ਸਰਕਾਰੀ ਦਫ਼ਤਰਾਂ ਦੇ ਸਮੇਂ ’ਚ ਬਦਲਾਅ ਨਾਲ ਬਚੇਗੀ 168 ਕਰੋੜ ਦੀ ਬਿਜਲੀ ਤੇ 5 ਕਰੋੜ ਦਾ ਫਿਊਲ
Tuesday, May 16, 2023 - 11:20 PM (IST)
ਜਲੰਧਰ (ਪੁਨੀਤ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ’ਚ ਕੀਤੇ ਗਏ ਬਦਲਾਅ ਨਾਲ ਕਈ ਤਰ੍ਹਾਂ ਦੇ ਲਾਭ ਹੋਣਗੇ, ਜਿਨ੍ਹਾਂ ’ਚ ਈਂਧਣ ਦੀ ਖਪਤ ’ਚ ਭਾਰੀ ਕਟੌਤੀ, ਬਿਜਲੀ ਬੱਚਤ ਅਤੇ ਪ੍ਰਦੂਸ਼ਣ ਕੰਟਰੋਲ ਦੂਜੇ ਸੂਬਿਆਂ ਲਈ ਪ੍ਰੇਰਣਾਸ੍ਰੋਤ ਸਾਬਿਤ ਹੋਣਗੇ। ਸਰਕਾਰ ਵੱਲੋਂ 2 ਮਈ ਤੋਂ 15 ਜੁਲਾਈ ਤਕ (75 ਦਿਨਾਂ) ਲਈ ਸਮੇਂ ’ਚ ਬਦਲਾਅ ਕਰਦੇ ਹੋਏ ਸਰਕਾਰੀ ਦਫ਼ਤਰ ਖੁੱਲ੍ਹਣ ਦਾ ਸਮਾਂ ਸਵੇਰੇ 7.30 ਤੋਂ ਦੁਪਹਿਰ 2.30 ਤਕ ਕੀਤਾ ਗਿਆ ਹੈ। ਇਸ ਬਦਲਾਅ ਨਾਲ ਪੰਜਾਬ ਜਿੱਥੇ ਪ੍ਰਤੀ ਦਿਨ 350 ਮੈਗਾਵਾਟ ਬਿਜਲੀ ਦੀ ਬੱਚਤ ਕਰੇਗਾ, ਉੱਥੇ ਹੀ ਚੰਡੀਗੜ੍ਹ ਏਅਰਪੋਰਟ ਰੋਡ ’ਚ ਅਸਤ-ਵਿਅਸਤ ਟ੍ਰੈਫਿਕ ਦੇ ਸੁਚਾਰੂ ਹੋਣ ਨਾਲ ਹਰ ਦਿਨ 7500-8000 ਲਿਟਰ ਡੀਜ਼ਲ-ਪੈਟਰੋਲ ਦੀ ਬੱਚਤ ਹੋਵੇਗੀ, ਜਿਸ ਦੀ ਲਾਗਤ 7-8 ਲੱਖ ਤੋਂ ਵੱਧ ਬਣਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪਟਿਆਲਾ ਬੱਸ ਸਟੈਂਡ ਦੇ ਉਦਘਾਟਨ ਨੂੰ ਲੈ ਕੇ ਕੈਪਟਨ ਨੇ ਘੇਰੀ ‘ਆਪ’ ਸਰਕਾਰ, ਕਹੀਆਂ ਇਹ ਗੱਲਾਂ
ਇਸ ਦੇ ਮੁਤਾਬਕ ਪੰਜਾਬ ’ਚ ਸਰਕਾਰੀ ਦਫ਼ਤਰਾਂ ਦੇ ਸਮੇਂ ’ਚ ਬਦਲਾਅ ਨਾਲ 5 ਕਰੋੜ ਤੋਂ ਵੱਧ ਦਾ ਫਿਊਲ ਬਚੇਗਾ ਅਤੇ ਵਾਤਾਵਰਣ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ’ਚ ਜਿੱਥੇ ਕਮੀ ਆਵੇਗੀ, ਉੱਥੇ ਹੀ 350 ਮੈਗਾਵਾਟ ਬਿਜਲੀ ਦੀ ਬੱਚਤ ਨਾਲ ਪੰਜਾਬ ਨੂੰ ਪ੍ਰਤੀ ਦਿਨ 3.36 ਕਰੋੜ ਦੀ ਬੱਚਤ ਹੋਵੇਗੀ। ਸਮੇਂ ’ਚ ਬਦਲਾਅ 75 ਦਿਨਾਂ ਲਈ ਨਿਰਧਾਰਿਤ ਕੀਤਾ ਗਿਆ ਹੈ, ਇਸ ’ਚੋਂ ਛੁੱਟੀਆਂ ਆਦਿ ਕੱਢ ਕੇ 50 ਦਿਨਾਂ ਦੇ ਹਿਸਾਬ ਨਾਲ ਬੱਚਤ ਨੂੰ ਦੇਖਿਆ ਜਾਵੇ ਤਾਂ ਪੰਜਾਬ ਤਕਰੀਬਨ 168 ਕਰੋੜ ਰੁਪਏ ਦੀ ਬਿਜਲੀ ਬਚਾ ਲਵੇਗਾ।
ਇਹ ਖ਼ਬਰ ਵੀ ਪੜ੍ਹੋ : ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ
ਪੰਜਾਬ ਰੋਡ ਸੇਫਟੀ ਅਤੇ ਟ੍ਰੈਫਿਕ ਰਿਸਰਚ ਸੈਂਟਰ (ਪੀ. ਆਰ. ਐੱਸ. ਟੀ. ਸੀ.) ਵੱਲੋਂ ਦਫ਼ਤਰੀ ਸਮੇਂ ’ਚ ਹੋਏ ਬਦਲਾਅ ਕਾਰਨ ਟ੍ਰੈਫਿਕ ’ਚ ਕਮੀ ’ਤੇ ਕੀਤੇ ਵਿਸ਼ਲੇਸ਼ਣ ਨਾਲ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਇਸ ਦੇ ਮੁਤਾਬਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ 18 ਕਿਲੋਮੀਟਰ ਲੰਬੀ ਏਅਰਪੋਰਟ ਰੋਡ (ਪੀ. ਆਰ.-7) ’ਤੇ ਪੀਕ ਆਵਰਜ਼ ਦੌਰਾਨ ਸਫ਼ਰ ਕਰਨ ’ਚ 30 ਤੋਂ 40 ਮਿੰਟ ਲੱਗਦੇ ਸਨ, ਜੋ ਹੁਣ ਘੱਟ ਹੋ ਕੇ 5-6 ਮਿੰਟ ਤੱਕ ਰਹਿ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਡਿਊਟੀ ਕਰ ਘਰ ਪਰਤ ਰਹੇ ਪਾਵਰਕਾਮ ਮੁਲਾਜ਼ਮ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
ਇਸ ਵਿਸ਼ਲੇਸ਼ਣ ਮੁਤਾਬਕ ਏਅਰਪੋਰਟ ਰੋਡ ’ਤੇ ਪ੍ਰਦੂਸ਼ਣ ’ਚ ਕਮੀ ਆਈ ਹੈ। ਉੱਥੇ ਹੀ ਲੋਕਾਂ ਲਈ ਆਵਾਜਾਈ ਆਸਾਨ ਹੋਈ ਹੈ। ਸਰਕਾਰ ਵੱਲੋਂ ਉਠਾਇਆ ਗਿਆ ਇਹ ਕਦਮ ਬੇਹੱਦ ਪ੍ਰਭਾਵੀ ਸਾਬਿਤ ਹੋ ਰਿਹਾ ਹੈ। ਅਨੁਮਾਨ ਮੁਤਾਬਕ ਪੀਕ ਆਵਰਜ਼ ਦੌਰਾਨ ਏਅਰਪੋਰਟ ’ਤੇ 1 ਘੰਟੇ ਦੌਰਾਨ 7000 ਵਾਹਨ ਆਵਾਜਾਈ ਕਰਦੇ ਹਨ। ਇਨ੍ਹਾਂ ’ਚ ਦੋਪਹੀਆ ਵਾਹਨ 25 ਫੀਸਦੀ, ਕਾਰਾਂ 64 ਫੀਸਦੀ ਅਤੇ ਬਾਕੀ ਬਚੇ 11 ਫੀਸਦੀ ’ਚ ਕਮਰਸ਼ੀਅਲ ਅਤੇ ਹੋਰ ਵਾਹਨ ਸ਼ਾਮਲ ਹਨ।
ਟ੍ਰੈਫਿਕ ’ਚ ਕਮੀ ਦੂਜੇ ਸ਼ਹਿਰਾਂ ਲਈ ਰੋਡ ਮਾਡਲ : ਡਾ. ਅਸੀਜਾ
ਪੰਜਾਬ ਸੜਕ ਸੁਰੱਖਿਆ ਅਤੇ ਟ੍ਰੈਫਿਕ ਰਿਸਰਚ ਸੈਂਟਰ ਦੇ ਨਿਰਦੇਸ਼ਕ ਡਾ. ਨਵਦੀਪ ਅਸੀਜਾ ਮੁਤਾਬਕ ਏਅਰਪੋਰਟ ਰੋਡ ਦੇ ਟ੍ਰੈਫਿਕ ’ਚ ਆਈ ਕਮੀ ਦੂਜੇ ਸ਼ਹਿਰਾਂ ਲਈ ਰੋਡ ਮਾਡਲ ਸਾਬਿਤ ਹੋਵੇਗੀ। ਸਰਕਾਰ ਦੇ ਇਸ ਕਦਮ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਤੇਲ ਦੀ ਬੱਚਤ ਦੇ ਅੰਕੜੇ ਕੇਂਦਰੀ ਸੜਕ ਰਿਸਰਚ ਸੰਸਥਾ ਨਵੀਂ ਦਿੱਲੀ ਅਤੇ ਇੰਡੀਅਨ ਰੋਡਸ ਕਾਂਗਰਸ ਵੱਲੋਂ ਵੱਖ-ਵੱਖ ਵਾਹਨਾਂ ਲਈ ਚੱਲਣ ਦੀ ਲਾਗਤ ’ਤੇ ਆਧਾਰਿਤ ਹੈ। ਟ੍ਰੈਫਿਕ ਪੁਲਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਆਵਾਜਾਈ ਦੇ ਸਮੇਂ ’ਚ ਕਟੌਤੀ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।