ਮੋਹਰ ਸਿੰਘ ਪੱਟੀ ਵਲੋਂ ਘਬਰਾਹਟ ਹੋਣ ਦਾ ਬਹਾਨਾ ਕਰ ਕੇ ਪੁਲਸ ਦੀ ਗੱਡੀ ਨੂੰ ਰੋਕਿਆ ਗਿਆ।
ਉਸ ਨੇ ਬੜੀ ਚਲਾਕੀ ਨਾਲ ਪੁਲਸ ਮੁਲਾਜ਼ਮ ਦਾ ਹੀ ਹਥਿਆਰ ਖੋਹ ਲਿਆ ਤੇ ਜਿਵੇਂ ਹੀ ਮੁਲਜ਼ਮ ਵਲੋਂ ਪੁਲਸ ਪਾਰਟੀ ਉਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਕਾਰਵਾਈ ਵਿਚ ਪੁਲਸ ਵਲੋਂ ਚਲਾਈ ਗਈ ਗੋਲ਼ੀ ਉਸ ਦੀ ਲੱਤ ਵਿੱਚ ਜਾ ਲੱਗੀ, ਜਿਸ ਕਾਰਨ ਮੁਲਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- PSPCL ਦਾ ਵੱਡਾ ਅਧਿਕਾਰੀ ਹੋਇਆ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਹੈਰਾਨ
ਘਟਨਾ ਦੀ ਸੂਚਨਾ ਮਿਲਦਿਆਂ ਦੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਜਾਣਕਾਰੀ ਦਿੰਦਿਆ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਥਾਣਾ ਛੇਹਰਟਾ ਵਿਖੇ ਦਰਜ ਇਕ ਮਾਮਲੇ ਵਿਚ ਪੁਲਸ ਪਾਰਟੀ ਵਲੋਂ ਪਹਿਲਾ ਮੁਲਜ਼ਮ ਜਗਰੂਪ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਜੋ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਪਾਰਟੀ ਜਦੋਂ ਉਸ ਦੇ ਪਿੰਡ ਹਥਿਆਰ ਬਰਾਮਦਗੀ ਮਗਰੋਂ ਵਾਪਸ ਆ ਰਹੀ ਸੀ।
ਇਸ ਦੌਰਾਨ ਮੀਰੀ-ਪੀਰੀ ਅਕੈਡਮੀ ਛੇਹਰਟਾ ਨੇੜੇ ਪੁੱਜਣ ’ਤੇ ਉਸ ਵਲੋਂ ਘਬਰਾਹਟ ਹੋਣ ਦਾ ਡਰਾਮਾ ਕਰਦਿਆਂ ਪੁਲਸ ਦੀ ਗੱਡੀ ਨੂੰ ਰੁਕਵਾਇਆ, ਜਿੱਥੇ ਉਸ ਵਲੋਂ ਪੁਲਸ ਮੁਲਾਜ਼ਮ ਦੇ ਹਥਿਆਰ ਨੂੰ ਝਪਟ ਲਿਆ ਅਤੇ ਪੁਲਸ ਪਾਰਟੀ ਉਪਰ ਇਸ ਹਥਿਆਰ ਨਾਲ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਪਾਰਟੀ ਵਲੋਂ ਮੁਸਤੈਦੀ ਦਿਖਾਉਂਦਿਆ ਕੀਤੀ ਜਵਾਬੀ ਫਾਈਰਿੰਗ ਵਿਚ ਇਹ ਮੁਲਜ਼ਮ ਲੱਤ ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਫਿਲਹਾਲ ਜ਼ੇਰੇ ਇਲਾਜ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e