ਪੰਜਾਬ ’ਚ ਸਮੇਂ ਤੋਂ ਪਹਿਲਾਂ ਹੋਣਗੀਆਂ ''ਚੋਣਾਂ''! ਚਰਚਾ ਹਰ ਜ਼ੁਬਾਨ ’ਤੇ
Thursday, Mar 18, 2021 - 09:37 AM (IST)
ਲੁਧਿਆਣਾ (ਜ.ਬ.) : ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਭਾਵੇਂ 4 ਸਾਲ ਪੂਰੇ ਕਰ ਕੇ ਪੰਜਵੇਂ ਵਰ੍ਹੇ ’ਚ ਪੈਰ ਰੱਖ ਚੁੱਕੀ ਹੈ ਪਰ ਸਿਆਸੀ ਤੇ ਪ੍ਰਸ਼ਾਸਕੀ ਹਲਕਿਆਂ ’ਚ ਇਹ ਖ਼ਬਰ ਬੜੀ ਤੇਜ਼ੀ ਨਾਲ ਉੱਡੀ ਹੋਈ ਹੈ ਕਿ ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਵੱਡਾ ਫ਼ੈਸਲਾ ਲੈ ਸਕਦੇ ਹਨ। ਇਸ ਲਈ ਸਰਕਾਰ ਹੁਣ ਸਾਰੀ ਸਥਿਤੀ ’ਤੇ ਨਜ਼ਰ ਮਾਰ ਰਹੀ ਹੈ ਅਤੇ ਪੰਜਾਬ ਦੇ ਤਾਜ਼ੇ ਹਾਲਾਤ ਨੂੰ ਸਹੀ ਮੰਨ ਦੇ ਚੱਲ ਰਹੀ ਹੈ।
ਇਹ ਵੀ ਪੜ੍ਹੋ : ਗਰਮਜੋਸ਼ੀ ਵਾਲੀ ਮੁਲਾਕਾਤ 'ਚ 'ਕੈਪਟਨ' ਨੇ 'ਸਿੱਧੂ' ਨੂੰ ਪਾਈ ਗਲਵੱਕੜੀ, ਖ਼ਤਮ ਹੋਈ ਕੋਲਡ ਵਾਰ
ਭਰੋਸੇਯੋਗ ਸੂਤਰਾਂ ਨੇ ਇਹ ਵੀ ਦੱਸਿਆ ਕਿ ਦਿੱਲੀ ਬੈਠੀ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਦੀ ਭਿਣਕ ਪੈ ਸਕਦੀ ਹੈ, ਜਿਸ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਪੰਜਾਬ ਮੰਗਦਾ ਜਵਾਬ’ ਤਹਿਤ ਰੈਲੀਆਂ ਅਤੇ ਜੱਥੇਬੰਦੀਆਂ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਪੀੜਤ 'ਸੁਖਬੀਰ ਬਾਦਲ' ਨੂੰ ਦਿੱਲੀ ਦੇ ਹਸਪਤਾਲ 'ਚ ਕੀਤਾ ਗਿਆ ਤਬਦੀਲ
ਜਦੋਂ ਕਿ ‘ਆਪ’ ਨੇ 21 ਮਾਰਚ ਨੂੰ ਬਾਘਾਪੁਰਾਣਾ ’ਚ ਵੱਡੀ ਰੈਲੀ ਰੱਖੀ ਹੈ। ਇਸ ਦੇ ਨਾਲ ਹੀ ਕਾਂਗਰਸ ਅੰਦਰਖਾਤੇ ਪਹਿਲਾਂ ਹੀ ਤਿਆਰ ਦੱਸੀ ਜਾ ਰਹੀ ਹੈ।
ਨੋਟ : ਪੰਜਾਬ 'ਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ