ਚੋਣ ਕਮਿਸ਼ਨ ਸਖ਼ਤ, ਸੋਸ਼ਲ ਮੀਡੀਆ ਤੇ ਪੇਡ ਨਿਊਜ਼ ’ਤੇ ਬਾਜ਼ ਨਜ਼ਰ ਦੇ ਹੁਕਮ

Tuesday, May 07, 2024 - 06:43 PM (IST)

ਚੋਣ ਕਮਿਸ਼ਨ ਸਖ਼ਤ, ਸੋਸ਼ਲ ਮੀਡੀਆ ਤੇ ਪੇਡ ਨਿਊਜ਼ ’ਤੇ ਬਾਜ਼ ਨਜ਼ਰ ਦੇ ਹੁਕਮ

ਜਲੰਧਰ (ਬਿਊਰੋ) : ਭਾਰਤ ਚੋਣ ਕਮਿਸ਼ਨ ਵੱਲੋਂ 04-ਜਲੰਧਰ ਲੋਕ ਸਭਾ ਹਲਕਾ (ਅ.ਜ.) ਲਈ ਨਿਯੁਕਤ ਖਰਚਾ ਨਿਗਰਾਨ 2009 ਬੈਚ ਦੇ ਆਈ.ਆਰ.ਐੱਸ. ਅਧਿਕਾਰੀ ਮਾਧਵ ਦੇਸ਼ਮੁਖ ਨੇ ਅੱਜ ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨ ਸੈੱਲ (ਐੱਮ.ਸੀ.ਐੱਮ.ਸੀ.) ਦਾ ਦੌਰਾ ਕਰਦਿਆਂ ਅਧਿਕਾਰੀਆਂ ਤੇ ਮੈਂਬਰਾਂ ਨੂੰ ਸੋਸ਼ਲ ਮੀਡੀਆ, ਪੇਡ ਨਿਊਜ਼ ਤੇ ਇਸ਼ਤਿਹਾਰਾਂ ’ਤੇ ਬਾਜ਼ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ। ਖ਼ਰਚਾ ਨਿਗਰਾਨ ਨੇ ਵਧੀਕ ਕਮਿਸ਼ਨਰ ਨਗਰ ਨਿਗਮ-ਕਮ-ਨੋਡਲ ਅਫ਼ਸਰ ਜ਼ਿਲ੍ਹਾ ਖਰਚਾ ਨਿਗਰਾਨ ਸੈੱਲ ਅਮਰਜੀਤ ਸਿੰਘ ਸਮੇਤ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰ. 14 ਏ ਵਿਖੇ ਸਥਾਪਤ ਐੱਮ.ਸੀ.ਐੱਮ.ਸੀ. ਵਿਖੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਚੋਣਾਂ ਲੜਨ ਵਾਲੀਆਂ ਸਿਆਸੀ ਪਾਰਟੀਆਂ/ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ, ਪ੍ਰਿੰਟ ਮੀਡੀਆ ਰਾਹੀਂ ਕੀਤੇ ਜਾ ਰਹੇ ਪ੍ਰਚਾਰ, ਇਸ਼ਤਿਹਾਰਬਾਜ਼ੀ, ਪੇਡ ਨਿਊਜ਼, ਕੰਟੈਂਟ ਸਬੰਧੀ ਵੱਖ-ਵੱਖ ਪ੍ਰਵਾਨਗੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸੈੱਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਅਖ਼ਬਾਰ, ਰੇਡੀਓ, ਟੀ.ਵੀ., ਸੋਸ਼ਲ ਮੀਡੀਆ ’ਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਜੇਕਰ ਕਿਸੇ ਉਮੀਦਵਾਰ ਦਾ ਇਸ਼ਤਿਹਾਰ/ਪੇਡ ਨਿਊਜ਼ ਮਿਲਦੀ ਹੈ ਤਾਂ ਉਸ ਨੂੰ ਉਸਦੇ ਚੋਣ ਖ਼ਰਚੇ ’ਚ ਸ਼ਾਮਲ ਕਰਨ ਲਈ ਤੁਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

PunjabKesari

ਉਨ੍ਹਾਂ ਅੱਗੇ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ, ਜਿਸ ਵਿੱਚ ਈ-ਪੇਪਰ ਤੇ ਸੋਸ਼ਲ ਮੀਡੀਆ ਵੀ ਸ਼ਾਮਲ ਹੈ, ਵਿੱਚ ਇਸ਼ਤਿਹਾਰ ਦੇਣ ਲਈ ਐੱਮ.ਸੀ.ਐੱਮ.ਸੀ. ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਕਮੇਟੀ ਇਸ ਦੇ ਕੰਟੈਂਟ ਨੂੰ ਵਾਚਣ ਤੋਂ ਇਲਾਵਾ ਇਸ਼ਤਿਹਾਰ ਬਣਾਉਣ ਤੇ ਲਗਾਉਣ ’ਤੇ ਆਏ ਖ਼ਰਚੇ ਬਾਰੇ ਜਾਣਕਾਰੀ ਲੈ ਕੇ ਇਹ ਇਜਾਜ਼ਤ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਜਾਰੀ ਹੋਇਆ ਲੋਕ ਸਭਾ ਚੋਣਾਂ ਦਾ ਨੋਟੀਫ਼ਿਕੇਸ਼ਨ, ਜਾਣੋ ਇਕ-ਇਕ ਡਿਟੇਲ 

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ-ਕਮ-ਮੈਂਬਰ ਸਕੱਤਰ ਐੱਮ.ਸੀ.ਐੱਮ.ਸੀ. ਸੁਬੇਗ ਸਿੰਘ ਨੇ ਖਰਚਾ ਨਿਗਰਾਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ’ਚ ਗਠਿਤ ਐੱਮ.ਸੀ.ਐੱਮ.ਸੀ. ਵੱਲੋਂ ਚੋਣ ਜ਼ਾਬਤਾ ਲੱਗਣ ਉਪਰੰਤ ਸਿਆਸੀ ਪਾਰਟੀਆਂ/ਉਮੀਦਵਾਰਾਂ ਵੱਲੋਂ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਕੀਤੇ ਜਾ ਰਹੇ ਪ੍ਰਚਾਰ, ਇਸ਼ਤਿਹਾਰਬਾਜ਼ੀ ਖ਼ਬਰਾਂ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਇਸ ਕੰਮ ਲਈ 40 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਤਿੰਨ ਸ਼ਿਫਟਾਂ ’ਚ ਆਪਣੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਐੱਮ.ਸੀ.ਐੱਮ.ਸੀ. ਸੈੱਲ ਵੱਲੋਂ ਕੰਟੈਂਟ ਸਬੰਧੀ ਹੁਣ ਤੱਕ 13 ਪ੍ਰਵਾਨਗੀਆਂ ਪ੍ਰਦਾਨ ਕੀਤੀਆਂ ਗਈਆਂ ਹਨ।   

ਇਹ ਖ਼ਬਰ ਵੀ ਪੜ੍ਹੋ :  ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਖੜਗੇ ਤੇ ਰਾਹੁਲ ਨੂੰ ਚੁਣੌਤੀ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News