ਚੋਣਾਂ 2022: ਨਾਮਜ਼ਦਗੀ ਸ਼ੁਰੂ ਹੋਣ ਬਾਅਦ ਅੰਮ੍ਰਿਤਸਰ ਜ਼ਿਲ੍ਹੇ ’ਚ 96 ਫ਼ੀਸਦੀ ਲਾਇਸੈਂਸੀ ਹਥਿਆਰ ਜਮ੍ਹਾ

Wednesday, Jan 26, 2022 - 01:28 PM (IST)

ਚੋਣਾਂ 2022: ਨਾਮਜ਼ਦਗੀ ਸ਼ੁਰੂ ਹੋਣ ਬਾਅਦ ਅੰਮ੍ਰਿਤਸਰ ਜ਼ਿਲ੍ਹੇ ’ਚ 96 ਫ਼ੀਸਦੀ ਲਾਇਸੈਂਸੀ ਹਥਿਆਰ ਜਮ੍ਹਾ

ਅੰਮ੍ਰਿਤਸਰ (ਨੀਰਜ) - ਵਿਧਾਨ ਸਭਾ ਚੋਣ 2022 ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 25 ਜਨਵਰੀ ਵਲੋਂ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਗਈ ਹੈ। ਇਸ ਦੇ ਚੱਲਦੇ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦੇ ਮਾਮਲੇ ਵਿਚ ਪੁਲਸ ਨੇ ਪੂਰੀ ਸਖ਼ਤੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਿਟੀ ਪੁਲਸ ਅਤੇ ਦਿਹਾਤੀ ਪੁਲਸ ਵਲੋਂ 96 ਫ਼ੀਸਦੀ ਲਾਇਸੈਂਸੀ ਹਥਿਆਰ ਜਮ੍ਹਾ ਕਰਵਾ ਲਏ ਗਏ ਹਨ। ਜਿਨ੍ਹਾਂ ਲੋਕਾਂ ਨੇ ਹੁਣ ਤੱਕ ਹਥਿਆਰ ਜਮ੍ਹਾਂ ਨਹੀਂ ਕਰਵਾਏ, ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਜਾ ਰਹੀ ਹੈ। ਹਾਲਾਂਕਿ ਇਸ ਸਬੰਧ ਵਿਚ ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਸੁਰੱਖਿਆ ਕਰਮੀਆਂ, ਸਿਕਿਉਰਿਟੀ ਗਾਰਡਸ, ਸਿਕਿਉਰਿਟੀ ਏਜੰਸੀਆਂ ਅਤੇ ਜਿਨ੍ਹਾਂ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਦਿ ਮਿਲੀਆਂ ਹਨ, ਉਨ੍ਹਾਂ ਨੂੰ ਲਾਇਸੈਂਸ ਜਮ੍ਹਾ ਕਰਵਾਉਣ ਤੋਂ ਛੁੱਟ ਦਿੱਤੀ ਗਈ ਹੈ। ਪੁਲਸ ਨੂੰ ਸਾਰੀ ਜਾਂਚ ਕਰਨ ਦੇ ਬਾਅਦ ਇਹ ਛੁੱਟ ਦੇਣ ਨੂੰ ਕਿਹਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਗਣਤੰਤਰ ਦਿਵਸ ’ਤੇ ਬਠਿੰਡਾ ’ਚ ਵੱਡੀ ਵਾਰਦਾਤ : ਬਿਜਲੀ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ

ਅਤਿ ਸੰਵੇਦਨਸ਼ੀਲ ਬੂਥਾਂ ’ਤੇ ਤਿੱਖੀ ਨਜ਼ਰ
ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸਿਟੀ ਪੁਲਸ ਵਲੋਂ ਚੋਣ ਜ਼ਾਬਤਾ ਲੱਗਣ ਨਾਲ ਇਕ ਮਹੀਨਾ ਪਹਿਲਾਂ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਹੁਣ ਤੱਕ ਸਿਟੀ ਵਿਚ 96 ਫ਼ੀਸਦੀ ਲਾਇਸੈਂਸੀ ਹਥਿਆਰ ਜਮ੍ਹਾ ਹੋ ਚੁੱਕੇ ਹਨ। ਸਿਟੀ ਵਿਚ 15452 ਲਾਇਸੈਂਸੀ ਹਥਿਆਰ ਹਨ।

ਇਕ ਹਫ਼ਤੇ ’ਚ 75 ਤੋਂ 96 ਫ਼ੀਸਦੀ ਪੁੱਜਾ ਅੰਕੜਾ
ਐੱਸ. ਐੱਸ. ਪੀ. ਰਾਕੇਸ਼ ਕੌਸ਼ਲ ਦਾ ਤਬਾਦਲਾ ਕੀਤੇ ਜਾਣ ਤੋਂ ਬਾਅਦ ਦਿਹਾਤੀ ਪੁਲਸ ਵਿਚ ਹਥਿਆਰ ਜਮ੍ਹਾ ਕਰਵਾਉਣ ਦਾ ਕੰਮ ਕੁਝ ਢਿੱਲਾ ਪੈ ਗਿਆ ਸੀ ਪਰ ਨਵੇਂ ਐੱਸ. ਐੱਸ. ਪੀ. ਦੀਪਕ ਹਿਲੌਰੀ ਦੀ ਨਿਯੁਕਤੀ ਦੇ ਬਾਅਦ ਇਕ ਹਫ਼ਤੇ ਦੇ ਅੰਦਰ ਹਥਿਆਰ ਜਮ੍ਹਾ ਕਰਵਾਉਣ ਦਾ ਅੰਕੜਾ 75 ਫ਼ੀਸਦੀ ਤੋਂ ਵੱਧ ਕੇ 96 ਫ਼ੀਸਦੀ ਤੱਕ ਪਹੁੰਚ ਗਿਆ ਹੈ। ਨਵ-ਨਿਯੁਕਤ ਐੱਸ. ਐੱਸ. ਪੀ. ਦਿਹਾਤੀ ਦੀਪਕ ਹਿਲੌਰੀ ਨੇ ਦੱਸਿਆ ਕਿ ਦਿਹਾਤ ਵਿਚ 26242 ਲਾਇਸੈਂਸੀ ਹਥਿਆਰ ਸਨ, ਜਿਸ ’ਚੋਂ 96 ਫ਼ੀਸਦੀ ਹਥਿਆਰ ਜਮ੍ਹਾ ਹੋ ਚੁੱਕੇ ਹਨ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਿਓ ਨੇ ਪੁੱਤਰਾਂ ਨਾਲ ਮਿਲ ਕੀਤਾ ਧੀ ਦਾ ਕਤਲ, ਫਿਰ ਟੋਏ ’ਚ ਦੱਬੀ ਲਾਸ਼

ਮਜੀਠਾ, ਅਜਨਾਲਾ, ਅਟਾਰੀ ਅਤੇ ਬਾਬਾ ਬਕਾਲਾ ਸਭ ਤੋਂ ਸੰਵੇਦਨਸ਼ੀਲ
ਨਾਮਜ਼ਦਗੀ, ਚੋਣ ਪ੍ਰਚਾਰ ਅਤੇ ਮਤਦਾਨ ਦੀ ਚੋਣ ਪ੍ਰਚਾਰ ਦੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥ ਦਿਹਾਤੀ ਇਲਾਕੇ ਵਿਚ ਆਉਂਦੇ ਹਨ। ਮੁੱਖ ਤੌਰ ਤੋਂ ਮਜੀਠਾ, ਅਜਨਾਲਾ, ਅਟਾਰੀ ਅਤੇ ਬਾਬਾ ਬਕਾਲਾ ਦੇ ਇਲਾਕਿਆਂ ਪਿਛਲੇ ਵਿਧਾਨ ਸਭਾ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਸੱਤਾਧਾਰੀ ਪਾਰਟੀ ਅਤੇ ਹੋਰ ਰਾਜਨੀਤਕ ਦਲਾਂ ਵਲੋਂ ਇਕ ਦੂਜੇ ਨੂੰ ਹਰਾਉਣ ਲਈ ਹਰ ਤਰ੍ਹਾਂ ਦੇ ਪੈਂਤਰੇ ਵਰਤੇ ਜਾ ਰਹੇ ਹਨ। ਅਜਿਹੇ ਵਿਚ ਦਿਹਾਤੀ ਇਲਾਕਿਆਂ ਵਿਚ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ, ਜਿਨ੍ਹਾਂ ਨੇ ਹੁਣ ਤੱਕ ਹਥਿਆਰ ਜਮਾਂ ਨਹੀਂ ਕਰਵਾਏ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਪਤੰਗ ਲੁੱਟਦੇ ਸਮੇਂ ਟਰਾਂਸਫਾਰਮਰ ਦੀ ਲਪੇਟ 'ਚ ਆਇਆ 14 ਸਾਲਾ ਬੱਚਾ, ਤੜਫ਼-ਤੜਫ਼ ਨਿਕਲੀ ਜਾਨ

ਗੈਂਗਸਟਰਾਂ ਕੋਲ ਅਜੇ ਵੀ ਹਥਿਆਰ
ਜ਼ਿਲ੍ਹਾ ਪੁਲਸ ਅਤੇ ਸਿਟੀ ਪੁਲਸ ਦੀ ਗੱਲ ਕਰੀਏ ਤਾਂ ਪਿਛਲੇ ਇਕ ਹਫ਼ਤੇ ਦੌਰਾਨ ਜਿਸ ਤਰ੍ਹਾਂ ਨਾਲ ਗੈਂਗਸਟਰਾਂ ਅਤੇ ਉਨ੍ਹਾਂ ਦੇ ਗੁਰਗਿਆਂ ਵਿਚਕਾਰ ਗੈਂਗਵਾਰ ਦੇ ਮਾਮਲੇ ਸਾਹਮਣੇ ਆਏ ਹਨ। ਉਹ ਸਾਬਤ ਕਰਦਾ ਹੈ ਕਿ ਆਮ ਜਨਤਾ ਤੋਂ ਤਾਂ ਚੋਣ ਕਮਿਸ਼ਨ ਦੀ ਆੜ ਵਿਚ ਹਥਿਆਰ ਜਮ੍ਹਾ ਕਰਵਾ ਲਏ ਗਏ ਹਨ ਪਰ ਗੈਂਗਸਟਰਾਂ ਹੁਣ ਹਥਿਆਰਾਂ ਨਾਲ ਲੈਸ ਹਨ। ਇਸ ਵਿਚ ਵੀ ਸ਼ੱਕ ਨਹੀਂ ਕਿ ਕੁਝ ਨੇਤਾ ਇਸ ਗੈਂਗਸਟਰਾਂ ਦਾ ਸਹਾਰਾ ਲੈਂਦੇ ਹਨ ਅਤੇ ਵੋਟਰਾਂ ਨੂੰ ਡਰਾਉਣ ਧਮਕਾਉਣ ਤੋਂ ਲੈ ਕੇ ਬੂਥ ਕੈਪਚਰਿੰਗ ਤੱਕ ਦਾ ਸਾਰਾ ਕੰਮ ਸੰਭਾਲਦੇ ਹਨ।

ਪੜ੍ਹੋ ਇਹ ਵੀ ਖ਼ਬਰ - ਬੇਅਦਬੀ ਦੇ ਮੁੱਦੇ 'ਤੇ ਸਿਆਸਤ ਕਰਨ ਵਾਲਿਆਂ ਨੂੰ ਭੁਗਤਣੇ ਪੈਣਗੇ ਗੰਭੀਰ ਨਤੀਜੇ: ਸੁਖਬੀਰ ਬਾਦਲ (ਵੀਡੀਓ)

ਪਾਕਿ ਏਜੰਸੀਆਂ ਵੀ ਵੱਡੀ ਵਾਰਦਾਤ ਕਰਨ ਦੀ ਫਿਰਾਕ ’ਚ
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਾਡਾ ਦੁਸ਼ਮਣ ਦੇਸ਼ ਪਾਕਿ ਕਿਸੇ ਤੋਂ ਪਿੱਛੇ ਨਹੀਂ ਹੈ ਅਤੇ ਪਾਕਿਸਤਾਨੀ ਏਜੰਸੀਆਂ ਚੋਣਾਂ ਦੌਰਾਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਹਾਲ ਵਿਚ ਬੀ.ਐੱਸ.ਐੱਸ. ਵਲੋਂ ਇਕ ਡਰੋਨ ਫੜਿਆ ਜਾ ਚੁੱਕਿਆ ਹੈ। ਪਿਛਲੇ 15 ਦਿਨਾਂ ਅੰਦਰ 25 ਕਿੱਲੋ ਹੈਰੋਇਨ, ਢਾਈ ਕਿੱਲੋ ਆਰ.ਡੀ. ਐਕਸ ਅਤੇ ਹਥਿਆਰ ਬੀ.ਐੱਸ. ਐੱਫ. ਵਲੋਂ ਜ਼ਬਤ ਕੀਤੇ ਜਾ ਚੁੱਕੇ ਹਨ।

ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅੰਮ੍ਰਿਤਸਰ ਅਨੁਸਾਰ ਚੋਣਾਂ ਨੂੰ ਸ਼ਾਂਤੀਪੂਰਵਕ ਸੰਪੰਨ ਕਰਵਾਉਣ ਲਈ ਜ਼ਿਲ੍ਹਾ ਪੁਲਸ ਨੂੰ ਗੈਂਗਸਟਰਾਂ, ਹਿਸਟਰੀਸ਼ੀਟਰਾਂ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਲਾਖਾਂ ਪਿੱਛੇ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕੈਦੀਆਂ ਦੀ ਪੈਰੋਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ 10 ਨੰਬਰੀ ਦਾ ਕਲੰਧਰਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੜ੍ਹੋ ਇਹ ਵੀ ਖ਼ਬਰ - ਰਾਘਵ ਚੱਢਾ ਨੇ ਨਵਜੋਤ ਸਿੱਧੂ ’ਤੇ ਕੱਸਿਆ ਤੰਜ, ਕਿਹਾ-ਪੰਜਾਬ ਦੀ ਸਿਆਸਤ ਦੇ ਸਭ ਤੋਂ ਵੱਡੇ ਡਰਾਮੇਬਾਜ਼


author

rajwinder kaur

Content Editor

Related News