ਮਾਹਿਲਪੁਰ ਵਿਖੇ ਬਜ਼ੁਰਗ ਦੀ ਸ਼ੱਕੀ ਹਾਲਾਤ 'ਚ ਮੌਤ, ਕਮਰੇ 'ਚੋਂ ਮਿਲੀ ਲਾਸ਼

Friday, Aug 02, 2024 - 05:52 PM (IST)

ਮਾਹਿਲਪੁਰ ਵਿਖੇ ਬਜ਼ੁਰਗ ਦੀ ਸ਼ੱਕੀ ਹਾਲਾਤ 'ਚ ਮੌਤ, ਕਮਰੇ 'ਚੋਂ ਮਿਲੀ ਲਾਸ਼

ਮਾਹਿਲਪੁਰ (ਜਸਵੀਰ) -ਬਲਾਕ ਮਾਹਿਲਪੁਰ ਦੇ ਪਿੰਡ ਖੈਰੜ ਰਾਵਲ ਬਸੀ ਚ ਇਕ 58 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਹਰਮੇਸ਼ ਪਾਲ ਵਜੋਂ ਹੋਈ ਹੈ।  ਪ੍ਰਪਾਤ ਜਾਣਕਾਰੀ ਅਨੁਸਾਰ ਪਿੰਡ ਖੈਰੜਰਾਬਲ ਬੱਸੀ ਦੇ ਮਹੁੱਲਾ ਬਾਗਾਂ ਵਾਲਾ ਵਿਚ ਉਕਤ ਬਜ਼ੁਰਗ ਇਕੱਲਾ ਰਹਿ ਰਿਹਾ ਸੀ ਅਤੇ ਇਕ ਸਾਲ ਪਹਿਲਾਂ ਇਸ ਦੇ ਪਿਤਾ ਜੋਕਿ ਫ਼ੌਜ ਵਿਚੋਂ ਰਿਟਾਇਰ ਸਨ, ਦੀ ਮੌਤ ਹੋ ਗਈ ਸੀ। ਉਸ ਦੇ ਪੈਸੇ ਹਰਮੇਸ਼ ਪਾਲ ਨੂੰ ਮਿਲੇ ਸਨ। ਹਰਮੇਸ਼ ਪਾਲ ਅਕਸਰ ਸ਼ਰਾਬ ਪੀਣ ਦਾ ਆਦੀ ਸੀ। ਕੁਝ ਦਿਨ ਪਹਿਲਾਂ ਮਕਾਨ ਬਣਾਉਣ ਦਾ ਠੇਕਾ ਪਿੰਡ ਦੇ ਹਰਪਿੰਦਰ ਸਿੰਘ ਨੂੰ ਦਿੱਤਾ ਸੀ। 

ਅੱਜ ਸਵੇਰੇ ਜਦੋਂ ਮਿਸਤਰੀ ਅਮਨਦੀਪ ਸਹੋਤਾ ਪੁੱਤਰ ਗੁਰਦੇਵ ਰਾਮ, ਮਿਸਤਰੀ ਸੁਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਖੜੌਦੀ, ਕੁਲਵੀਰ ਸਿੰਘ, ਹਰਦੀਪ ਕੁਮਾਰ ਕੰਮ 'ਤੇ ਪਹੁੰਚੇ ਤਾਂ ਉਨ੍ਹਾਂ ਜਦੋਂ ਅੰਦਰ ਵੇਖਿਆ ਤਾਂ ਹਰਮੇਸ਼ ਪਾਲ ਮੰਜੇ ਪਿਆ ਸੀ ਅਤੇ ਹਿਲਜੁਲ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਲੇ-ਦੁਆਲੇ ਦੇ ਲੋਕਾਂ ਨੇ ਠੇਕੇਦਾਰ ਹਰਪਿੰਦਰ ਸਿੰਘ ਨੂੰ ਫੋਨ 'ਤੇ ਦੱਸਿਆ ਅਤੇ ਜਦੋਂ ਆ ਕੇ ਵੇਖਿਆ ਤਾਂ ਹਰਮੇਸ਼ ਪਾਲ ਦੀ ਮੌਤ ਹੋ ਚੁੱਕੀ ਸੀ।  

ਇਹ ਵੀ ਪੜ੍ਹੋ-  ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਪੌਂਗ ਡੈਮ ’ਚ ਵਧਿਆ ਪਾਣੀ ਦਾ ਪੱਧਰ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਥਾਣਾ ਮਾਹਿਲਪੁਰ ਦੀ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਥਾਣਾ ਮਾਹਿਲਪੁਰ ਮੁਖੀ ਰਮਨ ਕੁਮਾਰ, ਡੀ. ਐੱਸ. ਪੀ. ਪਰਮਿੰਦਰ ਸਿੰਘ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਨ ਲਈ ਭੇਜ ਕੇ ਮਾਮਲੇ ਦੀ ਜਾਂਚ ਡੂੰਘਾਈ ਨਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਭੈਣ ਮੀਨਾ ਨੇ ਦੱਸਿਆ ਕਿ ਉਸ ਦੀ ਭਰਜਾਈ ਲੰਮੇ ਸਮੇਂ ਤੋਂ ਆਪਣੀ ਪੇਕੇ ਘਰ ਰਹਿ ਰਹੀ ਹੈ ਕਿਉਂਕਿ ਉਸ ਦਾ ਭਰਾ ਸ਼ਰਾਬ ਪੀ ਕੇ ਉਸ ਦੀ ਕੁੱਟਮਾਰ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਸਵੇਰੇ ਫੋਨ 'ਤੇ ਪਤਾ ਲੱਗਾ ਕਿ ਉਸ ਦੇ ਭਰਾ ਹਰਮੇਸ਼ ਪਾਲ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ-  ਪਤੀ ਬਣਿਆ ਹੈਵਾਨ, ਪਤਨੀ ਦੀ ਡੰਡੇ ਨਾਲ ਕੁੱਟਮਾਰ ਕਰਕੇ ਦਿੱਤੀ ਬੇਰਹਿਮ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News