ਪੰਜਾਬ 'ਚ ਜਲਦ ਹੋਣਗੀਆਂ ਚੋਣਾਂ! ਇਕ ਵਾਰ ਫਿਰ ਭਖੇਗੀ ਸਿਆਸਤ

Monday, Jul 15, 2024 - 03:22 PM (IST)

ਪੰਜਾਬ 'ਚ ਜਲਦ ਹੋਣਗੀਆਂ ਚੋਣਾਂ! ਇਕ ਵਾਰ ਫਿਰ ਭਖੇਗੀ ਸਿਆਸਤ

ਲੁਧਿਆਣਾ (ਹਿਤੇਸ਼)– ਜਲੰਧਰ ਵੈਸਟ ਸੀਟ ’ਤੇ ਆਮ ਆਦਮੀ ਪਾਰਟੀ ਦੀ ਜਿੱਤ ਦੇ ਬਾਅਦ ਨਗਰ ਨਿਗਮ ਚੋਣਾਂ ਦੀ ਸੁਗਬਗਾਹਟ ਤੇਜ਼ ਹੋ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਵਿਚ ਨਗਰ ਨਿਗਮ ਦੇ ਮੇਅਰ ਦਾ ਕਾਰਜਕਾਲ ਪਿਛਲੇ ਸਾਲ ਜਨਵਰੀ ਤੋਂ ਲੈ ਕੇ ਅਪ੍ਰੈਲ ਦੇ ਵਿਚਕਾਰ ਪੂਰਾ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਵੈਸਟ ਸੀਟ ’ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਹਾਰ ਗਿਆ ਸੁਖਬੀਰ ਬਾਦਲ ਦਾ ਸਮਰਥਿਤ ਉਮੀਦਵਾਰ

ਜਿਥੋਂ ਤੱਕ ਨਿਯਮਾਂ ਦਾ ਸਵਾਲ ਹੈ ਨਗਰ ਨਿਗਮ ਦੇ ਜਨਰਲ ਹਾਊਸ ਦਾ ਕਾਰਜਕਾਲ ਪੂਰਾ ਹੋਣ ਦੇ 6 ਮਹੀਨੇ ਦੇ ਅੰਦਰ ਨਵੇਂ ਸਿਰੇ ਤੋਂ ਚੋਣ ਕਰਵਾਉਣਾ ਲਾਜਮੀ ਹੈ ਪਰ ਹੁਣ ਤੱਕ ਉਕਤ ਨਗਰ ਨਿਗਮਾਂ ਵਿਚ ਚੋਣ ਕਰਵਾਉਣ ਦੇ ਲਈ ਕੋਈ ਸ਼ੈਡਿਊਲ ਜਾਰੀ ਨਹੀਂ ਕੀਤਾ ਗਿਆ ਹੈ। ਜਿਸਦੇ ਲਈ ਪਹਿਲਾ ਲੋਕਸਭਾ ਚੋਣ ਦੀ ਵਜ੍ਹਾ ਨਾਲ ਦੇਰੀ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਫਿਰ ਜਲੰਧਰ ਵੈਸਟ ਸੀਟ ’ਤੇ ਉਪ ਚੋਣ ਦੀ ਘੋਸ਼ਣਾ ਕੀਤੀ ਗਈ। ਹੁਣ ਇਹ ਸੀਟ ਆਮ ਆਦਮੀ ਪਾਰਟੀ ਜਿੱਤ ਗਈ ਹੈ ਤਾਂ ਸਿਆਸੀ ਗਲਿਆਰਿਆਂ ਵਿਚ ਚਰਚਾ ਸ਼ੁਰੂ ਹੋ ਗਈ ਹੈ ਕਿ ਆਪਣੇ ਹੱਕ ਵਿਚ ਬਣੇ ਇਸ ਮਾਹੌਲ ਨੂੰ ਭੁਨਾਉਣ ਦੇ ਲਈ ਜਲਦ ਨਗਰ ਨਿਗਮ ਚੋਣ ਕਰਵਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਮਾਸੂਮ ਬੱਚੀਆਂ ਨਾਲ ਕੀਤਾ ਸ਼ਰਮਨਾਕ ਕਾਰਾ! ਹੈਰਾਨ ਕਰੇਗਾ ਪੂਰਾ ਮਾਮਲਾ

ਦੇਰੀ ਦੇ ਲਈ ਇਹ ਕਹਿ ਦਿੱਤਾ ਜਾ ਰਿਹਾ ਹੈ ਹਵਾਲਾ

ਨਗਰ ਨਿਗਮ ਚੋਣ ਵਿਚ ਹੋ ਰਹੀ ਦੇਰੀ ਦੇ ਲਈ ਪਹਿਲਾ ਨਵੇਂ ਸਿਰੇ ਤੋਂ ਵਾਰਡਬੰਦੀ ਨਾ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਸੀ ਜੋ ਪਰਕਿਰਿਆ ਫਾਈਨਲ ਹੋਣ ਵਿਚ ਕਾਫੀ ਦੇਰ ਲੱਗ ਗਈ ਜਦ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਹੋ ਗਈ ਤਾਂ ਕੋਰਟ ਵਿਚ ਕੇਸ ਪੈਡਿੰਗ ਹੋਣ ਦੀ ਵਜਾ ਨਾਲ ਨਗਰ ਨਿਗਮ ਚੋਣ ਲਟਕ ਗਈਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News