ਚੋਣ ਕਮਿਸ਼ਨ ਦਾਗ਼ੀ ਅਫ਼ਸਰਾਂ ਨੂੰ ਚੋਣ ਪ੍ਰਕਿਰਿਆ ਤੋਂ ਦੂਰ ਰੱਖੇ : ਜਾਖੜ

Tuesday, Nov 24, 2026 - 05:13 AM (IST)

ਚੋਣ ਕਮਿਸ਼ਨ ਦਾਗ਼ੀ ਅਫ਼ਸਰਾਂ ਨੂੰ ਚੋਣ ਪ੍ਰਕਿਰਿਆ ਤੋਂ ਦੂਰ ਰੱਖੇ : ਜਾਖੜ

ਚੰਡੀਗੜ੍ਹ (ਅੰਕੁਰ) : ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਜਿੰਨ੍ਹਾਂ ਅਫ਼ਸਰਾਂ ਨੂੰ ਈ. ਡੀ. ਵੱਲੋਂ ਭ੍ਰਿਸ਼ਟਾਚਾਰ ਨਾਲ ਜੁੜੇ ਕੇਸਾਂ ’ਚ ਤਲਬ ਕੀਤਾ ਗਿਆ ਹੈ, ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੀ ਪ੍ਰਕ੍ਰਿਆ ਤੋਂ ਲਾਂਭੇ ਕੀਤਾ ਜਾਵੇ। ਜਾਖੜ ਨੇ ਕਿਹਾ ਕਿ ਅਜਿਹੇ ਅਫ਼ਸਰਾਂ ਨੂੰ ਤੁਰੰਤ ਪਬਲਿੰਗ ਡੀਲਿੰਗ ਵਾਲੀਆਂ ਪੋਸਟਿੰਗਾਂ ਤੋਂ ਵੀ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕੇਂਦਰੀ ਏਂਜਸੀਆਂ ਨੂੰ ਅਜਿਹੇ ਲੋਕਾਂ ਦੀ ਨਸ਼ਾ ਮਾਫੀਆਂ ਨਾਲ ਸਬੰਧਾਂ ਦੀ ਜਾਂਚ ਦੀ ਮੰਗ ਵੀ ਕੀਤੀ ਹੈ।

ਇਹ ਵੀ ਪੜ੍ਹੋ : ਬੇਖੌਫ਼ ਨਸ਼ਾ ਤਸਕਰ, 3 ਦਿਨਾਂ 'ਚ 2 ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ

ਉਨ੍ਹਾਂ ਇਸ ਸਬੰਧੀ ਸਾਂਝੇ ਕੀਤੇ ਸੋਸ਼ਲ ਮੀਡੀਆ ਸੁਨੇਹੇ ’ਚ ਲਿਖਿਆ ਕਿ ਈ.ਡੀ. ਵੱਲੋਂ ਪੰਜਾਬ ਦੇ ਵੱਡੇ ਅਫ਼ਸਰਾਂ ਨੂੰ ਸੱਦੇ ਤੋਂ ਬਾਅਦ ਇਹ ਭੇਦ ਉਜਾਗਰ ਹੋ ਗਿਆ ਹੈ ਕਿ ਮਾਨ ਸਰਕਾਰ ਦੇ ਰਾਜ ’ਚ ਕੀ ਚੱਲ ਰਿਹਾ ਹੈ ਤੇ ਸਿਸਟਮ ਕਿਸ ਕਦਰ ਭ੍ਰਿਸ਼ਟ ਕੀਤਾ ਜਾ ਚੁੱਕਾ ਹੈ। ਕੇਂਦਰੀ ਏਂਜਸੀ ਨੂੰ ਅਜਿਹੇ ਅਫ਼ਸਰਾਂ ਦੇ ਨਸ਼ੇ ਨਾਲ ਸਬੰਧਾਂ ਦੀ ਵੀ ਜਾਂਚ ਕਰਨੀ ਚਾਹੀਦੀ ਹੈ, ਕਿਉਂਕਿ ਭ੍ਰਿਸ਼ਟ ਵਿਅਕਤੀ ਕਿਸੇ ਵੀ ਹੱਦ ਤੱਕ ਡਿੱਗ ਸਕਦਾ ਹੈ। ਇਸੇ ਤਰਾਂ ਚੋਣ ਕਮਿਸ਼ਨ ਨੂੰ ਵੀ ਅਪੀਲ ਹੈ ਕਿ ਉਹ ਇਹ ਯਕੀਨੀ ਬਣਾਏ ਕਿ ਇਸ ਤਰਾਂ ਦੇ ਦਾਗੀ ਅਫ਼ਸਰ ਕਿਸੇ ਵੀ ਤਰੀਕੇ ਨਾਲ ਚੋਣ ਪ੍ਰਕਿਰਿਆ ਦਾ ਹਿੱਸਾ ਨਾ ਬਣਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News