ਧੂਰੀ ਹਲਕੇ ’ਚ ਹੋਵੇਗਾ ਇਸ ਵਾਰ ਸਖ਼ਤ ਮੁਕਾਬਲਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

Saturday, Feb 19, 2022 - 01:20 PM (IST)

ਧੂਰੀ (ਵੈੱਬ ਡੈਸਕ) : ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਧੂਰੀ 107ਵਾਂ ਹਲਕਾ ਹੈ। ਇਹ ਜਨਰਲ ਵਿਧਾਨ ਸਭਾ ਹਲਕਾ ਹੈ। ਇਥੇ ਹੋਈਆਂ ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ’ਚੋਂ ਕਾਂਗਰਸ ਨੇ 2, ਆਜ਼ਾਦ ਉਮੀਦਵਾਰ ਨੇ 2 ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਇਕ ਵਾਰ ਚੋਣ ਜਿੱਤੀ। ਇਸ ਵਾਰ ਇਥੇ  ਲੋਕਾਂ ਦੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੋਂ ਜ਼ਿਆਦਾ ਨਜ਼ਰ ਰਹੇਗੀ ਕਿਉਂਕਿ ਇਥੋਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਚੋਣ ਮੈਦਾਨ ’ਚ ਹਨ ਤੇ ਉਨ੍ਹਾਂ ਦਾ ਮੁਕਾਬਲਾ ਮੌਜੂਦਾ ਵਿਧਾਇਕ ਦਲਵੀਰ ਸਿੰਘ ਗੋਲਡੀ ਨਾਲ ਹੈ। ਇਸ ਤੋਂ ਇਲਾਵਾ ਭਾਜਪਾ, ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ।

1997
1997 ਵਿੱਚ ਧੂਰੀ ਵਿਧਾਨ ਸਭਾ ਸੀਟ ’ਤੇ ਆਜ਼ਾਦ ਉਮੀਦਵਾਰ ਧਨਵੰਤ ਸਿੰਘ ਜੇਤੂ ਰਹੇ। ਉਨ੍ਹਾਂ ਨੇ 28988 ਵੋਟਾਂ ਪ੍ਰਾਪਤ ਕੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸਿੰਘ ਨੂੰ 25297 ਵੋਟਾਂ ਮਿਲੀਆਂ। ਧਨਵੰਤ ਸਿੰਘ ਨੇ ਸੁਰਿੰਦਰ ਸਿੰਘ ਤੋਂ 3691 ਵਾਧੂ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

2002
ਧੂਰੀ ਵਿਧਾਨ ਸਭਾ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗਗਨਜੀਤ ਸਿੰਘ ਜੇਤੂ ਰਹੇ। ਉਨ੍ਹਾਂ ਨੇ 25538 ਵੋਟਾਂ ਪ੍ਰਾਪਤ ਕੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਇਕਬਾਲ ਸਿੰਘ ਨੂੰ 23979 ਵੋਟਾਂ ਮਿਲੀਆਂ। ਗਗਨਜੀਤ ਸਿੰਘ ਨੇ ਇਕਬਾਲ ਸਿੰਘ ਨੂੰ 1559 ਵੋਟਾਂ ਨਾਲ ਹਰਾਇਆ ਸੀ।

2007
ਧੂਰੀ ਵਿਧਾਨ ਸਭਾ ਸੀਟ ’ਤੇ ਆਜ਼ਾਦ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਜੇਤੂ ਰਹੇ। ਉਨ੍ਹਾਂ ਨੇ 36469 ਵੋਟਾਂ ਪ੍ਰਾਪਤ ਕੀਤੀਆਂ ਤੇ ਕਾਂਗਰਸੀ ਉਮੀਦਵਾਰ ਮਾਈ ਰੂਪ ਕੌਰ ਨੂੰ 33290 ਵੋਟਾਂ ਮਿਲੀਆਂ। ਇਕਬਾਲ ਸਿੰਘ ਝੂੰਦਾਂ ਨੇ ਮਾਈ ਰੂਪ ਕੌਰ ਤੋਂ 3179 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

2012
ਕਾਂਗਰਸ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ। ਅਰਵਿੰਦ ਖੰਨਾ ਨੇ 51536 ਵੋਟਾਂ ਹਾਸਲ ਕੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਨੂੰ 39063 ਵੋਟਾਂ ਮਿਲੀਆਂ। ਇਸ ਤਰ੍ਹਾਂ ਅਰਵਿੰਦ ਖੰਨਾ ਨੇ ਗੋਬਿੰਦ ਸਿੰਘ ਨੂੰ 12473 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

2017
2017 ’ਚ ਵਿਧਾਨ ਸਭਾ ਚੋਣਾਂ ’ਚ ਧੂਰੀ ਤੋਂ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੇ 49347 ਵੋਟਾਂ ਹਾਸਲ ਕਰਕੇ ਚੋਣ ਜਿੱਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੱਸੀ ਸੇਖੋਂ ਨੂੰ 46536 ਵੋਟਾਂ ਪਈਆਂ ਸਨ। ਇਸ ਤਰ੍ਹਾਂ ਗੋਲਡੀ ਨੇ ਸੇਖੋਂ ਨੂੰ 2811 ਵੋਟਾਂ ਨਾਲ ਹਰਾਇਆ ਸੀ।ਅਕਾਲੀ ਦਲ ਦੇ ਉਮੀਦਵਾਰ ਹਰੀ ਸਿੰਘ 28611 ਵੋਟਾਂ ਲੈ ਕੇ ਤੀਸਰੇ ਨੰਬਰ 'ਤੇ ਰਹੇ ਸਨ।

PunjabKesari
 
2022 ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਕਾਸ਼ ਚੰਦ ਗਰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਾਂਗਰਸ ਵੱਲੋਂ ਦਲਵੀਰ ਸਿੰਘ ਗੋਲਡੀ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਹਲਕੇ ਤੋਂ ਚੋਣ ਲੜ ਰਹੇ ਹਨ। ਸੰਯੁਕਤ ਸਮਾਜ ਮੋਰਚਾ ਵੱਲੋਂ ਸਰਬਜੀਤ ਸਿੰਘ ਅਲਾਲ ਅਤੇ ਭਾਜਪਾ ਵੱਲੋਂ ਰਣਦੀਪ ਸਿੰਘ ਦਿਓਲ ਚੋਣ ਮੈਦਾਨ ’ਚ ਹਨ।

2022 ਵਿਧਾਨ ਸਭਾ ਚੋਣਾਂ ਸਮੇਂ ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 165053 ਹੈ, ਜਿਨ੍ਹਾਂ 'ਚ 78115 ਪੁਰਸ਼, 86930 ਔਰਤਾਂ ਅਤੇ 8 ਥਰਡ ਜੈਂਡਰ ਹਨ।


rajwinder kaur

Content Editor

Related News