ਪੰਜਾਬ ਮਿਊਂਸੀਪਲ ਚੋਣਾਂ ਬਾਰੇ ਨੋਟੀਫਿਕੇਸ਼ਨ 19-20 ਜਨਵਰੀ ਨੂੰ ਹੋ ਸਕਦੈ : ਧਰਮਸੌਤ

Wednesday, Jan 13, 2021 - 04:31 PM (IST)

ਪੰਜਾਬ ਮਿਊਂਸੀਪਲ ਚੋਣਾਂ ਬਾਰੇ ਨੋਟੀਫਿਕੇਸ਼ਨ 19-20 ਜਨਵਰੀ ਨੂੰ ਹੋ ਸਕਦੈ : ਧਰਮਸੌਤ

ਨਾਭਾ (ਜੈਨ) : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਅਨੁਸਾਰ ਚੋਣਾਂ ਬਾਰੇ ਨੋਟੀਫਿਕੇਸ਼ਨ 19 ਜਾਂ 20 ਜਨਵਰੀ ਨੂੰ ਹੋ ਸਕਦਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੀਆਂ ਨਗਰ ਨਿਗਮਾਂ, ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕਾਂਗਰਸੀ ਵਰਕਰਾਂ ਤੋਂ ਵਾਰਡ ਚੋਣ ਲੜਨ ਲਈ ਦਰਖਾਸਤਾਂ ਮੰਗੀਆਂ ਹਨ, ਜਿਸ ਲਈ ਫਾਰਮ ’ਚ ਅਨੇਕ ਸ਼ਰਤਾਂ ਹਨ। ਦਲਬਦਲੂ ਪ੍ਰੇਸ਼ਾਨ ਹਨ ਕਿ ਪਿਛਲੇ ਸਮੇਂ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਸਬੰਧੀ ਕੀ ਲਿਖਿਆ ਜਾਵੇ। ਫਾਰਮ ’ਚ ਅਪਰਾਧਿਕ/ਸਿਵਲ ਕੇਸਾਂ ਦਾ ਵੇਰਵਾ ਅਤੇ ਪਿਛਲੇ 10 ਸਾਲਾਂ ਦੌਰਾਨ ਪਰਿਵਾਰ ਦੇ ਕਿਸੇ ਵੀ ਮੈਂਬਰ ਵੱਲੋਂ ਲੜੀ ਗਈ ਚੋਣ ਦਾ ਵੇਰਵਾ ਮੰਗਿਆ ਹੈ।

ਆਬਜ਼ਰਵਰਾਂ ਨੂੰ ਕਿਹਾ ਗਿਆ ਹੈ ਕਿ 12 ਜਨਵਰੀ ਤੱਕ ਫਾਰਮ ਲੈ ਕੇ 15 ਜਨਵਰੀ ਤੱਕ ਪ੍ਰਦੇਸ਼ ਕਾਂਗਰਸ ਦਫ਼ਤਰ ਭੇਜੇ ਜਾਣ ਅਤੇ ਹਲਕੇ ਦੀ ਰਾਜਸੀ ਸਥਿਤੀ ਬਾਰੇ ਵੀ ਗੁਪਤ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। ਕੈਬਨਿਟ ਮੰਤਰੀ ਧਰਮਸੌਤ ਅਨੁਸਾਰ ਚੋਣਾਂ ਬਾਰੇ ਨੋਟੀਫਿਕੇਸ਼ਨ 19 ਜਾਂ 20 ਜਨਵਰੀ ਨੂੰ ਹੋ ਸਕਦਾ ਹੈ। ਸਾਡੀ ਪਾਰਟੀ ਚੋਣਾਂ ਲਈ ਹਰ ਸਮੇਂ ਤਿਆਰ ਹੈ।


author

Gurminder Singh

Content Editor

Related News