ਗੁਰਦੁਆਰਾ ਸਾਹਿਬ ਮੱਥਾ ਟੇਕ ਗਿੱਪੀ ਦੇ ਬੇਟਿਆਂ ਨੇ ਕੀਤੀ ਕਿਸਾਨਾਂ ਲਈ ਅਰਦਾਸ (ਵੀਡੀਓ)

12/6/2020 4:51:31 PM

ਜਲੰਧਰ (ਬਿਊਰੋ)– ਗਿੱਪੀ ਗਰੇਵਾਲ ਦੇ ਬੇਟੇ ਕੈਨੇਡਾ ’ਚ ਰਹਿ ਕੇ ਵੀ ਕਿਸਾਨਾਂ ਦੇ ਸੰਘਰਸ਼ ’ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਹਾਲ ਹੀ ’ਚ ਸਰੀ ਤੋਂ ਵੈਨਕੂਵਰ ਤਕ ਕੱਢੀ ਗਈ ਰੈਲੀ ਦੌਰਾਨ ਵੀ ਗਿੱਪੀ ਦੇ ਬੇਟਿਆਂ ਏਕਮ ਤੇ ਸ਼ਿੰਦਾ ਨੇ ਹਿੱਸਾ ਲਿਆ ਤੇ ਕਿਸਾਨਾਂ ਦੇ ਸਮਰਥਨ ’ਚ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਈਆਂ।

ਹੁਣ ਜਿਹੜੀ ਏਕਮ ਤੇ ਸ਼ਿੰਦਾ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ, ਉਸ ’ਚ ਉਹ ਗੁਰਦੁਆਰਾ ਸਾਹਿਬ ’ਚ ਮੱਥਾ ਟੇਕ ਕੇ ਕਿਸਾਨਾਂ ਲਈ ਅਰਦਾਸ ਕਰ ਰਹੇ ਹਨ। ਗਿੱਪੀ ਗਰੇਵਾਲ ਦੇ ਬੇਟਿਆਂ ਦੀ ਇਹ ਵੀਡੀਓ ‘ਹੰਬਲ ਕਿਡਸ’ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਗਈ ਹੈ।

 
 
 
 
 
 
 
 
 
 
 
 
 
 
 
 

A post shared by Humble Kids Official (@humblekids_)

2 ਮਿੰਟ ਤੇ 39 ਸੈਕਿੰਡ ਦੀ ਇਸ ਵੀਡੀਓ ’ਚ ਜਿਥੇ ਏਕਮ ਤੇ ਸ਼ਿੰਦਾ ਮੱਥਾ ਟੇਕਦੇ ਨਜ਼ਰ ਆ ਰਹੇ ਹਨ, ਉਥੇ ਗੁਰੂ ਘਰ ’ਚ ਰੋਟੀਆਂ ਵੇਲਣ ਦੀ ਸੇਵਾ ਵੀ ਕਰ ਰਹੇ ਹਨ।

ਉਥੇ ਗਿੱਪੀ ਗਰੇਵਾਲ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਲਾਈਵ ਹੋ ਕੇ ਉਨ੍ਹਾਂ ਨੇ ਆਪਣੇ ਪੰਜਾਬ ਆਉਣ ਦੀ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ’ਚ ਉਹ ਕੁਆਰਨਟੀਨ ਹਨ ਕਿਉਂਕਿ ਉਹ ਯੂ. ਕੇ. ਤੋਂ ਫ਼ਿਲਮ ਦੀ ਸ਼ੂਟਿੰਗ ਕਰਕੇ ਕੈਨੇਡਾ ਪਰਤੇ ਸਨ। ਜਿਵੇਂ ਹੀ ਕੁਆਰਨਟੀਨ ਪੀਰੀਅਡ ਖਤਮ ਹੁੰਦਾ ਹੈ ਤਾਂ ਉਹ ਪੰਜਾਬ ਆਉਣਗੇ ਤੇ ਕਿਸਾਨਾਂ ਦੇ ਧਰਨੇ ’ਚ ਸ਼ਾਮਲ ਹੋਣਗੇ।

ਨੋਟ– ਗਿੱਪੀ ਗਰੇਵਾਲ ਦੇ ਬੇਟਿਆਂ ਦੀ ਇਹ ਵੀਡੀਓ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh