500 ਰੁਪਏ ਦੇ ਸੜੇ ਹੋਏ ਨੋਟ ਬਦਲੇ ਮਿਲੇ 3 ਲੱਖ ਰੁਪਏ, ਕਿਸਾਨ ਦੀ ਕਿਸਮਤ ਨੇ ਮਾਰੀ ਪਲਟੀ
Monday, Nov 23, 2026 - 05:45 PM (IST)
ਫਾਜ਼ਿਲਕਾ (ਨਾਗਪਾਲ) : ਦੀਵਾਲੀ ਮੌਕੇ ਪਟਾਕੇ ਚਲਾਉਂਦੇ ਸਮੇਂ ਸੜਿਆ 500 ਰੁਪਏ ਦਾ ਨੋਟ ਇਕ ਕਿਸਾਨ ਲਈ ਕਿਸਮਤ ਦਾ ਦਰਵਾਜ਼ਾ ਖੋਲ੍ਹ ਗਿਆ। ਫਾਜ਼ਿਲਕਾ ਜ਼ਿਲੇ ਦੇ ਸਰਹੱਦੀ ਪਿੰਡ ਹਸਤਾ ਕਲਾਂ ਦੇ ਰਹਿਣ ਵਾਲੇ ਕਿਸਾਨ ਕੁਲਵੰਤ ਸਿੰਘ ਨੇ ਸੜੇ ਹੋਏ 500 ਰੁਪਏ ਦੇ ਨੋਟ ਬਦਲੇ 210 ਰੁਪਏ ਦਾ ਲਾਟਰੀ ਟਿਕਟ ਲਿਆ ਸੀ, ਜਿਸ ’ਤੇ 3 ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਇਨਾਮ ਨਿਕਲਣ ਦੀ ਜਾਣਕਾਰੀ ਮਿਲਦਿਆਂ ਹੀ ਕਿਸਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਉਹ ਆਪਣੇ ਪਰਿਵਾਰ ਸਮੇਤ ਮੇਹਰੀਆਂ ਬਾਜ਼ਾਰ ਸਥਿਤ ਰੂਪਚੰਦ ਲਾਟਰੀ ਦੀ ਦੁਕਾਨ ’ਤੇ ਪਹੁੰਚਿਆ। ਇੱਥੇ ਪਰਿਵਾਰਕ ਮੈਂਬਰਾਂ ਨੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਪਹਿਲੇ ਉਮੀਦਵਾਰ ਦਾ ਐਲਾਨ
ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ। ਦੀਵਾਲੀ ਮੌਕੇ ਪਟਾਕੇ ਚਲਾਉਂਦੇ ਸਮੇਂ ਗਲਤੀ ਨਾਲ ਉਨ੍ਹਾਂ ਦਾ 500 ਰੁਪਏ ਦਾ ਨੋਟ ਸੜ ਗਿਆ ਸੀ। ਉਹ ਉਸ ਨੋਟ ਨੂੰ ਆਪਣੀ ਜੇਬ ਵਿਚ ਲੈ ਕੇ ਘੁੰਮ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੇਹਰੀਆਂ ਬਾਜ਼ਾਰ ਸਥਿਤ ਰੂਪਚੰਦ ਲਾਟਰੀ ਵਾਲਿਆਂ ਦੀ ਦੁਕਾਨ ’ਤੇ ਕੱਟੇ-ਫਟੇ ਅਤੇ ਖਰਾਬ ਨੋਟਾਂ ਬਦਲੇ ਲਾਟਰੀ ਟਿਕਟ ਦਿੱਤਾ ਜਾਂਦਾ ਹੈ। ਉਹ ਆਪਣਾ ਸੜਿਆ ਹੋਇਆ ਨੋਟ ਲੈ ਕੇ ਦੁਕਾਨ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਕਿਸਮਤ ਅਜ਼ਮਾਉਣ ਲਈ ਲਾਟਰੀ ਟਿਕਟ ਲੈਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਨੇ 210 ਰੁਪਏ ਦਾ ਟਿਕਟ ਲਿਆ, ਜਿਸ ’ਤੇ 3 ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਕੁਲਵੰਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਕਰਨ ਵਾਲੇ ਪਰਿਵਾਰ ਲਈ ਇਹ ਵੱਡੀ ਰਕਮ ਕਾਫੀ ਸਹਾਰਾ ਸਾਬਤ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਸੂਬਾ ਚੋਣ ਕਮੇਟੀ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
