''ਇਲੈਕਟ੍ਰਿਕ ਬੱਸਾਂ'' ਦੀ ਤਕਨੀਕ ਸਮਝਣ ਲਈ ਚੀਨ ਜਾਣਗੇ ਅਫਸਰ

12/14/2019 11:04:36 AM

ਚੰਡੀਗੜ੍ਹ (ਸਾਜਨ) : ਸ਼ਹਿਰ 'ਚ ਇਲੈਕਟ੍ਰਿਕ ਬੱਸਾਂ ਚਲਾਉਣਾ ਫਾਇਦੇ ਦਾ ਸੌਦਾ ਹੈ ਜਾਂ ਨੁਕਸਾਨ ਦਾ। ਇਸ ਨੂੰ ਲੈ ਕੇ ਯੂ. ਟੀ. ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਦੇ ਅਫਸਰ ਚੀਨ ਦੇ ਦੌਰੇ 'ਤੇ ਜਾ ਰਹੇ ਹਨ। ਉੱਥੇ ਅਫਸਰ ਸਾਰੇ ਸਟੇਕ ਹੋਲਡਰਾਂ ਨਾਲ ਗੱਲਬਾਤ ਜ਼ਰੀਏ ਜਾਨਣਗੇ ਕਿ ਇਲੈਕਟ੍ਰਿਕ ਬੱਸਾਂ ਨਾਲ ਕਿਸ ਤਰ੍ਹਾਂ ਦਾ ਫਾਇਦੇ ਸ਼ਹਿਰ ਦੇ ਵਾਤਾਵਰਣ ਜਾਂ ਟਰਾਂਸਪੋਰਟ ਵਿਭਾਗ ਨੂੰ ਹੋ ਰਹੇ ਹਨ।

ਅਸਲ 'ਚ ਇਲੈਕਟ੍ਰਿਕ ਵਾਹਨਾਂ ਦੀ ਤਕਨਾਲੋਜੀ ਜ਼ਿਆਦਾ ਪੁਰਾਣੀ ਨਹੀਂ ਹੈ, ਜਿਸ ਦੇ ਚੱਲਦਿਆਂ ਫਿਲਹਾਲ ਭਾਰਤ 'ਚ ਇਸ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਹੈ। ਅਧਿਕਾਰੀ ਤੇ ਪ੍ਰਸ਼ਾਸਨ ਵੀ ਸਮਝ ਨਹੀਂ ਪਾ ਰਹੇ ਹਨ ਕਿ ਇਸ ਦੇ ਆਉਣ ਤੋਂ ਬਾਅਦ ਖਰਚੇ ਘੱਟ ਹੋਣਗੇ ਜਾਂ ਪਹਿਲਾਂ ਤੋਂ ਜ਼ਿਆਦਾ ਹੋ ਜਾਣਗੇ ਅਤੇ ਵਾਤਾਵਰਣ 'ਤੇ ਇਨ੍ਹਾਂ ਦਾ ਕੀ ਅਸਰ ਪਵੇਗਾ। ਇਲੈਕਟ੍ਰਿਕ ਬੱਸਾਂ 'ਚ ਸਫਰ ਕਰਨ ਵਾਲੀਆਂ ਸਵਾਰੀਆਂ ਨਾਲ ਵੀ ਦੌਰੇ ਦੌਰਾਨ ਗੱਲਬਾਤ ਕੀਤੀ ਜਾਵੇਗੀ ਕਿ ਉਨ੍ਹਾਂ ਨੂੰ ਬੱਸਾਂ 'ਚ ਸਵਾਰੀ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤਾਂ ਨਹੀਂ ਝੱਲਣੀ ਪੈ ਰਹੀ। ਬੱਸ 'ਚ ਯਾਤਰਾ ਦੌਰਾਨ ਸਫਰ ਕਿਵੇਂ ਰਹੇਗਾ, ਇਨ੍ਹਾਂ ਸਾਰੇ ਪਹਿਲੂਆਂ 'ਤੇ ਯਾਤਰੀਆਂ ਤੋਂ ਪੁੱਛਿਆ ਜਾਵੇਗਾ।


Babita

Content Editor

Related News