ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਨਵਾਂਗਰਾਓਂ 'ਚ ਵਾਰਦਾਤ, ਆਜ਼ਾਦ ਉਮੀਦਵਾਰ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼

02/08/2021 9:35:53 AM

ਨਵਾਂਗਰਾਓਂ (ਮੁਨੀਸ਼) : ਪੰਜਾਬ 'ਚ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਨਵਾਂਗਰਾਓਂ 'ਚ ਉਸ ਵੇਲੇ ਵਾਰਦਾਤ ਵਾਪਰੀ, ਜਦੋਂ ਇਕ ਆਜ਼ਾਦ ਉਮੀਦਵਾਰ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਆਜ਼ਾਦ ਉਮੀਦਵਾਰ ਕੁਲਦੀਪ ਸਿੰਘ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਨੇ ਨਵਾਂਗਰਾਓਂ ਥਾਣੇ 'ਚ ਸ਼ਿਕਾਇਤ ਦਿੱਤੀ ਸੀ ਕਿ 5 ਫਰਵਰੀ ਦੀ ਰਾਤ ਨੂੰ ਇਕ ਜਿਪਸੀ ਉਨ੍ਹਾਂ ਦੇ ਘਰ ’ਚ ਦਾਖ਼ਲ ਹੋਈ, ਜਿਸ ’ਤੇ ਅਕਾਲੀ ਦਲ ਦੇ ਸਟਿੱਕਰ ਲੱਗੇ ਹੋਏ ਸਨ।

ਇਹ ਵੀ ਪੜ੍ਹੋ : ਜਲੰਧਰ ਦੇ PAP ਕੈਂਪਸ 'ਚ ਚੱਲੀ ਗੋਲੀ, 9 ਬਟਾਲੀਅਨ ਦੇ ਸੀਨੀਅਰ ਕਾਂਸਟੇਬਲ ਦੀ ਮੌਤ

ਗੱਡੀ 'ਚ ਰਣਜੀਤ ਸਿੰਘ, ਉਨ੍ਹਾਂ ਦਾ ਪੁੱਤਰ ਰਾਜਵੀਰ ਸਿੰਘ ਅਤੇ ਇਕ ਜਨਾਨੀ ਬੈਠੀ ਹੋਈ ਸੀ। ਇਸ ਦੌਰਾਨ ਗੱਡੀ ਉਨ੍ਹਾਂ ’ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਨੇ ਰੌਲਾ ਪਾਇਆ ਤਾਂ ਇਕ ਵਾਰ ਮੁੜ ਉਨ੍ਹਾਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ : 'ਕਿਸਾਨੀ ਅੰਦੋਲਨ' ਨੂੰ ਲੈ ਕੇ ਚਿੰਤਾ 'ਚ ਪੰਜਾਬ ਸਰਕਾਰ, ਹੱਲ ਕੱਢਣ ਲਈ ਤੇਜ਼ ਕੀਤੀਆਂ ਕੋਸ਼ਿਸ਼ਾਂ

ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਐੱਸ. ਐੱਚ. ਓ. ਕੈਲਾਸ਼ ਬਹਾਦੁਰ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਰਣਜੀਤ ਸਿੰਘ, ਉਨ੍ਹਾਂ ਦੇ ਬੇਟੇ ਰਾਜਵੀਰ ਸਿੰਘ ਅਤੇ ਇਕ ਅਣਪਛਾਤੀ ਜਨਾਨੀ ਖ਼ਿਲਾਫ਼ 307 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ : ਪੰਜਾਬ 'ਚ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਇਕ-ਦੂਜੇ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਦਿਓ ਆਪਣੀ ਰਾਏ


Babita

Content Editor

Related News