ਇਸ ਵਾਰ ਕਿਸ ਦੇ ਖਾਤੇ ’ਚ ਜਾਵੇਗੀ ਕਾਦੀਆਂ ਹਲਕੇ ਦੀ ਸੀਟ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Thursday, Feb 17, 2022 - 06:31 PM (IST)

ਕਾਦੀਆਂ (ਵੈੱਬ ਡੈਸਕ) - ਗੁਰਦਾਸਪੁਰ ਜ਼ਿਲ੍ਹੇ ਦੀ ਕਾਦੀਆਂ ਵਿਧਾਨ ਸਭਾ ਸੀਟ 'ਤੇ ਕਿਸੇ ਇੱਕ ਪਾਰਟੀ ਦਾ ਦਬਦਬਾ ਘੱਟ ਰਿਹਾ ਹੈ। ਇਸ ਸੀਟ 'ਤੇ ਵਿਧਾਨ ਸਭਾ ਚੋਣਾਂ 'ਚ ਅਕਸਰ ਬਦਲਾਅ ਦੇਖਣ ਨੂੰ ਮਿਲਿਆ ਹੈ। ਹਾਲਾਂਕਿ 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਦੀਆਂ ਸੀਟ 'ਤੇ ਲਗਾਤਾਰ ਦੋ ਵਾਰ ਕਾਂਗਰਸ ਦਾ ਕਬਜ਼ਾ ਰਿਹਾ ਹੈ। 2017 ਵਿੱਚ ਕਾਂਗਰਸ ਦੇ ਉਮੀਦਵਾਰ ਫਤਿਹਜੰਗ ਬਾਜਵਾ ਜੇਤੂ ਰਹੇ ਸਨ ਪਰ ਹੁਣ ਫਤਿਹਜੰਗ ਬਾਜਵਾ ਭਾਜਪਾ ਵੱਲੋਂ ਬਟਾਲਾ ਤੋਂ ਚੋਣ ਲੜ ਰਹੇ ਹਨ ਤੇ ਕਾਂਗਰਸ ਵੱਲੋਂ ਉਨ੍ਹਾਂ ਦੇ ਵੱਡੇ ਭਰਾ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਚੋਣ ਮੈਦਾਨ ਵਿੱਚ ਹਨ। 

2017
2017 'ਚ ਕਾਂਗਰਸ ਦੇ ਫਤਿਹਜੰਗ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾ ਸਿੰਘ ਸੇਖਵਾਂ ਨੂੰ 11,737 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਕਾਂਗਰਸ ਨੂੰ 62,596, ਜਦਕਿ ਸ਼੍ਰੋਮਣੀ ਅਕਾਲੀ ਦਲ 50,859 ਵੋਟਾਂ ਮਿਲੀਆਂ ਸਨ। ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ‘ਆਪ’ ਦੇ ਉਮੀਦਵਾਰ ਕੰਵਲ ਪ੍ਰੀਤ ਸਿੰਘ ਨੂੰ 14657 ਵੋਟਾਂ ਮਿਲੀਆਂ।

2012
2012 ਦੀਆਂ ਚੋਣਾਂ 'ਚ ਕਾਂਗਰਸ ਦੀ ਚਰਨਜੀਤ ਕੌਰ ਬਾਜਵਾ ਪਤਨੀ ਪ੍ਰਤਾਪ ਸਿੰਘ ਬਾਜਵਾ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ 59,843, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੂੰ 43,687 ਵੋਟਾਂ ਮਿਲੀਆਂ।

2007
2007 'ਚ ਸ਼੍ਰੋਮਣੀ ਅਕਾਲੀ ਦਲ ਦੇ ਲਖਬੀਰ ਸਿੰਘ ਲੋਧੀਨੰਗਲ 52,567 ਵੋਟਾਂ ਨਾਲ ਜੇਤੂ ਰਹੇ, ਜਦਕਿ ਕਾਂਗਰਸ ਦੇ ਤ੍ਰਿਪਤ ਰਾਜਿੰਦਰ ਸਿੰਘ 50,828 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ।

2002
2002 'ਚ ਕਾਂਗਰਸ ਦੇ ਤ੍ਰਿਪਤ ਰਾਜਿੰਦਰ ਸਿੰਘ ਨੇ ਜਿੱਤ ਦਰਜ ਕਰਵਾਈ। ਉਨ੍ਹਾਂ ਨੂੰ 46,902, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਨੱਥਾ ਸਿੰਘ ਨੂੰ 39,948 ਵੋਟਾਂ ਮਿਲੀਆਂ ਸਨ।

1997
1997 'ਚ ਸ਼੍ਰੋਮਣੀ ਅਕਾਲੀ ਦਲ ਦੇ ਨੱਥਾ ਸਿੰਘ ਦਾਲਮ ਨੇ ਕਾਂਗਰਸ ਦੇ ਤ੍ਰਿਪਤ ਰਾਜਿੰਦਰ ਸਿੰਘ ਨੂੰ 5,663 ਵੋਟਾਂ ਦੇ ਫਰਕ ਨਾਲ ਹਰਾਇਆ। ਨੱਥਾ ਸਿੰਘ ਨੂੰ 43,424, ਜਦਕਿ ਤ੍ਰਿਪਤ ਰਾਜਿੰਦਰ ਸਿੰਘ ਨੂੰ 37,761ਵੋਟਾਂ ਮਿਲੀਆਂ ਸਨ।

PunjabKesari

2022 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ, ‘ਆਪ’ ਵੱਲੋਂ ਜਗਰੂਪ ਸਿੰਘ ਸੇਖਵਾਂ, ਅਕਾਲੀ ਦਲ ਵੱਲੋਂ ਗੁਰਇਕਬਾਲ ਸਿੰਘ ਮਾਹਲ, ਪੰਜਾਬ ਲੋਕ ਕਾਂਗਰਸ ਵੱਲੋਂ ਮਾਸਟਰ ਜੌਹਰ ਸਿੰਘ ਅਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਜਸਪਾਲ ਸਿੰਘ ਚੋਣ ਮੈਦਾਨ ਵਿੱਚ ਹਨ

ਇਸ ਵਾਰ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 181907 ਹੈ, ਜਿਨ੍ਹਾਂ ਵਿੱਚ 85246 ਪੁਰਸ਼, 96655 ਬੀਬੀਆਂ ਅਤੇ 6 ਥਰਡ ਜੈਂਡਰ ਵੋਟਰ ਹਨ।


rajwinder kaur

Content Editor

Related News