ਹਲਕਾ ਖੇਮਕਰਨ ਅੰਦਰ ਰੋਜ਼ਗਾਰ ਮੇਲੇ ਦਾ ਆਯੋਜਨ ਇਕ ਸ਼ਲਾਘਾਯੋਗ ਉਪਰਾਲਾ : ਕਾਂਗਰਸੀ ਆਗੂ
Saturday, Feb 24, 2018 - 11:44 AM (IST)

ਭਿੱਖੀਵਿੰਡ/ ਬੀੜ ਸਾਹਿਬ (ਭਾਟੀਆ, ਬਖਤਾਵਰ)-ਹਲਕਾ ਖੇਮਕਰਨ ਅੰਦਰ ਦਾਣਾ ਮੰਡੀ ਅਮਰਕੋਟ ਵਿਖੇ ਲਾਇਆ ਜਾ ਰਿਹਾ ਰੋਜ਼ਗਾਰ ਮੇਲਾ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ, ਜਿਸਦੀ ਇਸ ਹਲਕੇ ਨੂੰ ਬੜੇ ਲੰਮੇ ਸਮੇਂ ਤੋਂ ਲੋੜ ਸੀ। ਇਨ੍ਹਾਂ ਸ਼ਬਦਾਂ ਦੀ ਪ੍ਰਗਟਾਵਾ ਕੰਵਲਦੀਪ ਸਿੰਘ ਭੁੱਲਰ, ਜ਼ਿਲਾ ਮੀਤ ਪ੍ਰਧਾਨ ਬੱਬੂ ਸ਼ਰਮਾ, ਬਲਾਕ ਪ੍ਰਧਾਨ ਸ਼ਿੰਦਾ ਸਿੰਘ ਬੁੱਗ, ਸਰਪੰਚ ਗੁਰਮੁਖ ਸਿੰਘ ਸਾਂਡਪੁਰਾ ਤੇ ਸ਼ਹਿਰੀ ਪ੍ਰਧਾਨ ਬਿੱਲਾ ਚੋਪੜਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੇਂਡੂ ਅਤੇ ਬਾਰਡਰ ਏਰੀਏ ਦਾ ਇਲਾਕਾ ਹੋਣ ਕਰ ਕੇ ਜ਼ਿਆਦਾਤਰ ਲੜਕੇ ਤੇ ਲੜਕੀਆਂ ਰੋਜ਼ਗਾਰ ਪ੍ਰਾਪਤ ਕਰਨ 'ਚ ਇਸ ਕਰ ਕੇ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਜਾਂ ਤਾਂ ਉਨ੍ਹਾਂ ਤੱਕ ਸੂਚਨਾ ਨਹੀਂ ਪਹੁੰਚਦੀ ਸੀ ਜਾਂ ਫਿਰ ਅਦਾਰਿਆ ਤੱਕ ਉਨ੍ਹਾਂ ਦੀ ਪਹੁੰਚ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਰੋਜ਼ਗਾਰ ਮੇਲਿਆਂ ਰਾਹੀਂ ਪ੍ਰਾਈਵੇਟ ਖੇਤਰ 'ਚ ਨੌਜਵਾਨ ਰੋਜ਼ਗਾਰ ਪ੍ਰਾਪਤ ਕਰ ਲੈਣ ਤਾਂ ਉਨ੍ਹਾਂ ਦਾ ਭਵਿੱਖ ਉਜਵਲ ਹੋਵੇਗਾ।
ਇਸ ਮੌਕੇ ਦੀਪਕ ਆੜ੍ਹਤੀਆ ਭਿੱਖੀਵਿੰਡ, ਸਾਬਕਾ ਸਰਪੰਚ ਦਿਲਬਾਗ ਸਿੰਘ ਸਿੱਧਵਾ, ਸੀਨੀਅਰ ਕਾਂਗਰਸੀ ਆਗੂ ਸ਼ੇਰਾ ਬਲੇਰ ਆਦਿ ਹਾਜ਼ਰ ਸਨ।