ਪੰਜਾਬ ’ਚ ਸਰਪੰਚਾਂ, ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੇ ਖਾਲੀ ਅਹੁਦਿਆਂ ’ਤੇ ਜਲਦ ਹੋਣਗੀਆਂ ਚੋਣਾਂ

03/03/2023 11:32:44 PM

ਬਾਬਾ ਬਕਾਲਾ ਸਾਹਿਬ (ਜ. ਬ.)-ਪੰਜਾਬ ’ਚ ਸਰਪੰਚਾਂ, ਨਗਰ ਕੌਂਸਲਾ ਤੇ ਨਗਰ ਨਿਗਮਾਂ ਦੇ ਲੰਬੇ ਸਮੇਂ ਤੋਂ ਖਾਲੀ ਪਏ ਅਹੁਦਿਆਂ ਨੂੰ ਭਰਨ ਲਈ ਹਾਈਕੋਰਟ ਨੇ ਸਖ਼ਤੀ ਦਾ ਰੁਖ਼ ਅਪਣਾਇਆ ਹੈ। ਇਸ ਸਬੰਧੀ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸੂਬੇ ਦੇ ਚੋਣ ਕਮਿਸ਼ਨਰ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਪੰਜਾਬ ’ਚ ਇਨ੍ਹਾਂ ਖਾਲੀ ਪਏ ਅਹੁਦਿਆਂ ਨੂੰ ਪੁਰ ਕਰਨ ਲਈ ਕਰਵਾਈਆਂ ਜਾਣ ਵਾਲੀਆ ਚੋਣਾਂ ਦਾ ਦੋ ਹਫ਼ਤਿਆਂ ਦੇ ਅੰਦਰ-ਅੰਦਰ ਬਕਾਇਦਾ ਤਾਰੀਖ਼ਾਂ ਦਾ ਐਲਾਨ ਕਰਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਚੰਡੀਗੜ੍ਹ ਏਅਰਪੋਰਟ ’ਤੇ ਰੋਕਿਆ, NIA ਟੀਮ ਵੱਲੋਂ ਪੁੱਛਗਿੱਛ

ਯਾਦ ਰਹੇ ਕਿ ਇਨ੍ਹਾਂ ਖਾਲੀ ਪਏ ਅਹੁਦਿਆਂ ਸਬੰਧੀ ਪਾਈ ਗਈ ਇਕ ਪਟੀਸ਼ਨ ’ਤੇ ਹਾਈਕੋਰਟ ਵੱਲੋਂ ਫ਼ੈਸਲਾ ਸੁਣਾਇਆ ਗਿਆ ਹੈ। ਪਟੀਸ਼ਨ ’ਚ ਕਿਹਾ ਗਿਆ ਸੀ ਕਿ ਜਿਹੜੇ ਅਹੁਦੇ ਕੁਝ ਕਾਰਨਾਂ ਕਰਕੇ ਜਾਂ ਕਿਸੇ ਚੁਣੇ ਹੋਏ ਨੁਮਾਇੰਦੇ ਦੀ ਮੌਤ ਹੋ ਜਾਣ ਕਾਰਨ ਖਾਲੀ ਹੋਇਆ ਸੀ, ਉਸ ’ਤੇ ਨਵੀਂ ਨਿਯੁਕਤੀ ਨਾ ਹੋਣ ਕਾਰਨ ਉਸ ਪਿੰਡ ਦੇ ਜਾਂ ਮੁਹੱਲੇ ਦੇ ਵਿਕਾਸ ਕਾਰਜ ਰੁਕੇ ਹੋਏ ਹਨ ਅਤੇ ਲੋਕਾਂ ਦੇ ਰੋਜ਼ਾਨਾ ਵਾਲੇ ਕੰਮਾਂ ’ਚ ਵੀ ਖੜੋਤ ਆਈ ਹੋਈ ਹੈ। ਇਨ੍ਹਾਂ ਹੁਕਮਾਂ ਤੋਂ ਬਾਅਦ ਜਿੱਥੇ ਸ਼ਹਿਰਾਂ ਅਤੇ ਪਿੰਡਾਂ ਵਿਚਲੇ ਲੋਕਾਂ ’ਚ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ ਚੋਣ ਕਮਿਸ਼ਨ ਵੱਲੋਂ ਵੀ ਸੂਬੇ ਵਿਚਲੇ ਖਾਲੀ ਅਹੁਦਿਆਂ ਦੀਆਂ ਸੂਚੀਆਂ ਮੰਗਵਾਈਆਂ ਜਾ ਰਹੀਆ ਹਨ। ਮਾਣਯੋਗ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਲੱਗਦਾ ਹੈ ਕਿ ਇਹ ਚੋਣਾਂ ਅਪ੍ਰੈਲ ਦੇ ਪਹਿਲੇ ਜਾਂ ਦੂਜੇ ਹਫ਼ਤੇ ਕਰਵਾਈਆਂ ਜਾ ਸਕਦੀਆ ਹਨ।

ਇਹ ਖ਼ਬਰ ਵੀ ਪੜ੍ਹੋ : ਖ਼ੁਫ਼ੀਆ ਏਜੰਸੀਆਂ ਦੇ ਰਾਡਾਰ ’ਤੇ ਅੰਮ੍ਰਿਤਪਾਲ, ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਦਾ ਵੇਰਵਾ ਹੋ ਰਿਹਾ ਤਿਆਰ


Manoj

Content Editor

Related News