ਚਾਰ ਸੂਬਿਆਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ''ਚ ਹੋਣ ਵਾਲੀਆਂ ਚੋਣਾਂ ''ਚ ਪੰਜਾਬ ਦੇ 38 ਅਫਸਰਾਂ ਦੀਆਂ ਲੱਗੀਆਂ ਡਿਊਟੀਆਂ

02/27/2021 5:36:54 PM

ਚੰਡੀਗੜ੍ਹ : ਭਾਰਤ ਚੋਣ ਕਮਿਸ਼ਨ ਨੇ ਅੱਜ ਇਕ ਪੱਤਰ ਜਾਰੀ ਕਰਕੇ ਪੰਜਾਬ ਦੇ 38 ਆਈ.ਏ.ਐੱਸ. ਅਤੇ 16 ਆਈ.ਪੀ.ਐੱਸ. ਅਧਿਕਾਰੀਆਂ ਨੂੰ ਚਾਰ ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ (ਅਸਾਮ, ਕੇਰਲਾ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਪੁੱਡੂਚੇਰੀ) ’ਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਆਬਜ਼ਰਵਰ ਨਿਯੁਕਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ) ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਨਿਯੁਕਤ ਕੀਤੇ ਗਏ ਆਬਜ਼ਰਵਰਾਂ ਨੂੰ ਈ.ਸੀ.ਆਈ. ਵੱਲੋਂ 3 ਮਾਰਚ, 2021 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਡਿਊਟੀ ਦੌਰਾਨ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਦੱਸਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਵਿਜੇ ਕੁਮਾਰ ਜੰਜੂਆ, ਅਨੁਰਾਗ ਅਗਰਵਾਲ, ਰਾਜੀ. ਪੀ. ਸ੍ਰੀਵਾਸਤਵਾ, ਸਰਵਜੀਤ ਸਿੰਘ, ਅਨੁਰਾਗ ਵਰਮਾ, ਕੇ. ਸਿਵਾ ਪ੍ਰਸਾਦ, ਧਰੇਂਦਰ ਕੁਮਾਰ ਤਿਵਾੜੀ, ਹੁਸਨ ਲਾਲ, ਸੀਮਾ ਜੈਨ, ਰਾਜ ਕਮਲ ਚੌਧਰੀ, ਵਰਿੰਦਰ ਕੁਮਾਰ ਮੀਨਾ, ਵਿਕਾਸ ਗਰਗ, ਅਜੋਏ ਸ਼ਰਮਾ, ਨੀਲਕੰਠ ਐਸ ਅਵਹਦ, ਕੁਮਾਰ ਰਾਹੁਲ, ਰਾਹੁਲ ਤਿਵਾੜੀ, ਡਾ. ਵਿਜੈ ਨਾਮਦੇਵ ਰਾਓ ਜੈਦ, ਰਜਤ ਅਗਰਵਾਲ, ਮਨਵੇਸ਼ ਸਿੰਘ ਸਿੱਧੂ, ਤਨੂ ਕਸ਼ਯਪ, ਦਲਜੀਤ ਸਿੰਘ ਮਾਂਗਟ, ਸਿਬੀਨ ਚੱਕਦਅਹ, ਪ੍ਰਦੀਪ ਕੁਮਾਰ ਅਗਰਵਾਲ, ਰਵੀ ਭਗਤ, ਮਨਜੀਤ ਸਿੰਘ ਬਰਾੜ, ਕੰਵਲ ਪ੍ਰੀਤ ਬਰਾੜ, ਮੁਹੰਮਦ ਤੈਯਬ, ਭੁਪਿੰਦਰ ਸਿੰਘ, ਪਰਵੀਨ ਕੁਮਾਰ ਥਿੰਦ, ਅਮਿਤ ਕੁਮਾਰ, ਪੁਨੀਤ ਗੋਇਲ, ਮੁਹੰਮਦ ਇਸ਼ਫਾਕ, ਭੁਪਿੰਦਰ ਪਾਲ ਸਿੰਘ, ਕੁਮਾਰ ਸੌਰਭ ਰਾਜ, ਬੀ. ਸ੍ਰੀਨਿਵਾਸਨ, ਭੁਪਿੰਦਰ ਸਿੰਘ 99, ਕੇਸਵ ਹਿੰਗੋਨੀਆ ਅਤੇ ਵਿਨੀਤ ਕੁਮਾਰ ਉਨ੍ਹਾਂ ਆਈ. ਏ. ਐੱਸ. ਅਧਿਕਾਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਡਾ. ਰਾਜੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਜਿੰਦਰ ਕੁਮਾਰ ਉੱਪਲ, ਕੁਲਦੀਪ ਸਿੰਘ, ਅਨੀਤਾ ਪੁੰਜ, ਬੀ. ਚੰਦਰ ਸ਼ੇਖਰ, ਅਮਰਦੀਪ ਸਿੰਘ ਰਾਏ, ਰਾਮ ਸਿੰਘ, ਜੀ. ਨਾਗੇਸ਼ਵਰ ਰਾਓ, ਗੌਤਮ ਚੀਮਾ, ਐੱਮ.ਐੱਫ. ਫਾਰੂਕੀ, ਵਿਭੂ ਰਾਜ, ਲਕਸ਼ਮੀ ਕਾਂਤ ਯਾਦਵ, ਅਰੁਣ ਪਾਲ ਸਿੰਘ, ਸ਼ਿਵੈ ਕੁਮਾਰ ਵਰਮਾ ਅਤੇ ਬਾਬੂ ਲਾਲ ਮੀਨਾ ਉਨ੍ਹਾਂ ਆਈ. ਪੀ. ਐੱਸ ਅਧਿਕਾਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਪੁਲਸ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।


Gurminder Singh

Content Editor

Related News