ਤਕਨੀਕੀ ਖ਼ਰਾਬੀ ਕਾਰਨ ਫੌਜ ਦੇ ਹੈਲੀਕਾਪਟਰ ਦੀ ਖੇਤਾਂ ’ਚ ਐਮਰਜੈਂਸੀ ਲੈਂਡਿੰਗ
Friday, Aug 06, 2021 - 12:41 AM (IST)
ਪਠਾਨਕੋਟ (ਸ਼ਾਰਦਾ)- ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਰਣਜੀਤ ਸਾਗਰ ਡੈਮ ਦੀ ਝੀਲ ’ਚ ਸੈਨਾ ਦਾ ਇਕ ਹੈਲੀਕਾਪਟਰ ਤਕਨੀਕੀ ਖ਼ਰਾਬੀ ਆਉਣ ਨਾਲ ਕ੍ਰੈਸ਼ ਹੋ ਗਿਆ ਸੀ, ਜਿਸ ਦੀ ਜਾਂਚ ਪੜਤਾਲ ਅਜੇ ਤਕ ਜਾਰੀ ਹੈ। ਉਸੇ ਤਰ੍ਹਾਂ ਦਾ ਇਕ ਹਾਦਸਾ ਅੱਜ ਹੋਣ ਤੋਂ ਵਾਲ-ਵਾਲ ਬਚ ਗਿਆ। ਜਦੋਂ ਇਕ ਹੋਰ ਸੈਨਾ ਦੇ ਹੈਲੀਕਾਪਟਰ ਨੂੰ ਪਠਾਨਕੋਟ ਦੇ ਪਿੰਡ ਹਾੜਾ ਅਤੇ ਹਿਮਾਚਲ ਦੇ ਪਿੰਡ ਪੱਟਾ ਦੇ ’ਚ ਵਹਿੰਦੀ ਚੱਕੀ ਦਰਿਆ ’ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਇਹ ਵੀ ਪੜ੍ਹੋ : ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹਰ ਹਾਲ ’ਚ ਸਜ਼ਾ ਦਿਵਾਈ ਜਾਵੇਗੀ : ਨਵਜੋਤ ਸਿੱਧੂ
ਜਾਣਕਾਰੀ ਦਿੰਦੇ ਹੋਏ ਹਾੜਾ ਪਿੰਡ ਦੀ ਮਹਿਲਾ ਸਰਪੰਚ ਦੇ ਪਿਤਾ ਕੇਵਲ ਠਾਕੁਰ ਨੇ ਦੱਸਿਆ ਕਿ ਇਹ ਲੈਂਡਿੰਗ ਦੁਪਹਿਰ 2 ਢਾਈ ਦੇ ਕਰੀਬ ਹੋਈ ਹੈ। ਜਿਸ ਤੋਂ ਬਾਅਦ ਕੁਝ ਹੀ ਦੇਰ ’ਚ ਸੈਨਾ ਦੀ ਦੋ-ਤਿੰਨ ਗੱਡੀਆਂ ਜਵਾਨਾਂ ਸਮੇਤ ਉੱਥੇ ਪੁੱਜ ਗਈਆਂ। ਹੈਲੀਕਾਪਟਰ ਨੂੰ ਚਾਰੋਂ ਪਾਸਿਓਂ ਸੁਰੱਖਿਆ ਦੇ ਲਿਹਾਜ਼ ਨਾਲ ਜਵਾਨਾਂ ਨੇ ਘੇਰਾਬੰਦੀ ਕਰ ਲਈ ਅਤੇ ਕਿਸੇ ਨੂੰ ਵੀ ਹੈਲੀਕਾਪਟਰ ਕੋਲ ਨਹੀਂ ਜਾਣ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤਕ ਤਕਨੀਕੀ ਖ਼ਰਾਬੀ ਨੂੰ ਸੈਨਾ ਦੀ ਮੈਕੇਨਿਕ ਟੀਮ ਵੱਲੋਂ ਦਰੁਸਤ ਕੀਤਾ ਜਾ ਰਿਹਾ ਸੀ।