ਹੁਣ ਘਰ ਬੈਠੇ ਕਰੋ ''ਚੋਣ ਕਮਿਸ਼ਨ'' ਦੇ ਹੁਕਮ ਨਾ ਮੰਨਣ ਵਾਲੇ ਦੀ ਸ਼ਿਕਾਇਤ
Wednesday, Mar 13, 2019 - 09:00 AM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕਰੁਣਾ ਰਾਜੂ ਨੇ ਦੱਸਿਆ ਹੈ ਕਿ ਚੋਣ ਕਮਿਸ਼ਨ ਵਲੋਂ ਇਕ ਅਜਿਹਾ ਐਪ ਤਿਆਰ ਕੀਤਾ ਗਿਆ ਹੈ, ਜਿਸ ਨਾਲ ਤੁਸੀਂ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੀ ਸ਼ਿਕਾਇਤ ਘਰ ਬੈਠੇ ਕਰ ਸਕਦੇ ਹੋ। ਉਸ ਦੀ ਵੀਡੀਓ ਬਣਾ ਕੇ ਪਾ ਸਕਦੇ ਹੋ ਅਤੇ ਇਸ ਲਈ ਤੁਸੀਂ ਆਪਣੇ ਮੋਬਾਇਲ 'ਤੇ ਸਿਰਫ ਇਕ ਵਾਰ ਚੋਣ ਕਮਿਸ਼ਨ ਦੇ Cvigil ਐਪ ਨੂੰ ਡਾਊਨਲੋਡ ਕਰੋ, ਜਿਸ 'ਤੇ ਤੁਸੀਂ ਘਰ ਬੈਠੇ ਸ਼ਿਕਾਇਤ ਕਰ ਸਕਦੇ ਹੋ ਅਤੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੀ ਵੀਡੀਓ ਪਾ ਸਕਦੇ ਹੋ, ਜਿਸ 'ਤੇ ਕਮਿਸ਼ਨ ਵਲੋਂ ਡੇਢ ਘੰਟੇ ਵਿੱਚ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਤੁਹਾਨੂੰ ਜਾਣਕਾਰੀ ਵੀ ਦਿੱਤੀ ਜਾਵੇਗੀ।