ਮਾਨਸੂਨ ਸੀਜ਼ਨ ਦੌਰਾਨ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਇਸ ਤਾਰੀਖ਼ ਤੱਕ ਲਾਗੂ ਰਹਿਣਗੇ ਹੁਕਮ
Wednesday, Jul 03, 2024 - 09:54 AM (IST)

ਚੰਡੀਗੜ੍ਹ (ਰਾਏ) : ਮਾਨਸੂਨ ਨੂੰ ਧਿਆਨ ’ਚ ਰੱਖਦਿਆਂ ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਸ਼ਹਿਰ ’ਚ ਮੀਂਹ ਕਾਰਨ ਜਮ੍ਹਾਂ ਹੋਏ ਪਾਣੀ ਨੂੰ ਕੰਟਰੋਲ ਕਰਨ ਲਈ 18 ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਬਰਸਾਤ ਦੇ ਮੌਸਮ ਦੌਰਾਨ ਫੀਲਡ ’ਚ ਸਰਗਰਮ ਰਹਿਣਗੀਆਂ। 7 ਹੜ੍ਹ/ਪਾਣੀ ਕੰਟਰੋਲ ਕੇਂਦਰ/ਕਮਰੇ ਵੀ ਟੈਲੀਫੋਨ ਆਪਰੇਟਰਾਂ ਨਾਲ ਤਿੰਨ ਸ਼ਿਫਟਾਂ ’ਚ 24 ਘੰਟੇ ਚਾਲੂ ਕੀਤੇ ਗਏ ਹਨ, ਜਿੱਥੇ ਲੋਕ ਮੀਂਹ ਦੌਰਾਨ ਜਮ੍ਹਾਂ ਹੋਏ ਪਾਣੀ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਪਰਦੇਸ 'ਚ ਗੱਡੇ ਝੰਡੇ, ਕੈਨੇਡਾ ਪੁਲਸ 'ਚ ਭਰਤੀ ਹੋ ਕਰਵਾ ਦਿੱਤੀ ਬੱਲੇ-ਬੱਲੇ
ਸਾਰੀਆਂ 18 ਵਿਸ਼ੇਸ਼ ਪ੍ਰਤੀਕਿਰਿਆ ਟੀਮਾਂ ਤੇ ਐਮਰਜੈਂਸੀ ਕੰਟਰੋਲ ਰੂਮ 24 ਘੰਟੇ ਕੰਮ ਕਰਨਗੇ। ਹਰ ਵਿੰਗ ਦੇ ਸਾਰੇ ਟੀਮ ਮੈਂਬਰ ਤੁਰੰਤ ਪ੍ਰਤੀਕਿਰਿਆ ਦੇਣਗੇ। ਬੀ. ਐਂਡ. ਆਰ. ਵਿੰਗ ਆਪਣੇ ਖ਼ੁਦ ਦੇ ਸਰੋਤਾਂ ਤੋਂ ਢਹਿਣ ਵਾਲੀ ਥਾਂ/ਢਹੀ ਸੜਕ ’ਤੇ ਬੈਰੀਕੇਡਿੰਗ ਕਰੇਗਾ। ਪਬਲਿਕ ਹੈਲਥ ਵਿੰਗ 24 ਘੰਟੇ ਡਰਾਈਵਰਾਂ ਨਾਲ 5 ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕਰੇਗਾ। ਨਿਗਮ ਦੇ ਸਾਰੇ ਵਿੰਗ ਮੀਂਹ ਦੇ ਮੌਸਮ ਦੌਰਾਨ ਆਪੋ-ਆਪਣੇ ਖੇਤਰਾਂ ’ਚ ਮਲਟੀ ਟਾਸਕ ਵਰਕਰਾਂ ਦੀ ਤਾਇਨਾਤੀ ਨੂੰ ਯਕੀਨੀ ਬਣਾਉਣਗੇ।
ਸਟਾਰਮ ਵਾਟਰ ਡਰੇਨੇਜ ਤੇ ਸੀਵਰੇਜ ਸਿਸਟਮ ਨਾਲ ਜੁੜੇ ਸਾਰੇ ਮੁਲਾਜ਼ਮ ਆਪੋ-ਆਪਣੇ ਖੇਤਰ ’ਚ ਆਪਣੀ ਡਿਊਟੀ ਨਿਭਾਉਣਗੇ। ਮਾਨਸੂਨ ਦੌਰਾਨ ਇਨ੍ਹਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਹੁਕਮ 15 ਸਤੰਬਰ ਤੱਕ ਲਾਗੂ ਰਹਿਣਗੇ। ਇਹ ਟੀਮਾਂ ਬਰਸਾਤ ਦੇ ਮੌਸਮ ਦੌਰਾਨ ਐਮਰਜੈਂਸੀ ਆਧਾਰ ’ਤੇ ਕੰਮ ਨੂੰ ਯਕੀਨੀ ਬਣਾਉਣਗੀਆਂ। ਇਨਫੋਰਸਮੈਂਟ ਵਿੰਗ ਹਰੇਕ ਕੰਟਰੋਲ ਰੂਮ ’ਚ 2 ਵਾਹਨ ਮੁਹੱਈਆ ਕਰਵਾਏਗਾ। ਬਾਰਸ਼ ਦੇ ਮੌਸਮ ਦੌਰਾਨ ਜਲ ਨਿਕਾਸੀ ਨਾਲਿਆਂ ’ਚ ਰੁਕਾਵਟਾਂ ਨੂੰ ਦੂਰ ਕਰਨ, ਡਿੱਗੇ ਦਰੱਖ਼ਤਾਂ ਨੂੰ ਹਟਾਉਣ, ਪੀਣ ਵਾਲੇ ਪਾਣੀ ਦੀ ਸਪਲਾਈ, ਬਿਜਲੀ ਆਦਿ ’ਚ ਰੁਕਾਵਟਾਂ ਨੂੰ ਦੂਰ ਕਰਨ ਲਈ ਸਿਖਲਾਈ ਪ੍ਰਾਪਤ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8