ਕਰੰਟ ਲੱਗਣ ਕਾਰਨ ਪਾਵਰਕਾਮ ਦੇ ਠੇਕਾ ਅਧਾਰਿਤ ਮੁਲਾਜ਼ਮ ਦੀ ਮੌਤ

Sunday, Oct 20, 2019 - 12:43 PM (IST)

ਕਰੰਟ ਲੱਗਣ ਕਾਰਨ ਪਾਵਰਕਾਮ ਦੇ ਠੇਕਾ ਅਧਾਰਿਤ ਮੁਲਾਜ਼ਮ ਦੀ ਮੌਤ

ਫਰੀਦਕੋਟ (ਜਗਤਾਰ) - ਫਰੀਦਕੋਟ 'ਚ ਬੀਤੀ ਦੇਰ ਰਾਤ ਬਿਜਲੀ ਦੀ ਰਿਪੇਅਰ ਕਰਨ ਆਏ ਪਾਵਰਕਾਮ ਦੇ ਠੇਕਾ ਅਧਾਰਿਤ ਮੁਲਾਜ਼ਮ ਦੀ ਕਰੰਟ ਲਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ, ਜੋ ਛੋਟੇ-ਛੋਟੇ ਬੱਚਿਆਂ ਦਾ ਪਿਤਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਬਿਜਲੀ ਠੀਕ ਕਰਨ ਲਈ ਇਕ ਨਿੱਜੀ ਕਾਲੋਨੀ 'ਚ ਗਿਆ ਸੀ। ਬਿਜਲੀ ਠੀਕ ਕਰਨ ਲਈ ਉਹ ਖੰਭੇ 'ਤੇ ਅਜੇ ਚੜ੍ਹਿਆ ਹੀ ਸੀ ਕਿ ਅਚਾਨਕ ਤਾਰਾਂ 'ਚ ਕਰੰਟ ਆ ਗਿਆ, ਜਿਸ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਤ ਹੋ ਗਈ। 

ਪਾਵਰਕਾਮ ਦੇ ਜੇ.ਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨਿੱਜੀ ਕਾਲੋਨੀ 'ਚ ਨੀਵੀਆਂ ਤਾਰਾਂ ਸਨ, ਜਿਨਾਂ ਦੀ ਰਿਪੇਅਰ ਲਈ ਉਨ੍ਹਾਂ ਨੇ ਪਰਮਿਟ ਲਿਆ ਸੀ। ਠੇਕਾ ਕਰਮਚਾਰੀ ਮਨਜਿੰਦਰ ਖੰਭੇ 'ਤੇ ਚੜ੍ਹਿਆ ਸੀ ਪਰ ਪਤਾ ਨਹੀਂ ਕਿਸ ਤਰਾਂ ਤਾਰਾਂ 'ਚ ਕਰੰਟ ਆ ਗਿਆ ਅਤੇ ਝੁਲਸ ਗਿਆ। ਉਸ ਨੂੰ ਇਲਾਜ ਲਈ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਗਈ।


author

rajwinder kaur

Content Editor

Related News