ਸਾਈਕਲ ਤੋਂ ਡਿੱਗ ਕੇ ਬਜ਼ੁਰਗ ਦੀ ਮੌਤ

Thursday, Apr 05, 2018 - 04:52 AM (IST)

ਸਾਈਕਲ ਤੋਂ ਡਿੱਗ ਕੇ ਬਜ਼ੁਰਗ ਦੀ ਮੌਤ

ਹੁਸ਼ਿਆਰਪੁਰ, (ਅਮਰਿੰਦਰ)- ਅੱਜ ਸਵੇਰੇ ਕਰੀਬ 8 ਵਜੇ ਚੰਡੀਗੜ੍ਹ ਰੋਡ 'ਤੇ ਪਿੰਡ ਚੱਗਰਾਂ ਦੇ ਕੋਲ ਪੁਲ 'ਤੇ ਇਕ ਸਾਈਕਲ ਤੋਂ ਡਿੱਗ ਕੇ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 55 ਸਾਲਾ ਹਰਮੇਲ ਸਿੰਘ ਵਾਸੀ ਮਹਿਨਾ ਵਜੋਂ ਹੋਈ ਹੈ। ਸੂਚਨਾ ਮਿਲਦਿਆਂ ਹੀ ਥਾਣਾ ਚੱਬੇਵਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ। 
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਸਵੇਰੇ ਸਾਈਕਲ 'ਤੇ ਸਵਾਰ ਹੋ ਕੇ ਹੁਸ਼ਿਆਰਪੁਰ ਲਈ ਕਿਸੇ ਕੰਮ ਲਈ ਗਿਆ ਸੀ। ਇਸ ਸਬੰਧ 'ਚ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।


Related News