ਚੋਣ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੂੰ ਆਈ ਮਾਂ ਦੀ ਯਾਦ (ਵੀਡੀਓ)
Tuesday, Apr 30, 2019 - 11:20 AM (IST)
ਮਲੋਟ (ਤਰਸੇਮ ਢੁੱਡੀ) - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕਹਿਣ ਦੇ ਲਾਇਕ ਨਹੀਂ ਅਤੇ ਨਾ ਹੀ ਕੈਪਟਨ ਵਰਗਾ ਨਾਲਾਇਕ ਨਖਿੱਧ ਅਤੇ ਨਿਕੰਮਾ ਮੁੱਖ ਮੰਤਰੀ ਕਿਸੇ ਨੂੰ ਮਿਲਣਾ, ਜਿਸਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀ। ਜਿਹੜਾ ਬੰਦਾ ਆਪਣੇ ਗੁਰੂ ਨੂੰ ਧੋਖਾ ਦੇ ਸਕਦਾ ਹੈ ਉਸ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਮਲੋਟ ਵਿਖੇ ਆਪਣੇ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ ਹੈ। ਦੱਸ ਦੇਈਏ ਕਿ ਆਪਣੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਭਾਵੁਕ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਮਲੋਟ ਮੇਰੀ ਮਾਂ ਦਾ ਹਲਕਾ ਹੈ, ਮੈਂ ਇਸ ਨੂੰ ਕਦੇ ਛੱਡ ਕੇ ਨਹੀਂ ਜਾਵਾਂਗਾ। ਉਨ੍ਹਾਂ ਇਸ ਮੌਕੇ ਵਰਕਰਾਂ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਿਸੇ ਤੋਂ ਵੀ ਡਰਨ ਦੀ ਕੋਈ ਲੋੜ ਨਹੀਂ, ਜੇਕਰ ਉਨ੍ਹਾਂ ਨੂੰ ਕੋਈ ਵੀ ਤੰਗ ਕਰਦਾ ਹੈ ਤਾਂ ਉਸ ਦਾ ਨਾਂ ਨੋਟ ਕਰ ਲੈਣ।
ਸੁਖਬੀਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਨਣ 'ਚ ਟੋਪੀ ਵਾਲਿਆਂ ਦਾ (ਆਮ ਆਦਮੀ ਪਾਰਟੀ) ਦਾ ਰੋਲ ਹੈ, ਜਿਨ੍ਹਾਂ ਤੋਂ ਹੁਣ ਖਹਿੜਾਂ ਛੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾੜਾ ਮੋਟਾ ਟੋਪੀ ਵਾਲਾ ਰਹਿ ਗਿਆ ਹੈ ਤਾਂ ਉਸ 'ਤੇ ਸਪਰੇਅ ਕਰਕੇ ਉਸ ਨੂੰ ਖਤਮ ਕਰ ਦਿਓ। ਪ੍ਰਕਾਸ਼ ਸਿੰਘ ਬਾਦਲ ਦੇ 10 ਸਾਲਾਂ ਰਾਜ 'ਚ ਸੂਬੇ ਦੇ ਨਾਲ ਇਸ ਇਲਾਕੇ ਅੰਦਰ ਕਰੋੜਾਂ ਅਰਬਾਂ ਰੁਪਏ ਖਰਚ ਕਰਕੇ ਵਿਕਾਸ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੈ, ਜਿਸ ਨੇ ਸਾਡੀ ਸਰਕਾਰ ਦੇ ਚਲਦੇ ਸਾਰੇ ਕੰਮ ਬੰਦ ਕਰਵਾ ਦਿੱਤੇ।